ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1240
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਬੋਲਸਦਾਥਿਰਰਹੈਦਿਵਸਰੇਜਾਇਹੈ॥
ਦਿਨ ਬੀਤ ਜਾਂਦੇ ਹਨ, ਪਰ ਬੋਲ ਸਦਾ ਕਾਇਮ ਰਹਿੰਦੇ ਹਨ।
बोल सदा थिर रहै दिवसरे जाइ है ॥
LINE 03
ਕਰੇਕਰਮਛਤ੍ਰਿਨਕੇਚਾਰਣਗਾਇਹੈ॥
ਛਤ੍ਰੀਆਂ ਵਾਲੇ ਕੀਤੇ ਕਰਮਾਂ ਨੂੰ ਚਾਰਣ (ਭਾਟ) ਲੋਕ ਗਾਉਂਦੇ ਰਹਿੰਦੇ ਹਨ।
करे करम छत्रिन के चारण गाइ है ॥
LINE 04
ਤਾਤਨਮੋਕੋਦੀਜੈਆਹਵਕੀਜਿਯੈ॥
ਹੇ ਪਿਤਾ ਜੀ! ਮੈਨੂੰ (ਤੁਰਕਾਂ ਨੂੰ) ਨਾ ਦਿਓ ਅਤੇ ਯੁੱਧ ਕਰੋ।
तात न मो को दीजै आहव कीजियै ॥
LINE 05
ਹੋਦਾਨਕ੍ਰਿਪਾਨਦੁਹੂੰਜਗਮੈਜਸਲੀਜਿਯੈ੩੦॥॥
ਦਾਨ ਕਰਨਾ ਅਤੇ ਕ੍ਰਿਪਾਨ ਚਲਾਉਣਾ ਦੋਵੇਂ ਕਾਰਜ ਕਰ ਕੇ ਜਗ ਵਿਚ ਜਸ ਖਟੋ (ਅਰਥਾਂਤਰ- ਕ੍ਰਿਪਾਨ ਦਾ ਦਾਨ ਕਰ ਕੇ ਦੋਹਾਂ ਲੋਕਾਂ ਵਿਚ ਜਸ ਲਵੋ।)॥੩੦॥
हो दान क्रिपान दुहूं जग मै जस लीजियै ॥३०॥
LINE 06
ਖੜਗਹਾਥਜਿਨਿਤਜਹੁਖੜਗਧਾਰਾਸਹੋ॥
ਤਲਵਾਰ ਨੂੰ ਹੱਥ ਵਿਚੋਂ ਨਾ ਛਡੋ ਅਤੇ ਖੜਗ ਦੀ ਧਾਰ ਨੂੰ ਸਹਿਣ (ਦੀ ਹਿੰਮਤ ਰਖੋ)।
खड़ग हाथ जिनि तजहु खड़गधारा सहो ॥
LINE 07
ਭਾਜਿਨਚਲਿਯਹੁਤਾਤਮੰਡਿਰਨਕੌਰਹੋ॥
ਹੇ ਪਿਤਾ ਜੀ! ਯੁੱਧ ਨੂੰ ਆਰੰਭ ਕਰ ਕੇ ਡਟੇ ਰਹੋ ਅਤੇ ਭਜ ਕੇ ਨਾ ਜਾਓ।
भाजि न चलियहु तात मंडि रन कौ रहो ॥
LINE 08
ਪਠੇਪਖਰਿਯਾਹਨਿਯਹੁਬਿਸਿਖਪ੍ਰਹਾਰਕਰਿ॥
ਤੀਰਾਂ ਦੇ ਵਾਰ ਕਰ ਕੇ ਜਵਾਨ ਘੋੜ ਸਵਾਰਾਂ ਨੂੰ ਮਾਰ ਦਿਓ।
पठे पखरिया हनियहु बिसिख प्रहार करि ॥
LINE 09
ਹੋਮਾਰਿਅਰਿਨਕੌਮਰਿਯਹੁਹਮਹਿਸੰਘਾਰਿਕਰਿ੩੧॥॥
ਵੈਰੀਆਂ ਨੂੰ ਮਾਰ ਕੇ ਅਤੇ (ਫਿਰ) ਮੈਨੂੰ ਸੰਘਾਰ ਕੇ ਆਪ ਵੀ ਮਰ ਜਾਓ ॥੩੧॥
हो मारि अरिन कौ मरियहु हमहि संघारि करि ॥३१॥
GURBANI.WORLD