ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਰਾਜਸੁਤਾਤਿਹਰੂਪਅਲੋਕਬਿਲੋਕਬਰ॥
ਰਾਜ ਕੁਮਾਰੀ ਨੂੰ ਉਸ ਦਾ ਅਲੌਕਿਕ ਅਤੇ ਸੁੰਦਰ ਰੂਪ ਵੇਖਦਿਆਂ ਹੀ
राज सुता तिह रूप अलोक बिलोक बर ॥
LINE 03
ਅੰਗਅਨੰਗਤਬਹੀਗਯੋਬਿਸਿਖਪ੍ਰਹਾਰਕਰਿ॥
ਕਾਮ ਦੇਵ ਦਾ ਬਾਣ ਘਾਇਲ ਕਰ ਗਿਆ।
अंग अनंग तब ही गयो बिसिख प्रहार करि ॥
LINE 04
ਕਾਟਿਕਾਟਿਕਰਖਾਇਬਸਾਇਨਕਛੂਤਿਹ॥
ਉਹ ਹੱਥਾਂ ਨੂੰ ਕਟ ਕਟ ਕੇ ਖਾਂਦੀ ਸੀ (ਅਰਥਾਤ ਬਹੁਤ ਵਿਆਕੁਲ ਸੀ) ਪਰ ਉਸ ਦੇ ਕੁਝ ਵਸ ਨਹੀਂ ਸੀ।
काटि काटि कर खाइ बसाइ न कछू तिह ॥
LINE 05
ਹੋਪੰਖਨਿਬਿਧਨਾਦਏਮਿਲੈਉਡਿਜਾਇਜਿਹ੬॥॥
ਜੇ ਵਿਧਾਤਾ ਉਸ ਨੂੰ ਖੰਭ ਲਗਾ ਦੇਵੇ ਤਾਂ ਉਸ ਨੂੰ ਉਡ ਕੇ ਜਾ ਮਿਲੇ ॥੬॥
हो पंखनि बिधना दए मिलै उडि जाइ जिह ॥६॥
LINE 06
ਯੌਲਿਖਿਏਕਸੰਦੇਸਾਤਾਹਿਪਠਾਇਯੋ॥
ਉਸ ਨੇ ਇਕ ਸੁਨੇਹਾ ਲਿਖ ਕੇ ਉਸ ਪਾਸ ਭੇਜਿਆ।
यौ लिखि एक संदेसा ताहि पठाइयो ॥
LINE 07
ਭਾਤਿਭਾਤਿਕਹਿਭੇਦਤਿਸੈਲਲਚਾਇਯੋ॥
ਭਾਂਤ ਭਾਂਤ ਦੇ ਭੇਦ (ਦੀਆਂ ਗੱਲਾਂ) ਕਹਿ ਕੇ ਉਸ ਨੂੰ ਲਲਚਾਇਆ।
भाति भाति कहि भेद तिसै ललचाइयो ॥
LINE 08
ਡਾਰਿਲਯੋਡੋਰਾਮਹਿਕਿਨੂੰਨਕਿਛੁਲਹਿਯੋ॥
ਉਸ ਨੂੰ ਸੁਖਪਾਲ ਵਿਚ ਬਿਠਾ ਲਿਆ ਅਤੇ ਕਿਸੇ ਨੇ ਕੁਝ ਨਾ ਵੇਖਿਆ।
डारि लयो डोरा महि किनूं न किछु लहियो ॥
LINE 09
ਹੋਪਰੀਲੈਗਈਤਾਹਿਸੁਤਹਿਪਿਤਤ੍ਰਿਯਕਹਯੋ੭॥॥
(ਸਹੇਲੀਆਂ ਨੇ) ਉਸ ਦੇ ਪਿਤਾ ਨੂੰ ਕਹਿ ਦਿੱਤਾ ਕਿ ਉਸ ਨੂੰ ਪਰੀ ਚੁਕ ਕੇ ਲੈ ਗਈ ਹੈ ॥੭॥
हो परी लै गई ताहि सु तहि पित त्रिय कहयो ॥७॥
GURBANI.WORLD