ਗਉੜੀ ਮਹਲਾ ੫ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
LINE 02
ਪ੍ਰਭਮਿਲਬੇਕਉਪ੍ਰੀਤਿਮਨਿਲਾਗੀ॥
(ਹੇ ਭੈਣ!) ਪਰਮਾਤਮਾ ਨੂੰ ਮਿਲਣ ਵਾਸਤੇ ਮੇਰੇ ਮਨ ਵਿਚ ਪ੍ਰੀਤਿ ਪੈਦਾ ਹੋ ਗਈ ਹੈ।
The loving desire to meet my Beloved has arisen within my mind.
प्रभ मिलबे कउ प्रीति मनि लागी ॥
LINE 03
ਪਾਇਲਗਉਮੋਹਿਕਰਉਬੇਨਤੀਕੋਊਸੰਤੁਮਿਲੈਬਡਭਾਗੀ੧॥॥ਰਹਾਉ॥
(ਪਰਮਾਤਮਾ ਨਾਲ ਮਿਲਾ ਸਕਣ ਵਾਲਾ ਜੇ) ਵੱਡੇ ਭਾਗਾਂ ਵਾਲਾ (ਗੁਰੂ-) ਸੰਤ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰੀਂ ਲੱਗਾਂ, ਮੈਂ ਉਸ ਅਗੇ ਬੇਨਤੀ ਕਰਾਂ (ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇ) ॥੧॥ ਰਹਾਉ ॥
I touch His Feet, and offer my prayer to Him. If only I had the great good fortune to meet the Saint. ||1||Pause||
पाइ लगउ मोहि करउ बेनती कोऊ संतु मिलै बडभागी ॥१॥ रहाउ ॥
LINE 04
ਮਨੁਅਰਪਉਧਨੁਰਾਖਉਆਗੈਮਨਕੀਮਤਿਮੋਹਿਸਗਲਤਿਆਗੀ॥
ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ ਆਪਣਾ ਧਨ ਉਸ ਦੇ ਅੱਗੇ ਰੱਖ ਦਿਆਂ। (ਹੇ ਭੈਣ!) ਮੈਂ ਆਪਣੇ ਮਨ ਦੀ ਸਾਰੀ ਚਤੁਰਾਈ ਛੱਡ ਦਿੱਤੀ ਹੈ।
I surrender my mind to Him; I place my wealth before Him. I totally renounce my selfish ways.
मनु अरपउ धनु राखउ आगै मन की मति मोहि सगल तिआगी ॥
LINE 05
ਜੋਪ੍ਰਭਕੀਹਰਿਕਥਾਸੁਨਾਵੈਅਨਦਿਨੁਫਿਰਉਤਿਸੁਪਿਛੈਵਿਰਾਗੀ੧॥॥
(ਹੇ ਭੈਣ!) ਜੇਹੜਾ (ਵਡਭਾਗੀ ਸੰਤ ਮੈਨੂੰ) ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਰਹੇ, ਮੈਂ ਹਰ ਵੇਲੇ ਉਸ ਦੇ ਪਿੱਛੇ ਪਿੱਛੇ ਪ੍ਰੇਮ ਵਿਚ ਕਮਲੀ ਹੋਈ ਫਿਰਦੀ ਰਹਾਂ ॥੧॥
One who teaches me the Sermon of the Lord God - night and day, I shall follow Him. ||1||
जो प्रभ की हरि कथा सुनावै अनदिनु फिरउ तिसु पिछै विरागी ॥१॥
LINE 06
ਪੂਰਬਕਰਮਅੰਕੁਰਜਬਪ੍ਰਗਟੇਭੇਟਿਓਪੁਰਖੁਰਸਿਕਬੈਰਾਗੀ॥
ਪਹਿਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ ਜਿਸ ਜੀਵ-ਇਸਤ੍ਰੀ ਦੇ ਉੱਘੜ ਪਏ, ਉਸ ਨੂੰ ਉਹ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ ਜੋ ਸਾਰੇ ਜੀਵਾਂ ਵਿਚ ਬੈਠਾ ਸਭ ਰਸ ਮਾਣਨ ਵਾਲਾ ਹੈ ਤੇ ਜੋ ਰਸਾਂ ਤੋਂ ਨਿਰਲੇਪ ਭੀ ਹੈ।
When the seed of the karma of past actions sprouted, I met the Lord; He is both the Enjoyer and the Renunciate.
पूरब करम अंकुर जब प्रगटे भेटिओ पुरखु रसिक बैरागी ॥
LINE 07
ਮਿਟਿਓਅੰਧੇਰੁਮਿਲਤਹਰਿਨਾਨਕਜਨਮਜਨਮਕੀਸੋਈਜਾਗੀ੨੨੧੧੯॥॥॥॥
ਹੇ ਨਾਨਕ! (ਆਖ-) ਪਰਮਾਤਮਾ ਨੂੰ ਮਿਲਦਿਆਂ ਹੀ ਉਸ ਜੀਵ-ਇਸਤ੍ਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਹ ਅਨੇਕਾਂ ਜਨਮਾਂ ਤੋਂ ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜਾਗ ਪੈਂਦੀ ਹੈ ॥੨॥੨॥੧੧੯॥
My darkness was dispelled when I met the Lord. O Nanak, after being asleep for countless incarnations, I have awakened. ||2||2||119||
मिटिओ अंधेरु मिलत हरि नानक जनम जनम की सोई जागी ॥२॥२॥११९॥
GURBANI.WORLD