ਆਸਾ ਮਹਲਾ ੫ ਦੁਪਦੇ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 403
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾਦੁਪਦੇ
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ ਬੰਦਾ ਵਿਲੀ ਬਾਣੀ।
Aasaa, Fifth Mahalaa Dupadas:
आसा महला ५ दुपदे ॥
LINE 02
ਲੂਕਿਕਮਾਨੋਸੋਈਤੁਮੑਪੇਖਿਓਮੂੜਮੁਗਧਮੁਕਰਾਨੀ
ਹੇ ਪ੍ਰਭੂ! ਜੇਹੜਾ ਜੇਹੜਾ (ਮੰਦਾ) ਕੰਮ ਮਨੁੱਖ ਲੁਕ ਕੇ (ਭੀ) ਕਰਦੇ ਹਨ ਤੂੰ ਵੇਖ ਲੈਂਦਾ ਹੈਂ, ਪਰ ਮੂਰਖ ਬੇ-ਸਮਝ ਮਨੁੱਖ (ਫਿਰ ਭੀ) ਮੁੱਕਰਦੇ ਹਨ।
O Lord, You behold whatever we do in secrecy; the fool may stubbornly deny it.
लूकि कमानो सोई तुम पेखिओ मूड़ मुगध मुकरानी ॥
LINE 03
ਆਪਕਮਾਨੇਕਉਲੇਬਾਂਧੇਫਿਰਿਪਾਛੈਪਛੁਤਾਨੀ॥॥
ਆਪਣੇ ਕੀਤੇ ਮੰਦ ਕਰਮਾਂ ਦਾ ਕਾਰਨ ਫੜੇ ਜਾਂਦੇ ਹਨ (ਤੇਰੀ ਹਜ਼ੂਰੀ ਵਿਚ ਉਹ ਵਿਕਾਰ ਉੱਘੜਨ ਤੇ) ਫਿਰ ਪਿਛੋਂ ਉਹ ਪਛੁਤਾਂਦੇ ਹਨ ॥੧॥
By his own actions, he is tied down, and in the end, he regrets and repents. ||1||
आप कमाने कउ ले बांधे फिरि पाछै पछुतानी ॥१॥
LINE 04
ਪ੍ਰਭਮੇਰੇਸਭਬਿਧਿਆਗੈਜਾਨੀ
(ਹੇ ਮੂਰਖ ਮਨੁੱਖ! ਤੂੰ ਇਸ ਭੁਲੇਖੇ ਵਿਚ ਰਹਿੰਦਾ ਹੈਂ ਕਿ ਤੇਰੀਆਂ ਕਾਲੀਆਂ ਕਰਤੂਤਾਂ ਨੂੰ ਪਰਮਾਤਮਾ ਨਹੀਂ ਜਾਣਦਾ, ਪਰ) ਮੇਰਾ ਮਾਲਕ-ਪ੍ਰਭੂ ਤਾਂ ਤੇਰੀ ਹਰੇਕ ਕਰਤੂਤ ਨੂੰ ਸਭ ਤੋਂ ਪਹਿਲਾਂ ਜਾਣ ਲੈਂਦਾ ਹੈ।
My God knows, ahead of time, all things.
प्रभ मेरे सभ बिधि आगै जानी ॥
LINE 05
ਭ੍ਰਮਕੇਮੂਸੇਤੂੰਰਾਖਤਪਰਦਾਪਾਛੈਜੀਅਕੀਮਾਨੀ॥॥ਰਹਾਉ
ਹੇ ਭੁਲੇਖੇ ਵਿਚ ਆਤਮਕ ਜੀਵਨ ਲੁਟਾ ਰਹੇ ਜੀਵ! ਤੂੰ ਪਰਮਾਤਮਾ ਪਾਸੋਂ ਉਹਲਾ ਕਰਦਾ ਹੈਂ, ਤੇ, ਲੁਕ ਕੇ ਮਨ-ਮੰਨੀਆਂ ਕਰਦਾ ਹੈਂ ॥੧॥ ਰਹਾਉ ॥
Deceived by doubt, you may hide your actions, but in the end, you shall have to confess the secrets of your mind. ||1||Pause||
भ्रम के मूसे तूं राखत परदा पाछै जीअ की मानी ॥१॥ रहाउ ॥
LINE 06
ਜਿਤੁਜਿਤੁਲਾਏਤਿਤੁਤਿਤੁਲਾਗੇਕਿਆਕੋਕਰੈਪਰਾਨੀ
(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਜਿਸ ਪਾਸੇ ਪਰਮਾਤਮਾ ਜੀਵਾਂ ਨੂੰ ਲਾਂਦਾ ਹੈ ਉਧਰ ਉਧਰ ਉਹ ਵਿਚਾਰੇ ਲੱਗ ਪੈਂਦੇ ਹਨ। ਕੋਈ ਜੀਵ (ਪਰਮਾਤਮਾ ਦੀ ਪ੍ਰੇਰਨਾ ਅੱਗੇ) ਕੋਈ ਹੀਲ-ਹੁੱਜਤ ਨਹੀਂ ਕਰ ਸਕਦਾ।
Whatever they are attached to, they remain joined to that. What can any mere mortal do?
जितु जितु लाए तितु तितु लागे किआ को करै परानी ॥
LINE 07
ਬਖਸਿਲੈਹੁਪਾਰਬ੍ਰਹਮਸੁਆਮੀਨਾਨਕਸਦਕੁਰਬਾਨੀ੨੬੧੨੮॥॥॥॥
ਨਾਨਕ ਆਖਦਾ ਹੈ- ਹੇ ਪਰਮਾਤਮਾ! ਹੇ ਜੀਵਾਂ ਦੇ ਖਸਮ! ਤੂੰ ਆਪ ਜੀਵਾਂ ਉਤੇ ਬਖ਼ਸ਼ਸ਼ ਕਰ, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ॥੨॥੬॥੧੨੮॥
Please, forgive me, O Supreme Lord Master. Nanak is forever a sacrifice to You. ||2||6||128||
बखसि लैहु पारब्रहम सुआमी नानक सद कुरबानी ॥२॥६॥१२८॥
GURBANI.WORLD