ਪਉੜੀ ॥

ਰਾਗੁ ਮਲਾਰ ਗੁਰੂ ਨਾਨਕ ਦੇਵ ਜੀ ਅੰਗ 1281
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਹਰਿਜੀਉਸਚਾਸਚੁਤੂਸਚੇਲੈਹਿਮਿਲਾਇ॥
ਹੇ ਪ੍ਰਭੂ ਜੀ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਜੋ ਤੇਰਾ ਰੂਪ ਹੋ ਜਾਂਦਾ ਹੈ ਤੂੰ ਉਸ ਨੂੰ (ਆਪਣੇ ਵਿਚ) ਮਿਲਾ ਲੈਂਦਾ ਹੈਂ।
O Dear Lord, You are the Truest of the True. You blend those who are truthful into Your Own Being.
हरि जीउ सचा सचु तू सचे लैहि मिलाइ ॥
LINE 03
ਦੂਜੈਦੂਜੀਤਰਫਹੈਕੂੜਿਮਿਲੈਨਮਿਲਿਆਜਾਇ॥
ਜੋ ਮਨੁੱਖ ਮਾਇਆ ਵਿਚ ਲੱਗਾ ਹੋਇਆ ਹੈ ਉਸ ਦਾ (ਸੱਚ ਦੇ ਉਲਟ) ਦੂਜਾ ਪਾਸਾ ਹੈ (ਭਾਵ; ਉਹ ਦੂਜੇ ਪਾਸੇ, ਕੂੜ ਵਲ, ਜਾਂਦਾ ਹੈ; ਤੇ) ਕੂੜ ਦੀ ਰਾਹੀਂ (ਭਾਵ, ਕੂੜ ਵਿਚ ਲੱਗਿਆਂ) ਪ੍ਰਭੂ ਨਹੀਂ ਮਿਲਦਾ, ਪ੍ਰਭੂ ਨੂੰ ਮਿਲਿਆ ਨਹੀਂ ਜਾ ਸਕਦਾ।
Those caught in duality are on the side of duality; entrenched in falsehood, they cannot merge into the Lord.
दूजै दूजी तरफ है कूड़ि मिलै न मिलिआ जाइ ॥
LINE 04
ਆਪੇਜੋੜਿਵਿਛੋੜਿਐਆਪੇਕੁਦਰਤਿਦੇਇਦਿਖਾਇ॥
ਪ੍ਰਭੂ ਵਿਛੋੜੇ ਹੋਏ ਜੀਵ ਨੂੰ ਭੀ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਆਪਣੀ ਇਹ ਵਡਿਆਈ ਵਿਖਾਂਦਾ ਹੈ।
You Yourself unite, and You Yourself separate; You display Your Creative Omnipotence.
आपे जोड़ि विछोड़िऐ आपे कुदरति देइ दिखाइ ॥
LINE 05
ਮੋਹੁਸੋਗੁਵਿਜੋਗੁਹੈਪੂਰਬਿਲਿਖਿਆਕਮਾਇ॥
(ਕੂੜ ਵਿਚ ਲੱਗੇ ਬੰਦੇ ਨੂੰ) ਮੋਹ ਚਿੰਤਾ ਵਿਛੋੜਾ ਵਿਆਪਦਾ ਹੈ ਉਹ (ਮੁੜ) ਉਹੀ ਕੰਮ ਕਰਦਾ ਜਾਂਦਾ ਹੈ ਜੋ ਪਿਛਲੇ ਕੀਤੇ ਅਨੁਸਾਰ (ਉਸ ਦੇ ਮੱਥੇ ਉਤੇ) ਲਿਖਿਆ ਹੈ;
Attachment brings the sorrow of separation; the mortal acts in accordance with pre-ordained destiny.
मोहु सोगु विजोगु है पूरबि लिखिआ कमाइ ॥
LINE 06
ਹਉਬਲਿਹਾਰੀਤਿਨਕਉਜੋਹਰਿਚਰਣੀਰਹੇਲਿਵਲਾਇ॥
ਜਿਹੜੇ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਿ ਰੱਖਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ;
I am a sacrifice to those who remain lovingly attached to the Lord's Feet.
हउ बलिहारी तिन कउ जो हरि चरणी रहे लिव लाइ ॥
LINE 07
ਜਿਉਜਲਮਹਿਕਮਲੁਅਲਿਪਤੁਹੈਐਸੀਬਣਤਬਣਾਇ॥
ਪ੍ਰਭੂ ਨੇ ਅਜੇਹੀ ਬਣਤਰ ਬਣਾ ਰੱਖੀ ਹੈ (ਕਿ ਉਸ ਦੇ ਚਰਨਾਂ ਵਿਚ ਜੁੜਨ ਵਾਲੇ ਇਉਂ ਜਗਤ ਵਿਚ ਨਿਰਲੇਪ ਰਹਿੰਦੇ ਹਨ) ਜਿਵੇਂ ਪਾਣੀ ਵਿਚ ਕਉਲ ਫੁੱਲ ਅਛੋਹ ਰਹਿੰਦਾ ਹੈ।
They are like the lotus which remains detached, floating upon the water.
जिउ जल महि कमलु अलिपतु है ऐसी बणत बणाइ ॥
LINE 08
ਸੇਸੁਖੀਏਸਦਾਸੋਹਣੇਜਿਨੑਵਿਚਹੁਆਪੁਗਵਾਇ॥
ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦੇ ਹਨ ਉਹ ਸਦਾ ਸੁਖੀ ਰਹਿੰਦੇ ਹਨ ਤੇ ਸੋਹਣੇ ਲੱਗਦੇ ਹਨ (ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ)।
They are peaceful and beautiful forever; they eradicate self-conceit from within.
से सुखीए सदा सोहणे जिन विचहु आपु गवाइ ॥
LINE 09
ਤਿਨੑਸੋਗੁਵਿਜੋਗੁਕਦੇਨਹੀਜੋਹਰਿਕੈਅੰਕਿਸਮਾਇ੭॥॥
ਜੋ ਪ੍ਰਭੂ ਦੀ ਗੋਦ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਕਦੇ ਚਿੰਤਾ ਤੇ ਵਿਛੋੜਾ ਵਿਆਪਦਾ ਨਹੀਂ ॥੭॥
They never suffer sorrow or separation; they are merged in the Being of the Lord. ||7||
तिन सोगु विजोगु कदे नही जो हरि कै अंकि समाइ ॥७॥
GURBANI.WORLD