LINE 01
ਅਥਬੈਰਾਹਅਵਤਾਰਕਥਨੰ॥
ਹੁਣ ਬੈਰਾਹ (ਵਾਰਾਹ) ਅਵਤਾਰ ਦਾ ਕਥਨ:
Now begins the description of the Boar Incarnation:
अथ बैराह अवतार कथनं ॥
LINE 02
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
LINE 03
ਦਯੋਬਾਟਮਦਿਯੰਅਮਦਿਯੰਭਗਵਾਨੰ॥
ਭਗਵਾਨ (ਮੋਹਨੀ) ਨੇ ਸ਼ਰਾਬ ਅਤੇ ਅੰਮ੍ਰਿਤ ਵੰਡ ਦਿੱਤੇ
दयो बाट मदियं अमदियं भगवानं ॥
LINE 04
ਗਏਠਾਮਠਾਮੰਸਬੈਦੇਵਦਾਨੰ॥
ਅਤੇ ਦੇਵਤੇ ਅਤੇ ਦੈਂਤ (ਆਪਣੇ ਆਪਣੇ) ਠਿਕਾਣਿਆਂ ਅਤੇ ਸਥਾਨਾਂ ਨੂੰ ਚਲੇ ਗਏ।
In this way, the god Vishnu distributed the honey and ambrosia and all gods and demons went away to their places.
गए ठाम ठामं सबै देव दानं ॥
LINE 05
ਪੁਨਰਦ੍ਰੋਹਬਢਿਯੋਸੁਆਪੰਮਝਾਰੰ॥
ਉਨ੍ਹਾਂ ਦੋਹਾਂ ਵਿਚਾਲੇ ਫਿਰ ਕਲੇਸ਼ ਵੱਧ ਗਿਆ।
पुनर द्रोह बढियो सु आपं मझारं ॥
LINE 06
ਭਜੇਦੇਵਤਾਦਈਤਜਿਤੇਜੁਝਾਰੰ੧॥॥
ਦੇਵਤੇ ਭਜ ਗਏ ਅਤੇ ਜੁਝਾਰੂ ਦੈਂਤ ਜਿਤ ਗਏ ॥੧॥
Again the enmity grew between both of them and the war was waged in which the gods fled and could not withstand the demons.1.
भजे देवता दईत जिते जुझारं ॥१॥
LINE 07
ਹਿਰਿਨ੍ਰਯੋਹਿਰਿੰਨਾਛਸੰਦੋਇਬੀਰੰ॥
ਹਿਰਨਕਸ਼ਪ ਅਤੇ ਹਰਨਾਖਸ਼ (ਨਾਂ ਦੇ) ਦੋ ਦੈਂਤ ਵੀਰ (ਹੋਏ, ਉਨ੍ਹਾਂ ਨੇ)
Hiranayaksha and Hiranayakashipu, both the demon brothers,
हिरिन्रयो हिरिंनाछसं दोइ बीरं ॥
LINE 08
ਸਬੈਲੋਗਕੈਜੀਤਲੀਨੇਗਹੀਰੰ॥
ਸਾਰਿਆਂ ਲੋਕਾਂ ਦੀ ਧਨ-ਦੌਲਤ ਜਿਤ ਲਈ।
Conquered the tresures of the worlds
सबै लोग कै जीत लीने गहीरं ॥
LINE 09
ਜਲੰਬਾਥਲੇਯੰਕੀਯੋਰਾਜਸਰਬੰ॥
(ਉਨ੍ਹਾਂ ਨੇ) ਜਲ ਅਤੇ ਥਲ ਸਭ ਪਾਸੇ ਆਪਣਾ ਰਾਜ ਕਾਇਮ ਕਰ ਲਿਆ।
They ruled over all the places in water and on land
जलं बा थलेयं कीयो राज सरबं ॥
LINE 10
ਭੁਜਾਦੇਖਿਭਾਰੀਬਢਿਯੋਤਾਹਿਗਰਬੰ੨॥॥
ਆਪਣੀ ਭਾਰੀ (ਸ਼ਕਤੀਵਰ) ਭੁਜਾਵਾਂ ਨੂੰ ਵੇਖ ਕੇ ਉਨ੍ਹਾਂ ਦਾ ਹੰਕਾਰ ਬਹੁਤ ਵੱਧ ਗਿਆ ॥੨॥
And seeing their own great physical strength, their pride knew no bounds.2.
भुजा देखि भारी बढियो ताहि गरबं ॥२॥
LINE 11
ਚਹੈਜੁਧਮੋਸੋਕਰੇਆਨਿਕੋਊ॥
(ਦੋਵੇਂ) ਚਾਹੁੰਦੇ ਸਨ ਕਿ ਕੋਈ (ਸਾਡੇ ਨਾਲ) ਆ ਕੇ ਯੁੱਧ ਕਰੇ।
They wanted that some brave warriors may come forward to fight with them
चहै जुध मो सो करे आनि कोऊ ॥
LINE 12
ਬਲੀਹੋਏਵਾਸੋਭਿਰੇਆਨਿਸੋਊ॥
(ਪਰ) ਉਨ੍ਹਾਂ ਤੋਂ ਕੋਈ ਅਧਿਕ ਬਲੀ ਹੁੰਦਾ ਤਾਂ ਹੀ ਉਹ ਆ ਕੇ ਲੜਦਾ।
But only he could march against them, who could be greatly stronger than them.
बली होए वा सो भिरे आनि सोऊ ॥
LINE 13
ਚੜਿਯੋਮੇਰਸ੍ਰਿੰਗਪਗੰਗੁਸਟਸੰਗੰ॥
(ਅੰਤ ਵਿਚ ਹਰਨਾਖਸ਼) ਸੁਮੇਰ ਪਰਬਤ ਦੀ ਚੋਟੀ ਉਤੇ ਚੜ੍ਹ ਕੇ (ਉਸ ਨੂੰ) ਪੈਰ ਦੇ ਅੰਗੂਠੇ ਨਾਲ (ਦਬ ਦਿੱਤਾ)
They climbed to the top of the Sumeru mountain and with the blows of their maces,
चड़ियो मेर स्रिंग पगं गुसट संगं ॥
LINE 14
ਹਰੇਬੇਦਭੂਮੰਕੀਏਸਰਬਭੰਗੰ੩॥॥
ਅਤੇ ਵੇਦ ਖੋਹ ਲਏ। ਭੂਮੀ ਦੇ ਸਾਰੇ (ਯੱਗ) ਭੰਗ ਕਰ ਦਿੱਤੇ ॥੩॥
They took away the Vedas and the earth forcibly and caused the destruction of all natural principles.3.
हरे बेद भूमं कीए सरब भंगं ॥३॥
LINE 15
ਧਸੀਭੂਮਿਬੇਦੰਰਹੀਹੁਐਪਤਾਰੰ॥
(ਪੈਰ ਦੇ ਅੰਗੂਠੇ ਨਾਲ ਦੱਬਣ ਕਰਕੇ) ਵੇਦਾਂ ਸਮੇਤ ਧਰਤੀ (ਜਲ ਵਿਚ) ਧਸ ਗਈ ਅਤੇ ਪਾਤਾਲ ਲੋਕ ਵਿਚ (ਸਥਿਤ ਹੋ ਗਈ)।
They earth went deep into the nether-world
धसी भूमि बेदं रही हुऐ पतारं ॥
LINE 16
ਧਰਿਯੋਬਿਸਨਤਉਦਾੜਗਾੜਾਵਤਾਰੰ॥
ਤਦੋਂ ਵਿਸ਼ਣੂ ਨੇ ਕਠੋਰ ਹੁਡਾਂ ਵਾਲਾ ਰੂਪ ਧਾਰਨ ਕੀਤਾ
Then Vishnu manifested himself in the form of a Boar of terrible and cruel teeth.
धरियो बिसन तउ दाड़ गाड़ावतारं ॥
LINE 17
ਧਸ੍ਰਯੋਨੀਰਮਧੰਕੀਯੋਊਚਨਾਦੰ॥
ਅਤੇ ਜਲ ਵਿਚ ਧਸ ਗਿਆ ਅਤੇ ਉੱਚੀ ਆਵਾਜ਼ ਕੀਤੀ
He penetrated into water and raised a thunderous shout,
धस्रयो नीर मधं कीयो ऊच नादं ॥
LINE 18
ਰਹੀਧੂਰਿਪੂਰੰਧੁਨੰਨਿਰਬਖਾਦੰ੪॥॥
ਜੋ ਸਾਰੇ ਜਗਤ ਵਿਚ ਅਖੰਡ ਧੁਨੀ ਵਜੋਂ ਪਸਰ ਗਈ ॥੪॥
Which spread equally throughout the universe.4.
रही धूरि पूरं धुनं निरबखादं ॥४॥
LINE 19
ਬਜੇਡਾਕਡਉਰੂਦੋਊਬੀਰਜਾਗੇ॥
(ਵਾਰਾਹ ਦਾ) ਡਕ ਡਕ ਕਰਦਾ ਡੋਰੂ ਵਜਿਆ (ਜਿਸ ਦੀ) ਧੁਨੀ ਨੂੰ ਸੁਣ ਕੇ ਦੋਵੇਂ (ਦੈਂਤ) ਸੂਰਮੇ ਜਾਗ ਗਏ।
Hearing this terrible shout and the resounding of the trumpets, both the brave demons awakened
बजे डाक डउरू दोऊ बीर जागे ॥
LINE 20
ਸੁਣੇਨਾਦਿਬੰਕੇਮਹਾਭੀਰਭਾਗੇ॥
(ਉਨ੍ਹਾਂ ਦੇ) ਭਿਆਨਕ ਨਾਦ ਨੂੰ ਸੁਣ ਕੇ ਵੱਡੇ ਵੱਡੇ ਵੀਰ ਯੋਧੇ ਵੀ ਭਜ ਗਏ।
Listening to their thundering voice, the cowards ran away
सुणे नादि बंके महा भीर भागे ॥
LINE 21
ਝਮੀਤੇਗਤੇਜੰਸਰੋਸੰਪ੍ਰਹਾਰੰ॥
ਕ੍ਰੋਧ ਨਾਲ ਚਲਾਈਆਂ ਜਾ ਰਹੀਆਂ ਤਿਖੀਆ ਤਲਵਾਰਾਂ (ਇੰਜ ਚਲਦੀਆਂ ਪ੍ਰਤੀਤ ਹੁੰਦੀਆਂ ਸਨ)
The war began and the clattering of the glistening swords and the sound of the furious blows was heard
झमी तेग तेजं सरोसं प्रहारं ॥
LINE 22
ਖਿਵੀਦਾਮਿਨੀਜਾਣੁਭਾਦੋਮਝਾਰੰ੫॥॥
ਮਾਨੋ ਭਾਦਰੋਂ ਦੇ ਮਹੀਨੇ ਵਿਚ ਬਿਜਲੀ ਚਮਕਦੀ ਹੋਵੇ ॥੫॥
The luster of the swords looked like the flash of lightning in the month of Bhadon.5.
खिवी दामिनी जाणु भादो मझारं ॥५॥
LINE 23
ਮੁਖੰਮੁਛਬੰਕੀਬਕੈਸੂਰਬੀਰੰ॥
ਮੂੰਹ ਉਤੇ ਕੁੰਡਲੀਆਂ ਮੁੱਛਾਂ ਵਾਲੇ ਸੂਰਵੀਰ ਲਲਕਾਰਦੇ ਮਾਰਦੇ ਸਨ।
मुखं मुछ बंकी बकै सूर बीरं ॥
LINE 24
ਤੜੰਕਾਰਤੇਗੰਸੜੰਕਾਰਤੀਰੰ॥
ਤਲਵਾਰਾਂ ਤਾੜ ਤਾੜ ਕਰਦੀਆ ਸਨ ਅਤੇ ਤੀਰ ਸੜ ਸੜ ਕਰਦੇ ਚਲਦੇ ਸਨ।
The warriors of winsome whiskers are shouting and the sounds of the blows of the swords and arrows are being heard
तड़ंकार तेगं सड़ंकार तीरं ॥
LINE 25
ਧਮਕਾਰਸਾਗੰਖੜਕਾਰਖਗੰ॥
ਬਰਛਿਆਂ ਦਾ ਧਮਕਾਰ ਹੁੰਦਾ ਸੀ ਅਤੇ ਖੜਗਾਂ ਦਾ ਖੜਕਾਰ ਹੁੰਦਾ ਸੀ।
धमकार सागं खड़कार खगं ॥
LINE 26
ਟੁਟੇਟੂਕਟੋਪੰਉਠੇਨਾਲਅਗੰ੬॥॥
(ਵੀਰਾਂ ਦੇ ਸਿਰਾਂ ਦੇ) ਟੋਪ ਟੋਟੇ ਟੋਟੇ ਹੋ ਰਹੇ ਸਨ ਅਤੇ ਬੰਦੂਕਾਂ ਵਿਚੋਂ ਅੱਗ ਨਿਕਲ ਰਹੀ ਸੀ ॥੬॥
With the knocking and falling and the sparks are coming out from them.6.
टुटे टूक टोपं उठे नाल अगं ॥६॥
LINE 27
ਉਠੇਨਦਨਾਦੰਢਮਕਾਰਢੋਲੰ॥
ਢੋਲਾਂ ਵਿਚੋਂ ਢੰਮ ਢੰਮ ਦਾ ਨਾਦ ਨਿਕਲ ਰਿਹਾ ਸੀ।
उठे नद नादं ढमकार ढोलं ॥
LINE 28
ਢਲੰਕਾਰਢਾਲੰਮੁਖੰਮਾਰਬੋਲੰ॥
ਢਾਲਾਂ ਵਿਚੋਂ ਢਕ-ਢਕ ਦੀ (ਆਵਾਜ਼ ਹੋ ਰਹੀ ਸੀ ਅਤੇ ਸੂਰਮੇ) ਮੂੰਹ ਵਿਚੋਂ ਮਾਰੋ-ਮਾਰੋ ਬੋਲ ਰਹੇ ਸਨ।
With the resounding of trumpets and knocking sound on the shields, the utterance of “kill kill” coming from the mouth is being heard
ढलंकार ढालं मुखं मार बोलं ॥
LINE 29
ਖਹੇਖਗਖੂਨੀਖੁਲੇਬੀਰਖੇਤੰ॥
ਰਣਭੂਮੀ ਵਿਚ ਵੀਰ ਯੋਧਿਆਂ ਦੀਆਂ ਖੂਨ ਨਾਲ ਲਥਪਥ ਨੰਗੀਆਂ ਤਲਵਾਰਾਂ ਇਕ ਦੂਜੇ ਨਾਲ ਖਹਿ ਰਹੀਆਂ ਸਨ।
खहे खग खूनी खुले बीर खेतं ॥
LINE 30
ਨਚੇਕੰਧਿਹੀਣੰਕਮਧੰਨ੍ਰਿਚੇਤੰ੭॥॥
ਗਰਦਨਾਂ ਤੋਂ ਬਿਨਾ ਧੜ ਪ੍ਰਾਣਹੀਣ ਸਥਿਤੀ ਵਿਚ ਨਚ ਰਹੇ ਸਨ ॥੭॥
The bloody daggers of the warriors have come out in the battlefield and the headless trunks are dancing in an unconscious state.7.
नचे कंधि हीणं कमधं न्रिचेतं ॥७॥
LINE 31
ਭਰੇਜੋਗਣੀਪਤ੍ਰਚਉਸਠਚਾਰੀ॥
ਚੌਸਠ ਜੋਗਣਾਂ ਲਹੂ ਦੇ ਖੱਪਰ ਭਰ ਕੇ ਫਿਰ ਰਹੀਆਂ ਸਨ,
भरे जोगणी पत्र चउसठ चारी ॥
LINE 32
ਨਚੀਖੋਲਿਸੀਸੰਬਕੀਬਿਕਰਾਰੀ॥
ਸਿਰਾਂ ਦੇ ਵਾਲ ਖੋਲ੍ਹ ਕੇ ਨਚ ਰਹੀਆਂ ਸਨ ਅਤੇ ਭਿਆਨ ਸ਼ਬਦ ਬੋਲ ਰਹੀਆਂ ਸਨ।
The sixty-four female evil spirit (Yoginis) have filled their bowls with blood
नची खोलि सीसं बकी बिकरारी ॥
LINE 33
ਹਸੈਭੂਤਪ੍ਰੇਤੰਮਹਾਬਿਕਰਾਲੰ॥
ਬਹੁਤ ਭਿਆਨਕ ਭੂਤ ਅਤੇ ਪ੍ਰੇਤ ਹਸ ਰਹੇ ਸਨ।
हसै भूत प्रेतं महा बिकरालं ॥
LINE 34
ਬਜੇਡਾਕਡਉਰੂਕਰੂਰੰਕਰਾਲੰ੮॥॥
ਕਠੋਰ ਅਤੇ ਭਿਆਨਕ ਡੌਰੂ ਡਕ ਡਕ ਕਰਦੇ ਵਜ ਰਹੇ ਸਨ ॥੮॥
And loosening their matted hair, they are raising their terrible sound, the most awful ghosts and fiends are laughing and the shrieking sound of the hideous vampires is being heard.8.
बजे डाक डउरू करूरं करालं ॥८॥
LINE 35
ਪ੍ਰਹਾਰੰਤਮੁਸਟੰਕਰੈਪਾਵਘਾਤੰ॥
(ਹਰਨਾਖਸ਼ ਅਤੇ ਵਾਰਾਹ ਇਕ ਦੂਜੇ ਨੂੰ) ਮੁੱਕੇ ਮਾਰਦੇ ਸਨ ਅਤੇ ਪੈਰਾਂ ਨਾਲ ਵੀ ਪ੍ਰਹਾਰ ਕਰਦੇ ਸਨ।
प्रहारंत मुसटं करै पाव घातं ॥
LINE 36
ਮਨੋਸਿੰਘਸਿੰਘੰਡਹੇਗਜਮਾਤੰ॥
(ਇੰਜ ਲਗਦਾ ਸੀ) ਮਾਨੋ ਸ਼ੇਰ ਨਾਲ ਸ਼ੇਰ ਜਾਂ ਮਸਤ ਹਾਥੀ ਨਾਲ ਹਾਥੀ ਭਿੜ ਰਿਹਾ ਹੋਵੇ।
The warriors are giving the blows of their fists and feet in this way as if the thundering lions have furiously attacked one another
मनो सिंघ सिंघं डहे गज मातं ॥
LINE 37
ਛੁਟੀਈਸਤਾੜੀਡਗਿਯੋਬ੍ਰਹਮਧਿਆਨੰ॥
(ਇਸ ਯੁੱਧ ਦੀ ਭਿਆਨਕਤਾ ਕਾਰਨ) ਸ਼ਿਵ ਦੀ ਸਮਾਧੀ ਟੁਟ ਗਈ ਅਤੇ
Hearing the terrible sound of the war, the attention of gods Shiva and Brahma hath distracted
छुटी ईस ताड़ी डगियो ब्रहम धिआनं ॥
LINE 38
ਭਜ੍ਯੋਚੰਦ੍ਰਮਾਕਾਪਭਾਨੰਮਧ੍ਯਾਨੰ੯॥॥
(ਉਸ ਦਾ) ਬ੍ਰਹਮ ਵਿਚ ਧਿਆਨ ਉਖੜ ਗਿਆ ਅਤੇ ਸੂਰ ਤੇ ਚੰਦ੍ਰਮਾ ਦੁਪਹਿਰ ਵੇਲੇ ਹੀ ਡਰਦਿਆਂ ਭਜ ਗਏ ॥੯॥
The moon also trembled and the noonday sun also fled in fear.9.
भज्यो चंद्रमा काप भानं मध्यानं ॥९॥
LINE 39
ਜਲੇਬਾਥਲੇਯੰਥਲੰਤਥਨੀਰੰ॥
(ਅਜਿਹਾ ਯੁੱਧ ਮਚਿਆ ਕਿ) ਪਾਣੀ ਵਾਲੀ ਥਾਂ ਧਰਤੀ ਅਤੇ ਧਰਤੀ ਵਾਲੀ ਥਾਂ ਪਾਣੀ ਹੋ ਗਿਆ।
जले बा थलेयं थलं तथ नीरं ॥
LINE 40
ਕਿਧੋਸੰਧਿਯੰਬਾਣਰਘੁਇੰਦ੍ਰਬੀਰੰ॥
(ਅਰਥਾਤ ਪਾਣੀ ਵਿਚ ਬੁਹਤ ਉਛਾਲ ਆ ਗਿਆ) ਜਿਵੇਂ (ਸਮੁੰਦਰ ਨੂੰ ਰਸਤਾ ਦੇਣ ਲਈ) ਸੂਰਵੀਰ ਸ੍ਰੀ ਰਾਮ ਚੰਦਰ ਨੇ ਬਾਣ ਖਿਚਿਆ ਹੈ।
There was water everywhere upward and downward and in this atmosphere Vishnu took aim of his arrows on his targets
किधो संधियं बाण रघु इंद्र बीरं ॥
LINE 41
ਕਰੈਦੈਤਆਘਾਤਮੁਸਟੰਪ੍ਰਹਾਰੰ॥
ਦੈਂਤ ਜੋ ਮੁਕਿਆਂ ਦਾ ਪ੍ਰਹਾਰ ਕਰਦਾ ਸੀ,
करै दैत आघात मुसटं प्रहारं ॥
LINE 42
ਮਨੋਚੋਟਬਾਹੈਘਰਿਯਾਰੀਘਰਿਯਾਰੰ੧੦॥॥
ਉਹ ਮਾਨੋ ਘੜਿਆਲੀ ਘੜਿਆਲ ਉਤੇ ਸੱਟਾ ਮਾਰਦਾ ਹੋਵੇ ॥੧੦॥
The demons were collectively giving terrible blows of their fists in the way, like a crocodile aiming his blows on another crocodile.10.
मनो चोट बाहै घरियारी घरियारं ॥१०॥
LINE 43
ਬਜੇਡੰਗਬੰਕੇਸੁਕ੍ਰੂਰੰਕਰਾਰੇ॥
ਭਿਆਨਕ ਨਗਾਰੇ ਵਜਦੇ ਸਨ ਅਤੇ ਕਠੋਰ ਅਤੇ ਕਰੜੇ (ਯੋਧੇ ਆਪਸ ਵਿਚ ਭਿੜਦੇ ਸਨ।
बजे डंग बंके सु क्रूरं करारे ॥
LINE 44
ਮਨੋਗਜਜੁਟੇਦੰਤਾਰੇਦੰਤਾਰੇ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਲੰਬੇ ਦੰਦਾਂ ਵਾਲੇ ਹਾਥੀ ਆਪਸ ਵਿਚ ਜੁੱਟੇ ਹੋਣ।
The trumpets resounded and the mighty and terrible warriors fought with each other in this way, as if the elephants with long tusks are fighting with each other.
मनो गज जुटे दंतारे दंतारे ॥
LINE 45
ਢਮੰਕਾਰਢੋਲੰਰਣੰਕੇਨਫੀਰੰ॥
ਢੋਲਾਂ ਦੀ ਢੰਮਕਾਰ ਅਤੇ ਨਫ਼ੀਰੀਆਂ ਦੀ ਗੂੰਜ ਹੋ ਰਹੀ ਹੈ।
ढमंकार ढोलं रणंके नफीरं ॥
LINE 46
ਸੜਕਾਰਸਾਗੰਤੜਕਾਰਤੀਰੰ੧੧॥॥
ਸੜ-ਸੜ ਕਰਦੇ ਬਰਛੇ ਅਤੇ ਤੜ-ਤੜ ਕਰਦੇ ਤੀਰ (ਚਲਦੇ ਹਨ) ॥੧੧॥
The sound of the drums and horns was being heard and there was also the clattering of the daggers and the crackling of the arrows.11.
सड़कार सागं तड़कार तीरं ॥११॥
LINE 47
ਦਿਨੰਅਸਟਜੁਧੰਭਯੋਅਸਟਰੈਣੰ॥
ਅੱਠ ਦਿਨਾਂ ਅਤੇ ਅੱਠ ਰਾਤਾਂ ਤਕ ਯੁੱਧ ਹੋਇਆ।
दिनं असट जुधं भयो असट रैणं ॥
LINE 48
ਡਗੀਭੂਮਿਸਰਬੰਉਠਿਯੋਕਾਪਗੈਣੰ॥
ਸਾਰੀ ਭੂਮੀ ਡਾਵਾਂ-ਡੋਲ ਹੋ ਗਈ ਅਤੇ ਆਕਾਸ਼ ਵੀ ਕੰਬ ਉਠਿਆ।
The war was waged for eight days and eight nights, in which the earth and the sky trembled.
डगी भूमि सरबं उठियो काप गैणं ॥
LINE 49
ਰਣੰਰੰਗਰਤੇਸਭੈਰੰਗਭੂਮੰ॥
ਰਣ-ਭੂਮੀ ਵਿਚ (ਮੌਜੂਦ) ਸਾਰੇ ਯੁੱਧ ਦੇ ਰੰਗ ਵਿਚ ਰੰਗੇ ਹੋਏ ਸਨ।
रणं रंग रते सभै रंग भूमं ॥
LINE 50
ਹਣ੍ਯੋਬਿਸਨਸਤ੍ਰੰਗਿਰਿਯੋਅੰਤਿਝੂਮੰ੧੨॥॥
ਵਿਸ਼ਣੂ ਨੇ ਵੀ ਅੰਤ ਵਿਚ ਵੈਰੀ ਨੂੰ ਮਾਰ ਲਿਆ ਅਤੇ (ਉਹ) ਭਵਾਟਣੀ ਖਾ ਕੇ ਡਿਗ ਪਿਆ ॥੧੨॥
All the warriors appeared absorbed in warfare in the battle-field, and Vishnu caused the death and fall of the enemy.12.
हण्यो बिसन सत्रं गिरियो अंति झूमं ॥१२॥
LINE 51
ਧਰੇਦਾੜਅਗ੍ਰੰਚਤੁਰਬੇਦਤਬੰ॥
ਤਦੋਂ (ਵਾਰਾਹ ਨੇ) ਆਪਣੇ ਹੁਡ ਉਤੇ ਚੌਹਾਂ ਵੇਦਾਂ ਨੂੰ ਚੁਕ ਲਿਆਂਦਾ।
धरे दाड़ अग्रं चतुर बेद तबं ॥
LINE 52
ਹਠੀਦੁਸਟਿਜਿਤੇਭਜੇਦੈਤਸਬੰ॥
(ਇਕ) ਹਠੀ ਦੁਸ਼ਟ (ਹਰਨਾਖਸ਼) ਦੇ ਜਿਤੇ ਜਾਣ ਨਾਲ ਸਾਰੇ ਦੈਂਤ ਭਜ ਗਏ।
Then he placed all the four Vedas on the protruding part of his teeth and caused the death and fall of the persistent inimical demons
हठी दुसटि जिते भजे दैत सबं ॥
LINE 53
ਦਈਬ੍ਰਹਮਆਗਿਆਧੁਨੰਬੇਦਕੀਯੰ॥
(ਫਿਰ) ਬ੍ਰਹਮਾ ਨੂੰ ਆਗਿਆ ਦਿੱਤੀ (ਅਤੇ ਉਸ ਨੇ) ਧਨੁਰਵੇਦ ਦਾ ਉੱਚਾਰਣ ਕੀਤਾ।
दई ब्रहम आगिआ धुनं बेद कीयं ॥
LINE 54
ਸਬੈਸੰਤਨੰਤਾਨਕੋਸੁਖਦੀਯੰ੧੩॥॥
ਉਸ ਨੇ ਸਾਰਿਆਂ ਸੰਤਾਂ ਨੂੰ ਸੁਖ ਦਿੱਤਾ ॥੧੩॥
Vishnu commanded Brahma and he created the Dhanur-veda for the happiness of all the saints.13.
सबै संतनं तान को सुख दीयं ॥१३॥
LINE 55
ਧਰਿਯੋਖਸਟਮੰਬਿਸਨਐਸਾਵਤਾਰੰ॥
ਇਸ ਪ੍ਰਕਾਰ ਵਿਸ਼ਣੂ ਨੇ ਛੇਵਾਂ ਅਵਤਾਰ ਧਾਰਨ ਕੀਤਾ
In this way, the sixth partial incarnation of the Visnu manifested himself,
धरियो खसटमं बिसन ऐसावतारं ॥
LINE 56
ਸਬੈਦੁਸਟਜਿਤੈਕੀਯੋਬੇਦਉਧਾਰੰ॥
ਜਿਸ ਨੇ ਸਾਰੇ ਦੁਸ਼ਟਾਂ ਨੂੰ ਜਿਤਿਆ ਅਤੇ ਵੇਦਾਂ ਦਾ ਉੱਧਾਰ ਕੀਤਾ।
Who destroyed the enemies and protected the Vedas
सबै दुसट जितै कीयो बेद उधारं ॥
LINE 57
ਥਟਿਯੋਧਰਮਰਾਜੰਜਿਤੇਦੇਵਸਰਬੰ॥
ਧਰਮ ਦਾ ਰਾਜ ਕਾਇਮ ਕੀਤਾ ਅਤੇ ਸਾਰੇ ਦੇਵਤੇ ਜਿਤ ਲਏ।
There was the victory of Dharma (righteousness) and the gods collectively were Victorious,
थटियो धरम राजं जिते देव सरबं ॥
LINE 58
ਉਤਾਰਿਯੋਭਲੀਭਾਤਸੋਤਾਹਿਗਰਬੰ੧੪॥॥
ਉਸ ਨੇ ਉਨ੍ਹਾਂ (ਦੈਂਤਾਂ ਦਾ) ਹੰਕਾਰ ਚੰਗੀ ਤਰ੍ਹਾਂ ਉਤਾਰਿਆ ਸੀ ॥੧੪॥
And they caused to remove the pride of all in a right way.14.
उतारियो भली भात सो ताहि गरबं ॥१४॥
LINE 59
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਬੈਰਾਹਖਸਟਮਅਵਤਾਰਸਮਾਪਤਮਸਤੁਸੁਭਮਸਤੁ੬॥॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਛੇਵੇਂ ਬੈਰਾਹ ਅਵਤਾਰ ਪ੍ਰਸੰਗ ਦੀ ਸਮਾਪਤੀ ਸਭ ਸ਼ੁਭ ਹੈ ॥੬॥
End of the description of the sixth BOAR INCARNATION in BACHITTAR NATAK.6.
इति स्री बचित्र नाटक ग्रंथे बैराह खसटम अवतार समापतम सतु सुभम सतु ॥६॥
GURBANI.WORLD