LINE 01
ਪਉੜੀ॥
Pauree:
पउड़ी ॥
LINE 02
ਸਭਿਨਿਧਾਨਘਰਿਜਿਸਦੈਹਰਿਕਰੇਸੁਹੋਵੈ॥
ਜਿਸ ਪਰਮਾਤਮਾ ਦੇ ਘਰ ਵਿਚ ਸਾਰੇ ਖ਼ਜ਼ਾਨੇ ਹਨ ਉਹ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ।
All treasures are in His Home; whatever the Lord does, comes to pass.
सभि निधान घरि जिस दै हरि करे सु होवै ॥
LINE 03
ਜਪਿਜਪਿਜੀਵਹਿਸੰਤਜਨਪਾਪਾਮਲੁਧੋਵੈ॥
ਉਸ ਦੇ ਸੰਤ ਜਨ ਉਸ ਨੂੰ ਸਿਮਰ ਸਿਮਰ ਕੇ ਜੀਊਂਦੇ ਹਨ (ਭਾਵ, ਉਸ ਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੇ ਹਨ, ਕਿਉਂਕਿ ਪ੍ਰਭੂ ਉਹਨਾਂ ਦੇ) ਪਾਪਾਂ ਦੀ ਸਾਰੀ ਮੈਲ ਧੋ ਦੇਂਦਾ ਹੈ।
The Saints live by chanting and meditating on the Lord, washing off the filth of their sins.
जपि जपि जीवहि संत जन पापा मलु धोवै ॥
LINE 04
ਚਰਨਕਮਲਹਿਰਦੈਵਸਹਿਸੰਕਟਸਭਿਖੋਵੈ॥
ਪ੍ਰਭੂ ਦੇ ਸੋਹਣੇ ਚਰਨ ਉਹਨਾਂ ਦੇ ਮਨ ਵਿਚ ਵੱਸਦੇ ਹਨ, ਪ੍ਰਭੂ ਉਹਨਾਂ ਦੇ ਸਾਰੇ ਕਲੇਸ਼ ਨਾਸ ਕਰ ਦੇਂਦਾ ਹੈ।
With the Lotus Feet of the Lord dwelling within the heart, all misfortune is taken away.
चरन कमल हिरदै वसहि संकट सभि खोवै ॥
LINE 05
ਗੁਰੁਪੂਰਾਜਿਸੁਭੇਟੀਐਮਰਿਜਨਮਿਨਰੋਵੈ॥
(ਪਰ ਇਹ ਦਾਤਿ ਗੁਰੂ ਦੀ ਰਾਹੀਂ ਮਿਲਦੀ ਹੈ) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਨਾਹ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ ਤੇ ਨਾਹ ਦੁਖੀ ਹੁੰਦਾ ਹੈ।
One who meets the Perfect Guru, shall not have to suffer through birth and death.
गुरु पूरा जिसु भेटीऐ मरि जनमि न रोवै ॥
LINE 06
ਪ੍ਰਭਦਰਸਪਿਆਸਨਾਨਕਘਣੀਕਿਰਪਾਕਰਿਦੇਵੈ੧੮॥॥
ਪ੍ਰਭੂ ਦੇ ਦਰਸ਼ਨ ਦੀ ਤਾਂਘ ਨਾਨਕ ਨੂੰ ਭੀ ਬੜੀ ਤੀਬਰ ਹੈ, ਪਰ ਉਹ ਆਪਣਾ ਦਰਸ਼ਨ ਆਪ ਹੀ ਮਿਹਰ ਕਰ ਕੇ ਦੇਂਦਾ ਹੈ ॥੧੮॥
Nanak is thirsty for the Blessed Vision of God's Darshan; by His Grace, He has bestowed it. ||18||
प्रभ दरस पिआस नानक घणी किरपा करि देवै ॥१८॥
GURBANI.WORLD