ਪਉੜੀ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 321
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ
Pauree:
पउड़ी ॥
LINE 02
ਸਭੇਵਸਤੂਕਉੜੀਆਸਚੇਨਾਉਮਿਠਾ
(ਦੁਨੀਆ ਦੀਆਂ ਬਾਕੀ) ਸਾਰੀਆਂ ਚੀਜ਼ਾਂ (ਆਖ਼ਰ) ਕੌੜੀਆਂ (ਹੋ ਜਾਂਦੀਆਂ) ਹਨ (ਇਕ) ਸੱਚੇ ਪ੍ਰਭੂ ਦਾ ਨਾਮ (ਹੀ ਸਦਾ) ਮਿੱਠਾ (ਰਹਿੰਦਾ) ਹੈ,
All material things are bitter; the True Name alone is sweet.
सभे वसतू कउड़ीआ सचे नाउ मिठा ॥
LINE 03
ਸਾਦੁਆਇਆਤਿਨਹਰਿਜਨਾਂਚਖਿਸਾਧੀਡਿਠਾ
(ਪਰ) ਇਹ ਸੁਆਦ ਉਨ੍ਹਾਂ ਸਾਧੂਆਂ ਨੂੰ ਹਰਿ-ਜਨਾਂ ਨੂੰ ਆਉਂਦਾ ਹੈ ਜਿਨ੍ਹਾਂ (ਇਹ ਨਾਮ-ਰਸ) ਚੱਖ ਕੇ ਵੇਖਿਆ ਹੈ,
Those humble servants of the Lord who taste it, come to savor its flavor.
सादु आइआ तिन हरि जनां चखि साधी डिठा ॥
LINE 04
ਪਾਰਬ੍ਰਹਮਿਜਿਸੁਲਿਖਿਆਮਨਿਤਿਸੈਵੁਠਾ
ਤੇ ਉਸੇ ਮਨੁੱਖ ਦੇ ਮਨ ਵਿਚ (ਇਹ ਸੁਆਦ) ਆ ਕੇ ਵੱਸਦਾ ਹੈ ਜਿਸ ਦੇ ਭਾਗਾਂ ਵਿਚ ਪਾਰਬ੍ਰਹਮ ਨੇ ਲਿਖ ਦਿੱਤਾ ਹੈ।
It comes to dwell within the mind of those who are so pre-destined by the Supreme Lord God.
पारब्रहमि जिसु लिखिआ मनि तिसै वुठा ॥
LINE 05
ਇਕੁਨਿਰੰਜਨੁਰਵਿਰਹਿਆਭਾਉਦੁਯਾਕੁਠਾ
(ਐਸੇ ਭਾਗਾਂ ਵਾਲੇ ਨੂੰ) ਮਾਇਆ-ਰਹਿਤ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ (ਉਸ ਮਨੁੱਖ ਦਾ) ਦੂਜਾ ਭਾਵ ਨਾਸ ਹੋ ਜਾਂਦਾ ਹੈ।
The One Immaculate Lord is pervading everywhere; He destroys the love of duality.
इकु निरंजनु रवि रहिआ भाउ दुया कुठा ॥
LINE 06
ਹਰਿਨਾਨਕੁਮੰਗੈਜੋੜਿਕਰਪ੍ਰਭੁਦੇਵੈਤੁਠਾ੧੩॥॥
ਨਾਨਕ ਭੀ ਦੋਵੇਂ ਹੱਥ ਜੋੜ ਕੇ ਹਰੀ ਪਾਸੋਂ ਇਹ ਨਾਮ-ਰਸ ਮੰਗਦਾ ਹੈ, (ਪਰ) ਪ੍ਰਭੂ (ਉਸ ਨੂੰ) ਦੇਂਦਾ ਹੈ (ਜਿਸ ਉਤੇ) ਪ੍ਰਸੰਨ ਹੁੰਦਾ ਹੈ ॥੧੩॥
Nanak begs for the Lord's Name, with his palms pressed together; by His Pleasure, God has granted it. ||13||
हरि नानकु मंगै जोड़ि कर प्रभु देवै तुठा ॥१३॥
GURBANI.WORLD