LINE 01
ਸਵੈਯਾ॥
ਸਵੈਯਾ:
Savaiyya
सवैया ॥
LINE 02
ਰੀਝਰਹੀਅਬਲਾਅਤਿਹੀਪਿਯਰੂਪਅਨੂਪਲਖੇਮਨਮਾਹੀ॥
ਉਹ ਇਸਤਰੀ ਪ੍ਰੀਤਮ ਦਾ ਅਨੂਪਮ ਰੂਪ ਵੇਖ ਕੇ ਹਿਰਦੇ ਵਿਚ ਬਹੁਤ ਪ੍ਰਸੰਨ ਹੋ ਰਹੀ ਹੈ।
रीझ रही अबला अति ही पिय रूप अनूप लखे मन माही ॥
LINE 03
ਸੋਚਬਿਚਾਰਤਜ੍ਯੋਸਭਸੁੰਦਰਿਨੈਨਸੋਨੈਨਮਿਲੇਮੁਸਕਾਹੀ॥
ਉਸ ਸੁੰਦਰੀ ਨੇ (ਮਨ ਤੋਂ) ਸੋਚ ਵਿਚਾਰ ਸਭ ਛਡ ਦਿੱਤੀ ਹੈ ਅਤੇ ਨੈਣਾਂ ਨਾਲ ਨੈਣ ਮਿਲਾ ਕੇ ਹੱਸ ਪੈਂਦੀ ਹੈ।
सोच बिचार तज्यो सभ सुंदरि नैन सो नैन मिले मुसकाही ॥
LINE 04
ਲਾਲਕੇਲਾਲਚੀਲੋਚਨਲੋਲਅਮੋਲਨਕੀਨਿਰਖੇਪਰਛਾਹੀ॥
ਪ੍ਰੀਤਮ ਦੇ ਚੰਚਲ, ਅਣਮੋਲ ਨੇਤਰਾਂ ਦੀ ਪਰਛਾਈ ਵੇਖਣ ਲਈ (ਜੋ ਸਦਾ) ਲਲਚਾਏ ਰਹਿੰਦੇ ਹਨ।
लाल के लालची लोचन लोल अमोलन की निरखे परछाही ॥
LINE 05
ਮਤਭਈਮਨਮਾਨੋਪਿਯੋਮਦਮੋਹਿਰਹੀਮੁਖਭਾਖਤਨਾਹੀ੨੮॥॥
ਮਨ ਚਾਹਿਆ ਪ੍ਰੀਤਮ ਪ੍ਰਾਪਤ ਕਰ ਕੇ ਉਹ ਮਸਤ ਹੋ ਗਈ ਹੈ ਅਤੇ ਮੋਹਿਤ ਹੋਈ ਦੇ ਮੂੰਹੋਂ ਬੋਲ ਨਹੀਂ ਨਿਕਲਦੇ ਹਨ ॥੨੮॥
मत भई मन मानो पियो मद मोहि रही मुख भाखत नाही ॥२८॥
LINE 06
ਸੋਭਤਸੁਧਸੁਧਾਰੇਸੇਸੁੰਦਰਜੋਬਨਜੋਤਿਜਗੇਜਰਬੀਲੇ॥
ਸੁੰਦਰ ਜੋਬਨ ਨਾਲ ਯੁਕਤ ਉਹ ਪ੍ਰਭਾਵਸ਼ਾਲੀ ਢੰਗ ਨਾਲ ਸੁਸ਼ੋਭਿਤ ਹਨ ਅਤੇ ਉਨ੍ਹਾਂ ਵਿਚ ਭੜਕੀਲੀ ਜੋਤਿ ਜਗ ਰਹੀ ਹੈ।
सोभत सुध सुधारे से सुंदर जोबन जोति जगे जरबीले ॥
LINE 07
ਖੰਜਨਸੇਮਨੋਰੰਜਨਰਾਜਤਭਾਰੀਪ੍ਰਤਾਪਭਰੇਗਰਬੀਲੇ॥
(ਉਹ) ਮਮੋਲਿਆਂ ਵਾਂਗ ਮਨੋਰੰਜਨ ਕਰਨ ਵਾਲੇ ਅਤੇ ਭਾਰੀ ਪ੍ਰਤਾਪ ਅਤੇ ਗਰਬ ਵਾਲੇ ਸ਼ੁਭਾਇਮਾਨ ਹਨ।
Looking at his features woman gets heartfelt contentment.
खंजन से मनोरंजन राजत भारी प्रताप भरे गरबीले ॥
LINE 08
ਬਾਨਨਸੇਮ੍ਰਿਗਬਾਰਨਸੇਤਰਵਾਰਨਸੇਚਮਕੇਚਟਕੀਲੇ॥
(ਉਹ) ਬਾਣਾਂ ਵਾਂਗ, ਹਿਰਨ ਦੇ ਬੱਚਿਆਂ ਵਾਂਗ ਅਤੇ ਤਲਵਾਰਾਂ ਵਰਗੇ ਚਮਕਦਾਰ ਅਤੇ ਚਟਕੀਲੇ ਹਨ।
She abandons all recollections and beams when she crosses her ravishing looks with his looks.
बानन से म्रिग बारन से तरवारन से चमके चटकीले ॥
LINE 09
ਰੀਝਿਰਹੀਸਖਿਹੌਹੂੰਲਖੇਛਬਿਲਾਲਕੇਨੈਨਬਿਸਾਲਰਸੀਲੇ੨੯॥॥
ਹੇ ਸਖੀ! ਮੈਂ ਉਸ ਲਾਲ ਦੇ ਵਿਸ਼ਾਲ ਅਤੇ ਰਸੀਲੇ ਨੈਣ ਵੇਖ ਕੇ ਰੀਝ ਗਈ ਹਾਂ ॥੨੯॥
Achieving profound love, she feels herself in ecstasy and does not express remorse.(29)
रीझि रही सखि हौहूं लखे छबि लाल के नैन बिसाल रसीले ॥२९॥
LINE 10
ਭਾਤਿਭਲੀਬਿਨਸੰਗਅਲੀਜਬਤੇਮਨਭਾਵਨਭੇਟਿਗਈਹੌ॥
ਹੇ ਸਖੀ! ਜਦ ਦੀ ਮੈਂ ਚੰਗੀ ਤਰ੍ਹਾਂ ਨਿਸੰਗ ਹੋ ਕੇ ਮਨ-ਭਾਵਨ (ਪ੍ਰੀਤਮ) ਨੂੰ ਮਿਲੀ ਹਾਂ,
‘Since the time I have met my lover, I have abandoned all my modesty.
भाति भली बिन संग अली जब ते मन भावन भेटि गई हौ ॥
LINE 11
ਤਾਦਿਨਤੇਨਸੁਹਾਤਕਛੂਸੁਮਨੋਬਿਨੁਦਾਮਨਮੋਲਲਈਹੌ॥
ਉਸ ਦਿਨ ਤੋਂ ਮੈਨੂੰ ਕੁਝ ਚੰਗਾ ਨਹੀਂ ਲਗਦਾ, ਮਾਨੋ ਮੈਨੂੰ ਬਿਨਾ ਦੰਮਾਂ ਦੇ ਮੁੱਲ ਲੈ ਲਿਆ ਗਿਆ ਹੈ।
‘Nothing entices me, as if I am sold without any monetary gains.
ता दिन ते न सुहात कछू सु मनो बिनु दामन मोल लई हौ ॥
LINE 12
ਭੌਹਕਮਾਨਕੋਤਾਨਿਭਲੇਦ੍ਰਿਗਸਾਇਕਕੇਜਨੁਘਾਇਘਈਹੌ॥
(ਉਸ ਦੀਆਂ) ਭੌਆਂ ਰੂਪ ਕਮਾਨਾਂ ਨਾਲ ਨੈਣਾਂ ਦੇ ਬਾਣਾਂ ਨੂੰ ਖਿਚ ਕੇ ਮਾਨੋ ਘਾਇਲ ਕਰ ਦਿੱਤੀ ਗਈ ਹਾਂ।
‘With the arrows coming oUt of his vision, I am afflicted.
भौह कमान को तानि भले द्रिग साइक के जनु घाइ घई हौ ॥
LINE 13
ਮਾਰਿਸੁਮਾਰਿਕਰੀਸਜਨੀਸੁਨਿਲਾਲਕੋਨਾਮੁਗੁਲਾਮਭਈਹੌ੩੦॥॥
ਹੇ ਸਜਨੀ! ਸੁਣ, ਕਾਮ ਦੇਵ ਨੇ ਬਹੁਤ ਆਕ੍ਰਮਣ ਕੀਤਾ ਹੈ ਅਤੇ ਮੈਂ ਪ੍ਰੀਤਮ ਦੇ ਨਾਮ ਦੀ ਗ਼ੁਲਾਮ ਹੋ ਗਈ ਹਾਂ ॥੩੦॥
‘Listen, my friend, the urge for love-making has made me to become his slave.’(30)
मारि सु मारि करी सजनी सुनि लाल को नामु गुलाम भई हौ ॥३०॥
LINE 14
ਬਾਰਿਜਨੈਨਜਿਤੀਬਨਿਤਾਸੁਬਿਲੌਕਕੈਬਾਨਬਿਨਾਬਧਹ੍ਵੈਹੈ॥
ਕਮਲ ਵਰਗੇ ਨੈਣਾਂ ਵਾਲੀਆਂ ਜਿਤਨੀਆਂ ਇਸਤਰੀਆਂ ਉਸ ਨੂੰ ਵੇਖ ਕੇ ਬਾਣ ਤੋਂ ਬਿਨਾ ਮਾਰੀਆਂ ਗਈਆਂ ਹਨ।
बारिज नैन जिती बनिता सु बिलौक कै बान बिना बध ह्वै है ॥
LINE 15
ਬੀਰੀਚਬਾਤਨਬੈਠਿਸਕੈਬਿਸੰਭਾਰਭਈਬਹੁਧਾਬਰਰੈਹੈ॥
ਉਹ ਨਾ ਪਾਨ ਚਬਾਉਂਦੀਆਂ ਹਨ, ਨਾ ਬੈਠ ਸਕਦੀਆਂ ਹਨ ਅਤੇ ਬੇਸੁਧ ਹੋ ਕੇ ਅਕਸਰ ਬਰੜਾਉਂਦੀਆਂ ਹਨ।
बीरी चबात न बैठि सकै बिसंभार भई बहुधा बररै है ॥
LINE 16
ਬਾਤਕਹੈਬਿਗਸੈਨਬਬਾਕੀਸੌਲੇਤਬਲਾਇਸਭੈਬਲਿਜੈਹੈ॥
ਉਹ ਨਾ ਗੱਲ ਕਰਦੀਆਂ ਹਨ, ਨਾ ਹਸਦੀਆਂ ਹਨ, ਮੈਨੂੰ ਬਾਬੇ ਦੀ ਸੌਂਹ, ਸਭ ਉਸ ਦੀਆਂ ਬਲਾਵਾਂ ਲੈਂਦੀਆਂ ਹੋਈਆਂ ਨਿਛਾਵਰ ਹੁੰਦੀਆਂ ਹਨ।
बात कहै बिगसै न बबा की सौ लेत बलाइ सभै बलि जै है ॥
LINE 17
ਬਾਲਮਹੇਤਬਿਯੋਮਕੀਬਾਮਸੁਬਾਰਅਨੇਕਬਜਾਰਬਕੈਹੈ੩੧॥॥
(ਉਸ) ਬਾਲਮ (ਪ੍ਰੀਤਮ) ਲਈ ਆਕਾਸ਼ ਦੀਆਂ ਪਰੀਆਂ ਵੀ ਅਨੇਕ ਵਾਰ ਬਾਜ਼ਾਰ ਵਿਚ ਵਿਕਦੀਆਂ ਹਨ ॥੩੧॥
बालम हेत बियोम की बाम सु बार अनेक बजार बकै है ॥३१॥
GURBANI.WORLD