ਬਿਲਾਵਲੁ ਮਹਲਾ ੫ ॥

ਰਾਗੁ ਬਿਲਾਵਲੁ ਗੁਰੂ ਅਰਜਨ ਦੇਵ ਜੀ ਅੰਗ 824
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
LINE 02
ਅਚੁਤਪੂਜਾਜੋਗਗੋਪਾਲ॥
ਹੇ ਭਾਈ! ਧਰਤੀ ਦਾ ਰਾਖਾ ਅਤੇ ਅਬਿਨਾਸੀ ਪ੍ਰਭੂ ਹੀ ਪੂਜਾ ਦਾ ਹੱਕਦਾਰ ਹੈ।
The imperishable Lord God is worthy of worship and adoration.
अचुत पूजा जोग गोपाल ॥
LINE 03
ਮਨੁਤਨੁਅਰਪਿਰਖਉਹਰਿਆਗੈਸਰਬਜੀਆਕਾਹੈਪ੍ਰਤਿਪਾਲ੧॥॥ਰਹਾਉ॥
ਮੈਂ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਉਸ ਪ੍ਰਭੂ ਅੱਗੇ (ਹੀ) ਰਖਦਾ ਹਾਂ। ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ ॥੧॥ ਰਹਾਉ ॥
Dedicating my mind and body, I place them before the Lord, the Cherisher of all beings. ||1||Pause||
मनु तनु अरपि रखउ हरि आगै सरब जीआ का है प्रतिपाल ॥१॥ रहाउ ॥
LINE 04
ਸਰਨਿਸਮ੍ਰਥਅਕਥਸੁਖਦਾਤਾਕਿਰਪਾਸਿੰਧੁਬਡੋਦਇਆਲ॥
ਹੇ ਭਾਈ! ਪ੍ਰਭੂ ਸਰਨ ਪਏ ਜੀਵ ਦੀ ਰੱਖਿਆ ਕਰਨ ਜੋਗਾ ਹੈ, ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਕਿਰਪਾ ਦਾ ਸਮੁੰਦਰ ਹੈ, ਬੜਾ ਹੀ ਦਇਆਵਾਨ ਹੈ।
His Sanctuary is All-powerful; He cannot be described; He is the Giver of peace, the ocean of mercy, supremely compassionate.
सरनि सम्रथ अकथ सुखदाता किरपा सिंधु बडो दइआल ॥
LINE 05
ਕੰਠਿਲਾਇਰਾਖੈਅਪਨੇਕਉਤਿਸਨੋਲਗੈਨਤਾਤੀਬਾਲ੧॥॥
ਉਹ ਪ੍ਰਭੂ ਆਪਣੇ (ਸੇਵਕ) ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, (ਫਿਰ) ਉਸ (ਸੇਵਕ) ਨੂੰ ਕੋਈ ਦੁੱਖ-ਕਲੇਸ਼ ਰਤਾ ਭਰ ਭੀ ਪੋਹ ਨਹੀਂ ਸਕਦਾ ॥੧॥
Holding him close in His embrace, the Lord protects and saves him, and then even the hot wind cannot touch him. ||1||
कंठि लाइ राखै अपने कउ तिस नो लगै न ताती बाल ॥१॥
LINE 06
ਦਾਮੋਦਰਦਇਆਲਸੁਆਮੀਸਰਬਸੁਸੰਤਜਨਾਧਨਮਾਲ॥
ਹੇ ਭਾਈ! ਪਰਮਾਤਮਾ ਦਇਆ ਦਾ ਘਰ ਹੈ, ਸਭ ਦਾ ਮਾਲਕ ਹੈ, ਸੰਤ ਜਨਾਂ ਵਾਸਤੇ ਉਹੀ ਧਨ ਹੈ ਮਾਲ ਹੈ ਅਤੇ ਸਭ ਕੁਝ ਹੈ।
Our Merciful Lord and Master is wealth, property and everything to His humble Saints.
दामोदर दइआल सुआमी सरबसु संत जना धन माल ॥
LINE 07
ਨਾਨਕਜਾਚਿਕਦਰਸੁਪ੍ਰਭਮਾਗੈਸੰਤਜਨਾਕੀਮਿਲੈਰਵਾਲ੨੧੬੧੦੨॥॥॥॥
ਉਸ ਪ੍ਰਭੂ (ਦੇ ਦਰ) ਦਾ ਮੰਗਤਾ ਨਾਨਕ ਉਸ ਦੇ ਦਰਸਨ ਦਾ ਖ਼ੈਰ ਮੰਗਦਾ ਹੈ (ਅਤੇ ਅਰਜ਼ੋਈ ਕਰਦਾ ਹੈ ਕਿ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ॥੨॥੧੬॥੧੦੨॥
Nanak, a beggar, asks for the Blessed Vision of God's Darshan; please, bless him with the dust of the feet of the Saints. ||2||16||102||
नानक जाचिक दरसु प्रभ मागै संत जना की मिलै रवाल ॥२॥१६॥१०२॥
GURBANI.WORLD