ਗਉੜੀ ਬੈਰਾਗਣਿ ਮਹਲਾ ੪ ॥

ਰਾਗੁ ਗਉੜੀ ਗੁਰੂ ਰਾਮਦਾਸ ਜੀ ਅੰਗ 168
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਬੈਰਾਗਣਿਮਹਲਾ੪॥
Gauree Bairaagan, Fourth Mahalaa:
गउड़ी बैरागणि महला ४ ॥
LINE 02
ਜਿਸੁਮਿਲਿਐਮਨਿਹੋਇਅਨੰਦੁਸੋਸਤਿਗੁਰੁਕਹੀਐ॥
ਜਿਸ ਦੇ ਮਿਲਿਆਂ ਮਨ ਵਿਚ ਆਨੰਦ ਪੈਦਾ ਹੋ ਜਾਏ, ਉਸ ਨੂੰ ਹੀ ਗੁਰੂ ਕਿਹਾ ਜਾ ਸਕਦਾ ਹੈ।
Meeting Him, the mind is filled with bliss. He is called the True Guru.
जिसु मिलिऐ मनि होइ अनंदु सो सतिगुरु कहीऐ ॥
LINE 03
ਮਨਕੀਦੁਬਿਧਾਬਿਨਸਿਜਾਇਹਰਿਪਰਮਪਦੁਲਹੀਐ੧॥॥
(ਜਿਸ ਦੇ ਮਿਲਾਪ ਨਾਲ) ਮਨ ਦੀ ਡਾਵਾਂ ਡੋਲ ਹਾਲਤ ਮੁੱਕ ਜਾਏ, ਪਰਮਾਤਮਾ ਦੇ ਮਿਲਾਪ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਪੈਦਾ ਹੋ ਜਾਏ, ਉਹੋ ਹੀ ਗੁਰੂ ਹੈ ॥੧॥
Double-mindedness departs, and the supreme status of the Lord is obtained. ||1||
मन की दुबिधा बिनसि जाइ हरि परम पदु लहीऐ ॥१॥
LINE 04
ਮੇਰਾਸਤਿਗੁਰੁਪਿਆਰਾਕਿਤੁਬਿਧਿਮਿਲੈ॥
(ਹੇ ਭਾਈ! ਦੱਸ) ਮੇਰਾ ਪਿਆਰਾ ਗੁਰੂ (ਮੈਨੂੰ) ਕਿਸ ਤਰੀਕੇ ਨਾਲ ਮਿਲ ਸਕਦਾ ਹੈ?
How can I meet my Beloved True Guru?
मेरा सतिगुरु पिआरा कितु बिधि मिलै ॥
LINE 05
ਹਉਖਿਨੁਖਿਨੁਕਰੀਨਮਸਕਾਰੁਮੇਰਾਗੁਰੁਪੂਰਾਕਿਉਮਿਲੈ੧॥॥ਰਹਾਉ॥
(ਜੇਹੜਾ ਮਨੁੱਖ ਮੈਨੂੰ ਇਹ ਦੱਸੇ ਕਿ) ਮੇਰਾ ਗੁਰੂ ਮੈਨੂੰ ਕਿਵੇਂ ਮਿਲ ਸਕਦਾ ਹੈ (ਉਸ ਦੇ ਅੱਗੇ) ਮੈਂ ਹਰ ਖਿਨ ਸਿਰ ਨਿਵਾਂਦਾ ਹਾਂ ॥੧॥ ਰਹਾਉ ॥
Each and every moment, I humbly bow to Him. How will I meet my Perfect Guru? ||1||Pause||
हउ खिनु खिनु करी नमसकारु मेरा गुरु पूरा किउ मिलै ॥१॥ रहाउ ॥
LINE 06
ਕਰਿਕਿਰਪਾਹਰਿਮੇਲਿਆਮੇਰਾਸਤਿਗੁਰੁਪੂਰਾ॥
ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਮੇਰਾ ਪੂਰਾ ਗੁਰੂ ਮਿਲਾ ਦਿੱਤਾ,
Granting His Grace, the Lord has led me to meet my Perfect True Guru.
करि किरपा हरि मेलिआ मेरा सतिगुरु पूरा ॥
LINE 07
ਇਛਪੁੰਨੀਜਨਕੇਰੀਆਲੇਸਤਿਗੁਰਧੂਰਾ੨॥॥
ਗੁਰੂ ਦੇ ਚਰਨਾਂ ਦੀ ਧੂੜ ਹਾਸਲ ਕਰ ਕੇ ਉਸ ਮਨੁੱਖ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਜਾਂਦੀ ਹੈ ॥੨॥
The desire of His humble servant has been fulfilled. I have received the dust of the Feet of the True Guru. ||2||
इछ पुंनी जन केरीआ ले सतिगुर धूरा ॥२॥
LINE 08
ਹਰਿਭਗਤਿਦ੍ਰਿੜਾਵੈਹਰਿਭਗਤਿਸੁਣੈਤਿਸੁਸਤਿਗੁਰਮਿਲੀਐ॥
(ਹੇ ਭਾਈ!) ਉਸ ਗੁਰੂ ਨੂੰ ਮਿਲਣਾ ਚਾਹੀਦਾ ਹੈ ਜੇਹੜਾ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਪੱਕੀ ਬਿਠਾ ਦੇਂਦਾ ਹੈ (ਜਿਸ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੀ ਸਿਫ਼ਤ-ਸਾਲਾਹ (ਸ਼ੌਕ ਨਾਲ) ਸੁਣਦਾ ਹੈ,
Those who meet the True Guru implant devotional worship to the Lord, and listen to this devotional worship of the Lord.
हरि भगति द्रिड़ावै हरि भगति सुणै तिसु सतिगुर मिलीऐ ॥
LINE 09
ਤੋਟਾਮੂਲਿਨਆਵਈਹਰਿਲਾਭੁਨਿਤਿਦ੍ਰਿੜੀਐ੩॥॥
(ਜਿਸ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੇ ਨਾਮ-ਧਨ ਦੀ ਖੱਟੀ ਸਦਾ ਖੱਟਦਾ ਹੈ (ਤੇ ਇਸ ਖੱਟੀ ਵਿਚ) ਕਦੇ ਘਾਟਾ ਨਹੀਂ ਪੈਂਦਾ ॥੩॥
They never suffer any loss; they continually earn the profit of the Lord. ||3||
तोटा मूलि न आवई हरि लाभु निति द्रिड़ीऐ ॥३॥
LINE 10
ਜਿਸਕਉਰਿਦੈਵਿਗਾਸੁਹੈਭਾਉਦੂਜਾਨਾਹੀ॥
ਹੇ ਨਾਨਕ! ਜਿਸ ਗੁਰੂ ਨੂੰ (ਧੁਰੋਂ ਪ੍ਰਭੂ ਵਲੋਂ) ਹਿਰਦੇ ਦਾ ਖਿੜਾਉ ਮਿਲਿਆ ਹੋਇਆ ਹੈ (ਜਿਸ ਦੇ ਅੰਦਰ) ਪਰਮਾਤਮਾ ਤੋਂ ਬਿਨਾ ਕੋਈ ਹੋਰ ਮੋਹ ਨਹੀਂ,
One whose heart blossoms forth, is not in love with duality.
जिस कउ रिदै विगासु है भाउ दूजा नाही ॥
LINE 11
ਨਾਨਕਤਿਸੁਗੁਰਮਿਲਿਉਧਰੈਹਰਿਗੁਣਗਾਵਾਹੀ੪੮੧੪੫੨॥॥॥॥॥
ਉਸ ਗੁਰੂ ਨੂੰ ਮਿਲ ਕੇ ਮਨੁੱਖ (ਵਿਕਾਰਾਂ ਤੋਂ) ਬਚ ਨਿਕਲਦਾ ਹੈ (ਉਸ ਗੁਰੂ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੇ ਗੁਣ ਗਾਂਦੇ ਹਨ ॥੪॥੮॥੧੪॥੫੨॥
O Nanak, meeting the Guru, one is saved, singing the Glorious Praises of the Lord. ||4||8||14||52||
नानक तिसु गुर मिलि उधरै हरि गुण गावाही ॥४॥८॥१४॥५२॥
GURBANI.WORLD