ਜਲ ਕੈ ਧਰਨ ਅਰੁ ਧਰਨ ਕੈ ਜੈਸੇ ਜਲੁ ਪ੍ਰੀਤਿ ਕੈ ਪਰਸਪਰ ਸੰਗਮੁ ਸਮਾਰਿ ਹੈ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 381
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਲਕੈਧਰਨਅਰੁਧਰਨਕੈਜੈਸੇਜਲੁਪ੍ਰੀਤਿਕੈਪਰਸਪਰਸੰਗਮੁਸਮਾਰਿਹੈ।
ਜਿਸ ਤਰ੍ਹਾਂ ਜਲ ਕਰਦਾ ਹੈ ਧਰਤੀ ਨਾਲ ਅਤੇ ਧਰਤੀ ਕਰਦੀ ਹੈ ਜਲ ਨਾਲ ਪ੍ਰੀਤੀ ਅਰੁ ਇਸ ਪ੍ਰਕਾਰ ਪ੍ਰੀਤੀ ਨੂੰ ਕਰਦੇ ਕਰਦੇ ਆਪੋ ਵਿਚ ਦੇ ਸੰਗਮ ਸਾਥ ਨੂੰ ਸ਼ੁਮਾਰ ਗਿਣਤੀ ਵਿਚ ਮੰਨਦੇ ਕਦਰ ਵਾਲਾ ਜਾਣਦੇ ਹਨ ਅਥਵਾ ਆਪੋ ਵਿਚ ਦੀ ਪ੍ਰੀਤੀ ਦੇ ਸੰਗਮ ਨੂੰ ਸਮਾਰਿ ਸੰਭਾਲਦੇ ਨਿਬੌਂਹਦੇ ਹਨ।
Just as water has love for earth and earth for water, both respond and acknowledge their love for each other.
जल कै धरन अरु धरन कै जैसे जलु प्रीति कै परसपर संगमु समारि है ।
LINE 02
ਜੈਸੇਜਲਸੀਚਕੈਤਮਾਲਿਪ੍ਰਤਿਪਾਲੀਅਤਬੋਰਤਨਕਾਸਟਹਿਜ੍ਵਾਲਾਮੈਨਜਾਰਿਹੈ।
ਜਿਸ ਤਰ੍ਹਾਂ ਜਲ ਸਿੰਜ ਸਿੰਜ ਉਛਲ ਉਛਲ ਕੇ ਤਮਾਲ ਬਿਰਛ ਤਾੜਾਂ ਨੂੰ ਭਲੀ ਪ੍ਰਕਾਰ ਪਾਲੀਦਾ ਹੈ ਜਿਸ ਦੀ ਲਾਜ ਨੂੰ ਹੀ ਰਖਦਾ ਹੋਯਾ ਜਲ ਕਾਠ ਨੂੰ ਡੋਬ੍ਯਾ ਨਹੀਂ ਕਰਦਾ ਤੇ ਨਾ ਹੀ ਅੱਗ ਵਿਚ ਪਿਆਂ ਹੀ ਸੜਨ ਦਿੰਦਾ ਹੈ।
Just as water irrigates useful trees like Tamal, brings them up, and it does not sink the tree (wood) that it has reared, nor let it burn in fire.
जैसे जल सीच कै तमालि प्रतिपालीअत बोरत न कासटहि ज्वाला मै न जारि है ।
LINE 03
ਲੋਸਟਕੈਜੜਿਗੜਿਬੋਹਥਿਬਨਾਈਅਤਲੋਸਟਹਿਸਾਗਰਅਪਾਰਪਾਰਪਾਰਹੈ।
ਇਥੋਂ ਤਕ ਲਿਹਾਜ ਕਾਠ ਦਾ ਪਾਲਦਾ ਹੈ ਕਿ ਲੋਹੇ ਦੀਆਂ ਪਤਰੀਆਂ ਮੇਖਾਂ ਨੂੰ ਜੜ ਜੜ ਗੱਡ ਗੱਡ ਕੇ ਗੜਿ ਬੋਹਿਥ ਬਨਾਈਅਤ ਜਹਾਜ ਨੂੰ ਘੜ ਬਣਾਈਦਾ ਹੈ ਅਥਵਾ ਇਕ ਗੜ੍ਹ = ਕਿਲੇ ਸਮਾਨ ਜਹਾਜ ਬਣਾ ਲਈਦਾ ਹੈ ਸੋ ਇਉਂ ਕਰ ਕੇ ਕਾਠ ਨਾਲ ਲਗੇ ਲੋਹੇ ਨੂੰ ਅਪਾਰ ਸਮੁੰਦਰ ਤੋਂ ਭੀ ਪਰ ਪਾਰਿ ਹੈ ਪਾਰ ਪਾ ਦਿੱਤਾ ਲੰਘਾ ਦਿੱਤਾ ਕਰਦਾ ਹੈ ਅਰਥਾਤ, ਐਡਾ ਲਿਹਾਜ਼ ਅਪਣੀ ਪ੍ਰਤਿਪਾਲੀ ਵਸਤੂ ਦਾ ਪਾਲਦਾ ਹੈ।
Iron is forged and moulded to fix wooden planks together to make boats and ships. Because of its association with wood, iron too is able to cross the ocean to the other side.
लोसट कै जड़ि गड़ि बोहथि बनाईअत लोसटहि सागर अपार पार पार है ।
LINE 04
ਪ੍ਰਭਕੈਜਾਨੀਜੈਜਨੁਜਨਕੈਜਾਨੀਜੈਪ੍ਰਭਤਾਤੇਜਨਕੋਨਗੁਨਅਉਗੁਨਬੀਚਾਰਿਹੈ੩੮੧।।
ਤਿਸੀ ਪ੍ਰਕਾਰ ਹੀ ਪ੍ਰਭੂ ਪਰਮਾਤਮਾ ਦੇ ਜਾਣੀਦੇ ਹਨ ਜਨ ਭਗਤ ਲੋਕ ਭਜਨ ਕਰਣਹਾਰੇ ਓਸ ਦੇ ਪ੍ਯਾਰੇ ਤੇ ਜਨ ਭਜਨੀਕ ਪੁਰਖਾਂ ਦਾ ਜਾਣੀਦਾ ਹੈ ਪਰਮਾਤਮਾ ਪ੍ਰਭੂ ਤਿਸ ਕਰ ਕੇ ਹੀ ਓਹ ਪ੍ਰਭੂ ਸਰਬ ਸ਼ਕਤੀ ਮਾਨ ਨੇ ਚੰਗੀ ਕੀਤੀ ਹੈ ਤੇ ਅਮੁਕੀ ਮੰਦੀ ਐਸੀ ਵੀਚਾਰ ਉਹ ਨਹੀਂ ਕਰਿਆ ਕਰਦਾ। ਜੋ ਕੁਛ ਪ੍ਯਾਰੇ ਕਰਦੇ ਹਨ, ਸਭ ਕੁਛ ਉਹ ਭਲਾ ਹੀ ਪ੍ਰਵਾਣਦਾ ਹੈ ॥੩੮੧॥
A devoted disciple is known from his Master God and God is recognised through His servant. That is why Master Lord does not recognise the virtues and vices of his slave (He even takes those seekers across the worldly ocean who keep the company of His slav
प्रभ कै जानीजै जनु जन कै जानीजै प्रभ ता ते जन को न गुन अउगुन बीचारि है ।३८१।
GURBANI.WORLD