ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਚੌੜਭਰਥਸੰਨ੍ਯਾਸੀਰਹੈ॥
ਚੌੜ ਭਰਤ ਨਾਂ ਦਾ ਇਕ ਸੰਨਿਆਸੀ ਰਹਿੰਦਾ ਸੀ।
चौड़ भरथ संन्यासी रहै ॥
LINE 03
ਰੰਡੀਗਿਰਦੁਤਿਯੈਜਗਕਹੈ॥
ਦੂਜੇ ਨੂੰ ਲੋਕੀਂ ਰੰਡੀਗਿਰ ਕਹਿੰਦੇ ਸਨ।
रंडीगिर दुतियै जग कहै ॥
LINE 04
ਬਾਲਕਰਾਮਏਕਬੈਰਾਗੀ॥
ਇਕ ਬਾਲਕ ਰਾਮ ਨਾਂ ਦਾ ਬੈਰਾਗੀ ਸੀ।
बालक राम एक बैरागी ॥
LINE 05
ਤਿਨਸੌਰਹੈਸਪਰਧਾਲਾਗੀ੧॥॥
ਉਨ੍ਹਾਂ ਪ੍ਰਤਿ ਉਸ ਦੀ ਖ਼ਾਰਬਾਜ਼ੀ ਸੀ ॥੧॥
तिन सौ रहै सपरधा लागी ॥१॥
LINE 06
ਏਕਦਿਵਸਤਿਨਪਰੀਲਰਾਈ॥
ਇਕ ਦਿਨ ਉਨ੍ਹਾਂ ਵਿਚ ਲੜਾਈ ਹੋ ਗਈ
एक दिवस तिन परी लराई ॥
LINE 07
ਕੁਤਕਨਸੇਤੀਮਾਰਿਮਚਾਈ॥
ਅਤੇ ਡੰਡਿਆਂ ਨਾਲ ਖ਼ੂਬ ਮਾਰ ਮਚੀ।
कुतकन सेती मारि मचाई ॥
LINE 08
ਕੰਠੀਕਹੂੰਜਟਨਕੇਜੂਟੇ॥
ਕਿਤੇ ਕੰਠੀਆਂ ਅਤੇ ਕਿਤੇ ਜਟਾਵਾਂ ਦੇ ਜੂੜੇ (ਖੁਲ੍ਹ ਗਏ)
कंठी कहूं जटन के जूटे ॥
LINE 09
ਖਪਰਸੌਖਪਰਬਹੁਫੂਟੇ੨॥॥
ਅਤੇ ਖਪਰਾਂ ਉਤੇ ਖਪਰ (ਵਜ ਕੇ) ਬਹੁਤ ਅਧਿਕ ਟੁੱਟੇ ॥੨॥
खपर सौ खपर बहु फूटे ॥२॥
LINE 10
ਗਿਰਿਗਿਰਿਕਹੂੰਟੋਪਿਯੈਪਰੀ॥
ਕਿਤੇ ਟੋਪੀਆਂ ਡਿਗ ਡਿਗ ਕੇ ਪਈਆਂ
गिरि गिरि कहूं टोपियै परी ॥
LINE 11
ਢੇਰਜਟਨਹ੍ਵੈਗਏਉਪਰੀ॥
ਅਤੇ ਕਿਤੇ ਜਟਾਵਾਂ ਦੇ ਉੱਚੇ ਢੇਰ ਲਗ ਗਏ।
ढेर जटन ह्वै गए उपरी ॥
LINE 12
ਲਾਤਮੁਸਟਕੇਕਰੈਪ੍ਰਹਾਰਾ॥
(ਉਹ ਇਕ ਦੂਜੇ ਉਤੇ) ਲੱਤਾਂ ਅਤੇ ਮੁਕਿਆਂ ਦਾ ਪ੍ਰਹਾਰ ਕਰਦੇ ਸਨ,
लात मुसट के करै प्रहारा ॥
LINE 13
ਜਨਕਰਿਚੋਟਪਰੈਘਰਿਯਾਰਾ੩॥॥
ਮਾਨੋ ਘੜੀਆਲ ਉਤੇ ਸਟਾਂ ਪੈਂਦੀਆਂ ਹੋਣ ॥੩॥
जन करि चोट परै घरियारा ॥३॥
GURBANI.WORLD