GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 314
Display Settings
Translations
ਪਉੜੀ
Pauree:
पउड़ी ॥
ਤੂਕਰਤਾਸਭੁਕਿਛੁਜਾਣਦਾਜੋਜੀਆਅੰਦਰਿਵਰਤੈ
ਹੇ ਸਿਰਜਣਹਾਰ! ਜੋ ਕੁਝ ਜੀਵਾਂ ਦੇ ਮਨਾਂ ਵਿਚ ਵਰਤਦਾ ਹੈ (ਭਾਵ, ਜੋ ਫੁਰਨੇ ਫੁਰਦੇ ਹਨ), ਤੂੰ ਉਹ ਸਾਰਾ ਜਾਣਦਾ ਹੈਂ।
You, O Creator, know everything which occurs within our beings.
तू करता सभु किछु जाणदा जो जीआ अंदरि वरतै ॥
ਤੂਕਰਤਾਆਪਿਅਗਣਤੁਹੈਸਭੁਜਗੁਵਿਚਿਗਣਤੈ
ਸਾਰਾ ਸੰਸਾਰ ਹੀ ਇਸ ਗਣਤ (ਲਾਹੇ ਤੋਟੇ ਦੀ ਵਿਚਾਰ, ਚਿੰਤਾ ਦੇ ਫੁਰਨੇ) ਵਿਚ ਹੈ, ਹੇ ਸਿਰਜਣਹਾਰ! ਇਕ ਤੂੰ ਇਸ ਤੋਂ ਪਰੇ ਹੈਂ,
You Yourself, O Creator, are incalculable, while the entire world is within the realm of calculation.
तू करता आपि अगणतु है सभु जगु विचि गणतै ॥
ਸਭੁਕੀਤਾਤੇਰਾਵਰਤਦਾਸਭਤੇਰੀਬਣਤੈ
(ਕਿਉਂਕਿ) ਜੋ ਕੁਝ ਹੋ ਰਿਹਾ ਹੈ ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਰੀ (ਸ੍ਰਿਸ਼ਟੀ ਦੀ) ਬਨਾਵਟ ਹੀ ਤੇਰੀ ਬਣਾਈ ਹੋਈ ਹੈ।
Everything happens according to Your Will; You created all.
सभु कीता तेरा वरतदा सभ तेरी बणतै ॥
ਤੂਘਟਿਘਟਿਇਕੁਵਰਤਦਾਸਚੁਸਾਹਿਬਚਲਤੈ
ਹੇ ਹਰੀ! ਤੂੰ ਹਰੇਕ ਘਟ ਵਿਚ ਵਿਆਪਕ ਹੈਂ, ਤੇਰੇ ਕੌਤਕ (ਅਸਚਰਜ) ਹਨ। (ਸਭ ਥਾਈਂ ਵਿਆਪਕ ਹੁੰਦੇ ਹੋਏ ਹਰੀ ਨੂੰ ਭੀ ਆਪਣੇ ਆਪ ਕੋਈ ਨਹੀਂ ਲੱਭ ਸਕਿਆ।)
You are the One, pervading in each and every heart; O True Lord and Master, this is Your play.
तू घटि घटि इकु वरतदा सचु साहिब चलतै ॥
ਸਤਿਗੁਰਨੋਮਿਲੇਸੁਹਰਿਮਿਲੇਨਾਹੀਕਿਸੈਪਰਤੈ॥੨੪॥
ਜੋ ਮਨੁੱਖ ਸਤਿਗੁਰੂ ਨੂੰ ਮਿਲਿਆ ਹੈ, ਉਸੇ ਨੇ ਹੀ ਹਰੀ ਨੂੰ ਲੱਭਾ ਹੈ, (ਮਾਇਆ) ਦੇ ਕਿਸੇ (ਅਡੰਬਰ) ਨੇ ਉਹਨਾਂ ਨੂੰ ਹਰੀ ਵਲੋਂ ਪਰਤਾਇਆ ਨਹੀਂ ॥੨੪॥
One who meets the True Guru meets the Lord; no one can turn him away. ||24||
सतिगुर नो मिले सु हरि मिले नाही किसै परतै ॥२४॥
GURBANI.WORLD
ਪਿਛਲਾ Share ਹੋਮ Save ਅਗਲਾ