ਕਾਨੜਾ ਮਹਲਾ ੫ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਨੜਾਮਹਲਾ੫॥
Kaanraa, Fifth Mahalaa:
कानड़ा महला ५ ॥
LINE 02
ਪੇਖਿਪੇਖਿਬਿਗਸਾਉਸਾਜਨਪ੍ਰਭੁਆਪਨਾਇਕਾਂਤ੧॥॥ਰਹਾਉ॥
ਮੈਂ ਆਪਣੇ ਸੱਜਣ ਪ੍ਰਭੂ ਨੂੰ (ਹਰ ਥਾਂ ਵੱਸਦਾ) ਵੇਖ ਵੇਖ ਕੇ ਖ਼ੁਸ਼ ਹੋ ਜਾਂਦਾ ਹਾਂ, (ਉਹ ਸਰਬ-ਵਿਆਪਕ ਹੁੰਦਿਆਂ ਭੀ ਮਾਇਆ ਦੇ ਪ੍ਰਭਾਵ ਤੋਂ) ਵੱਖਰਾ ਰਹਿੰਦਾ ਹੈ ॥੧॥ ਰਹਾਉ ॥
Gazing upon and beholding my Best Friend, I blossom forth in bliss; my God is the One and Only. ||1||Pause||
पेखि पेखि बिगसाउ साजन प्रभु आपना इकांत ॥१॥ रहाउ ॥
LINE 03
ਆਨਦਾਸੁਖਸਹਜਮੂਰਤਿਤਿਸੁਆਨਨਾਹੀਭਾਂਤਿ੧॥॥
ਉਹ ਸੱਜਣ ਪ੍ਰਭੂ ਆਨੰਦ-ਰੂਪ ਹੈ, ਸੁਖ-ਸਰੂਪ ਹੈ, ਆਤਮਕ ਅਡੋਲਤਾ ਦਾ ਸਰੂਪ ਹੈ। ਉਸ ਵਰਗਾ ਹੋਰ ਕੋਈ ਨਹੀਂ ਹੈ ॥੧॥
He is the Image of Ecstasy, Intuitive Peace and Poise. There is no other like Him. ||1||
आनदा सुख सहज मूरति तिसु आन नाही भांति ॥१॥
LINE 04
ਸਿਮਰਤਇਕਬਾਰਹਰਿਹਰਿਮਿਟਿਕੋਟਿਕਸਮਲਜਾਂਤਿ੨॥॥
ਉਸ ਹਰੀ ਪ੍ਰਭੂ ਦਾ ਨਾਮ ਸਦਾ ਸਿਮਰਦਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੨॥
Meditating in remembrance on the Lord, Har, Har, even once, millions of sins are erased. ||2||
सिमरत इक बार हरि हरि मिटि कोटि कसमल जांति ॥२॥
LINE 05
ਗੁਣਰਮੰਤਦੂਖਨਾਸਹਿਰਿਦਭਇਅੰਤਸਾਂਤਿ੩॥॥
ਉਹ ਸੱਜਣ-ਪ੍ਰਭੂ ਦੇ ਗੁਣ ਗਾਂਦਿਆਂ (ਸਾਰੇ) ਦੁੱਖ ਨਾਸ ਹੋ ਜਾਂਦੇ ਹਨ, ਹਿਰਦੇ ਵਿਚ ਠੰਢ ਪੈ ਜਾਂਦੀ ਹੈ ॥੩॥
Uttering His Glorious Praises, suffering is eradicated, and the heart becomes tranquil and calm. ||3||
गुण रमंत दूख नासहि रिद भइअंत सांति ॥३॥
LINE 06
ਅੰਮ੍ਰਿਤਾਰਸੁਪੀਉਰਸਨਾਨਾਨਕਹਰਿਰੰਗਿਰਾਤ੪੪੧੫॥॥॥॥
ਹੇ ਨਾਨਕ! (ਉਸ ਸੱਜਣ-ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਆਪਣੀ) ਜੀਭ ਨਾਲ ਪੀਂਦਾ ਰਹੁ, ਅਤੇ ਉਸ ਹਰੀ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ ॥੪॥੪॥੧੫॥
Drink in the Sweet, Sublime Ambrosial Nectar, O Nanak, and be imbued with the Love of the Lord. ||4||4||15||
अंम्रिता रसु पीउ रसना नानक हरि रंगि रात ॥४॥४॥१५॥
GURBANI.WORLD