LINE 01
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 02
ਜੋਗੀਹੋਵਾਜਗਿਭਵਾਘਰਿਘਰਿਭੀਖਿਆਲੇਉ॥
ਜੇ ਮੈਂ ਜੋਗੀ ਬਣ ਜਾਵਾਂ, ਜਗਤ ਵਿਚ ਭੌਂਦਾ ਫਿਰਾਂ ਤੇ ਘਰ ਘਰ ਤੋਂ (ਨਿਰਾ) ਖੈਰ ਹੀ ਲੈਂਦਾ ਰਹਾਂ
If I were to become a Yogi, and wander around the world, begging from door to door,
जोगी होवा जगि भवा घरि घरि भीखिआ लेउ ॥
LINE 03
ਦਰਗਹਲੇਖਾਮੰਗੀਐਕਿਸੁਕਿਸੁਉਤਰੁਦੇਉ॥
(ਤੇ ਆਪਣੀਆਂ ਕਰਤੂਤਾਂ ਵਲ ਵੇਖਾਂ ਹੀ ਨਾਹ, ਤਾਂ) ਪ੍ਰਭੂ ਦੀ ਹਜ਼ੂਰੀ ਵਿਚ (ਤਾਂ ਅਮਲਾਂ ਦਾ) ਲੇਖਾ ਮੰਗੀਦਾ ਹੈ ਮੈਂ ਕਿਸ ਕਿਸ ਕਰਤੂਤ ਦਾ ਜਵਾਬ ਦਿਆਂਗਾ?
then, when I am summoned to the Court of the Lord, what answer could I give?
दरगह लेखा मंगीऐ किसु किसु उतरु देउ ॥
LINE 04
ਭਿਖਿਆਨਾਮੁਸੰਤੋਖੁਮੜੀਸਦਾਸਚੁਹੈਨਾਲਿ॥
(ਜਿਸ ਮਨੁੱਖ ਨੇ) ਪ੍ਰਭੂ ਦੇ ਨਾਮ ਨੂੰ ਭਿੱਛਿਆ ਬਣਾਇਆ ਹੈ ਸੰਤੋਖ ਨੂੰ ਕੁਟੀਆ ਬਣਾਇਆ ਹੈ ਰੱਬ ਸਦਾ ਉਸ ਦੇ ਨਾਲ ਵੱਸਦਾ ਹੈ।
The Naam, the Name of the Lord, is the charity I beg for; contentment is my temple. The True Lord is always with me.
भिखिआ नामु संतोखु मड़ी सदा सचु है नालि ॥
LINE 05
ਭੇਖੀਹਾਥਨਲਧੀਆਸਭਬਧੀਜਮਕਾਲਿ॥
ਭੇਖਾਂ ਨਾਲ ਕਦੇ ਕਿਸੇ ਨੂੰ ਅਸਲੀਅਤ ਨਹੀਂ ਲੱਭੀ, ਸਾਰੀ ਸ੍ਰਿਸ਼ਟੀ ਜਮਕਾਲ ਨੇ ਬੰਨ੍ਹ ਰੱਖੀ ਹੈ।
Nothing is obtained by wearing religious robes; all will be seized by the Messenger of Death.
भेखी हाथ न लधीआ सभ बधी जमकालि ॥
LINE 06
ਨਾਨਕਗਲਾਝੂਠੀਆਸਚਾਨਾਮੁਸਮਾਲਿ੧॥॥
ਹੇ ਨਾਨਕ! ਪ੍ਰਭੂ ਦਾ ਨਾਮ ਹੀ ਯਾਦ ਕਰ, ਇਸ ਤੋਂ ਛੁਟ ਹੋਰ ਗੱਲਾਂ ਕੂੜੀਆਂ ਹਨ ॥੧॥
O Nanak, talk is false; contemplate the True Name. ||1||
नानक गला झूठीआ सचा नामु समालि ॥१॥
GURBANI.WORLD