ਪਉੜੀ ੧੪
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੪
पउड़ी १४
LINE 02
ਦੁਖੀਆਦੁਸਟੁਦੁਬਾਜਰਾਬਗੁਲਸਮਾਧਿਰਹੈਇਕਟੰਗਾ।
ਰਾਗ ਦ੍ਵੈਖ ਵਾਲਾ ਦੁਸ਼ਟ ਪੁਰਖ (ਕਪਟ) ਸਮਾਧੀ (ਹੋਕੇ) ਬਗਲੇ (ਵਾਂਙੂ) ਇਕ ਟੰਗ ਦੇ ਭਾਰ ਦੁਖੀਆਂ ਰਹਿੰਦਾ ਹੈ।
An evil and dual-minded person suffers like the crane standing on one leg.
दुखीआ दुसटु दुबाजरा बगुल समाधि रहै इक टंगा ।
LINE 03
ਬਜਰਪਾਪਨਉਤਰਨਿਘੁਟਿਘੁਟਿਜੀਆਂਖਾਇਵਿਚਿਗੰਗਾ।
ਗੰਗਾ ਦੇ ਕਿਨਾਰੇ ਪਕੜ ਪਕੜਕੇ ਜੀਆਂ ਨੂੰ ਖਾਣ ਦਾ ਪਾਪ ਬੱਜਰ ਵਾਂਙੂੰ ਉਸ ਦੇ ਸਿਰ ਚੜ੍ਹਿਆ ਲਹਿੰਦਾ ਨਹੀਂ।
Standing in Ganges, it strangulates creatures to eat them and its sins are never washed out.
बजर पाप न उतरनि घुटि घुटि जीआं खाइ विचि गंगा ।
LINE 04
ਤੀਰਥਨਾਵੈਤੂੰਬੜੀਤਰਿਤਰਿਤਨੁਧੋਵੈਕਰਿਨੰਗਾ।
ਤੂੰਬੜੀ' (ਪ੍ਰਯਾਗਾਦਿਕ) ਤੀਰਥਾਂ ਵਿਖੇ ਨ੍ਹਉਂਦੀ ਹੈ, ਨੰਗਾ ਪਿੰਡਾ ਕਰ ਕੇ ਆਪ ਨੂੰ ਧੋਂਦੀ ਤੇ ਤਰਦੀ ਰਹਿੰਦੀ ਹੈ, (ਪਰੰਤੂ)
Colocynth may swim naked and bath at one pilgrimage centre after another,
तीरथ नावै तूंबड़ी तरि तरि तनु धोवै करि नंगा ।
LINE 05
ਮਨਵਿਚਿਵਸੈਕਾਲਕੂਟੁਭਰਮੁਨਉਤਰੈਕਰਮੁਕੁਢੰਗਾ।
ਮਨ ਵਿਖੇ ਜ਼ਹਿਰ ਰਹਿੰਦੀ ਹੇ (ਕਿਉਂ ਜੋ) ਭਰਮ ਦਾ ਕਰਮ ਖੋਟੇ ਢੰਗ ਵਾਲਾ ਨਹੀਂ ਉਤਰਦਾ (ਉਪਰੋਂ ਪਿੰਡਾ ਧੋਣ ਨਾਲ ਕੀ ਹੋ ਸਕਦਾ ਹੈ ਯਥਾ:-”ਲਉਕੀ ਅਠ ਸਠ ਤੀਰਥ ਨਾਈ॥ ਕਉਰਾਪਨ ਤਊ ਨ ਜਾਈ”)।
But its action are so crooked that the poison in its heart never goes.
मन विचि वसै कालकूटु भरमु न उतरै करमु कुढंगा ।
LINE 06
ਵਰਮੀਮਾਰੀਨਾਮਰੈਬੈਠਾਜਾਇਪਤਾਲਿਭੁਇਅੰਗਾ।
ਵਰਮੀ' (ਖੁੱਡ) ਦੇ ਮਾਰਿਆਂ ਸੱਪ ਨਹੀਂ ਮਰਦਾ (ਕਿਉਂ ਜੋ ਉਹ) ਪਤਾਲ ਵਿਖੇ ਡੇਰਾ ਲਾਈ ਬੈਠਾ ਹੈ, (ਭਾਵ ਮਨ ਡੂੰਘੇ ਭਰਮ ਵਿਖੇ ਫਸਿਆ ਹੋਇਆ ਹੈ)।
Beating the hole of a snake does not kill it, for it remains (safe) in the nether world.
वरमी मारी ना मरै बैठा जाइ पतालि भुइअंगा ।
LINE 07
ਹਸਤੀਨੀਰਿਨਵਾਲੀਐਨਿਕਲਿਖੇਹਉਡਾਏਅੰਗਾ।
ਹਾਥੀ ਨੂੰ (ਕਿੰਨਾ) ਪਾਣੀ ਵਿਚ ਨੁਹਾਈਏ, ਨਿਕਲਦੇ ਸਾਰ ਸੁਆਹ ਸਿਰ ਪਰ ਧੂੜਦਾ ਹੈ (ਤਿਹਾ ਹੀ ਸਤਿਸੰਗੋਂ ਬਾਹਰ ਨਿਕਲਦਾ ਹੀ ਮਨਮੁਖ ਵਿਖਿਆਂ ਦੀ ਮਿੱਟੀ ਦਾ ਬੁਕ ਸਿਰ ਪੁਰ ਮਲਦਾ ਹੈ)।
The elephant coming out of water after a bath, again blows dust around its limbs.
हसती नीरि नवालीऐ निकलि खेह उडाए अंगा ।
LINE 08
ਦੂਜਾਭਾਉਸੁਆਓਨਚੰਗਾ੧੪।।
ਦੂਜੇ ਭਾਉ ਦਾ ਸੁਆਦ ਚੰਗਾ ਨਹੀਂ ਹੈ (ਪਾਪਾਂ ਦਾ ਫਲ ਮੌਤ ਹੀ ਹੈ)।
The sense of duality is not at all a good sense.
दूजा भाउ सुआओ न चंगा ।१४।
GURBANI.WORLD