ਰਾਜਾ ਸੁਤ ਬਾਚ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਜਾਸੁਤਬਾਚ॥
ਰਾਜ ਕੁਮਾਰੀ ਨੇ ਕਿਹਾ:
राजा सुत बाच ॥
LINE 02
ਸਵੈਯਾ॥
ਸਵੈਯਾ:
सवैया ॥
LINE 03
ਤਾਹਿਪਛਾਨਤਹੈਨਮਹਾਜੜਜਾਕੋਪ੍ਰਤਾਪਤਿਹੂੰਪੁਰਮਾਹੀ॥
ਹੇ ਮਹਾ ਮੂਰਖ! ਤੂੰ ਉਸ ਨੂੰ ਨਹੀਂ ਪਛਾਣਦਾ ਜਿਸ ਦਾ ਪ੍ਰਤਾਪ ਤਿੰਨਾਂ ਲੋਕਾਂ ਵਿਚ (ਪਸਰਿਆ ਹੋਇਆ) ਹੈ।
ताहि पछानत है न महा जड़ जा को प्रताप तिहूं पुर माही ॥
LINE 04
ਪੂਜਤਹੈਪ੍ਰਭੁਕੈਤਿਸਕੌਜਿਨਕੇਪਰਸੇਪਰਲੋਕਪਰਾਹੀ॥
ਉਸ ਨੂੰ ਪ੍ਰਭੂ ਕਰ ਕੇ ਪੂਜਦਾ ਹੈਂ, ਜਿਸ ਦੇ ਪੂਜਣ ਨਾਲ ਪਰਲੋਕ (ਹੋਰ ਵੀ) ਦੂਰ ਹੋ ਜਾਂਦਾ ਹੈ।
पूजत है प्रभु कै तिस कौ जिन के परसे परलोक पराही ॥
LINE 05
ਪਾਪਕਰੋਪਰਮਾਰਥਕੈਜਿਹਪਾਪਨਤੇਅਤਿਪਾਪਡਰਾਹੀ॥
ਪਰਮਾਰਥ ਲਈ ਪਾਪ ਕਰਦਾ ਹੈਂ, ਜਿਨ੍ਹਾਂ ਪਾਪਾਂ ਨੂੰ ਵੇਖ ਕੇ ਪਾਪ ਵੀ ਬਹੁਤ ਡਰਦੇ ਹਨ।
पाप करो परमारथ कै जिह पापन ते अति पाप डराही ॥
LINE 06
ਪਾਇਪਰੋਪਰਮੇਸ੍ਵਰਕੇਪਸੁਪਾਹਨਮੈਪਰਮੇਸ੍ਵਰਨਾਹੀ੧੨॥॥
ਹੇ ਮੂਰਖ! ਪਰਮੇਸ਼੍ਵਰ ਦੇ ਪੈਰਾਂ ਵਿਚ ਪੈ, ਪੱਥਰਾਂ ਵਿਚ ਪਰਮਾਤਮਾ ਨਹੀਂ ਹੈ ॥੧੨॥
पाइ परो परमेस्वर के पसु पाहन मै परमेस्वर नाही ॥१२॥
GURBANI.WORLD