ਗੁਰਮੁਖਿ ਪੈਰ ਸਕਾਰਥੇ ਗੁਰਮੁਖਿ ਮਾਰਗਿ ਚਾਲ ਚਲੰਦੇ ।

ਵਾਰ ੬ ਭਾਈ ਗੁਰਦਾਸ ਜੀ ਅੰਗ 6
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਮੁਖਿਪੈਰਸਕਾਰਥੇਗੁਰਮੁਖਿਮਾਰਗਿਚਾਲਚਲੰਦੇ।
(ਉਨ੍ਹਾਂ) ਗੁਰਮੁਖਾਂ ਦੇ ਪੈਰ ਸਫਲ ਹਨ (ਜਿਹੜੇ) ਗੁਰਮੁਖਾਂ ਦੇ ਮਾਰਗ (ਆਪ) ਚਲਦੇ (ਅਰ ਹੋਰਨਾਂ ਨੂੰ) ਚਲਾਉਂਦੇ ਹਨ।
Blessed are the feet of the Sikhs who walk in Guru's way;
गुरमुखि पैर सकारथे गुरमुखि मारगि चाल चलंदे ।
LINE 02
ਗੁਰੂਦੁਆਰੈਜਾਨਿਚਲਿਸਾਧਸੰਗਤਿਚਲਿਜਾਇਬਹੰਦੇ।
ਗੁਰੂ ਜੀ ਦੇ ਦਰਬਾਰ ਵਿਖੇ ਜਾ ਕੇ (ਸ਼ਬਦ ਸੁਨਣ ਲਈ) ਸਾਧ ਸੰਗਤ ਵਿਖੇ ਬੈਠਦੇ ਹਨ।
Who go to the Gurudwara and sit their in the holy congregation;
गुरू दुआरै जानि चलि साधसंगति चलि जाइ बहंदे ।
LINE 03
ਧਾਵਨਪਰਉਪਕਾਰਨੋਗੁਰਸਿਖਾਨੋਖੋਜਿਲਹੰਦੇ।
ਪਰੋਪਕਾਰ ਦੇ ਕੰਮਾਂ ਲਈ (ਭਾਵੇਂ ਕਿੰਨਾ ਹੀ ਪੈਂਡਾ ਕਿਉਂ ਨਾ ਹੋਵੇ) ਦੌੜਕੇ ਜਾਂਦੇ ਹਨ, ਗੁਰ ਸਿੱਖਾਂ ਨੂੰ ਢੂੰਢਕੇ ਲੱਭਦੇ ਹਨ।
Who search out the Guru's Sikhs and hasten to do them favours.
धावन परउपकार नो गुरसिखा नो खोजि लहंदे ।
LINE 04
ਦੁਬਿਧਾਪੰਥਿਨਧਾਵਨੀਮਾਇਆਵਿਚਿਉਦਾਸੁਰਹੰਦੇ।
ਦੁਬਿਧਾ ਦੇ ਪੰਥ (ਅਨਮਤਾਂ) ਵਿਚ ਨਹੀਂ ਜਾਂਦੇ, ਮਾਇਆ ਵਿਚ ਉਦਾਸ ਰਹਿੰਦੇ ਹਨ। (ਜਿਹਾ “ਦੁਬਿਧਾ ਨ ਪੜਉ ਹਰਿ ਬਿਨੁ ਹੋਰ ਨ ਪੂਜਉ ਮੜੈ ਮਸਾਣਿ ਨ ਜਾਈ”)।
Worthy are the feet of the Silk's who do not go on the way of duality and possessing wealth remain indifferent to it.
दुबिधा पंथि न धावनी माइआ विचि उदासु रहंदे ।
LINE 05
ਬੰਦਿਖਲਾਸੀਬੰਦਗੀਵਿਰਲੇਕੇਈਹੁਕਮੀਬੰਦੇ।
ਬੰਦਗੀ ਵਾਲਿਆਂ ਦੀ 'ਬੰਦੇ' ਥੋਂ ਖਲਾਸੀ ਹੁੰਦੀ ਹੈ (ਪ੍ਰੰਤੂ) ਹੁਕਮ ਦੇ ਬੰਦੇ (=ਦਾਸ) ਕੋਈ ਵਿਰਲੇ ਹੀ ਬੰਦੇ ਹਨ (“ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ”)।
Few are the people who abide by the orders of the Supreme Commander, do Him homage and thus escape from their bonds;
बंदि खलासी बंदगी विरले केई हुकमी बंदे ।
LINE 06
ਗੁਰਸਿਖਾਪਰਦਖਣਾਂਪੈਰੀਪੈਰਹਰਾਸਿਕਰੰਦੇ।
ਗੁਰ ਸਿਖਾਂ ਦੀ ਪਰਕਰਮਾਂ ਕਰ ਕੇ ਪੈਰੀਂ ਪੈ ਕੇ (ਨਿੰਮ੍ਰਤਾ ਦੀ) ਰਹੁਰੀਤਿ (ਯਾ ਪ੍ਰੀਤ) ਕਰਦੇ ਹਨ।
Who adopt the custom of circumambulating the Guru's Sikhs and falling at their feet.
गुरसिखा परदखणां पैरी पै रहरासि करंदे ।
LINE 07
ਗੁਰਚੇਲੇਪਰਚੈਪਰਚੰਦੇ੧੩।।
ਗੁਰ ਚੇਲੇ ਦੇ ਪਰਚੇ (ਪ੍ਰੇਮ) ਵਿਖੇ ਪਰਚ ਰਹੇ ਹਨ॥
The Guru's Sikhs delight in such enjoyments.
गुर चेले परचै परचंदे ।१३।
GURBANI.WORLD