ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ ॥

ਰਾਗੁ ਆਸਾ ਗੁਰੂ ਰਾਮਦਾਸ ਜੀ ਅੰਗ 369
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਆਸਾਵਰੀਘਰੁ੧੬ਕੇਮਹਲਾਸੁਧੰਗ
ਰਾਗ ਆਸਾਵਰੀ, ਘਰ ੧੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੁਗੰਧ'।
Raag Aasaavaree, 2 Of Sixteenth House, Fourth Mahalaa, Sudhang:
रागु आसावरी घरु १६ के २ महला ४ सुधंग ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਹਉਅਨਦਿਨੁਹਰਿਨਾਮੁਕੀਰਤਨੁਕਰਉ
(ਹੇ ਭਾਈ!) ਮੈਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹਾਂ, ਮੈਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ।
Night and day, I sing the Kirtan, the Praises of the Name of the Lord.
हउ अनदिनु हरि नामु कीरतनु करउ ॥
LINE 04
ਸਤਿਗੁਰਿਮੋਕਉਹਰਿਨਾਮੁਬਤਾਇਆਹਉਹਰਿਬਿਨੁਖਿਨੁਪਲੁਰਹਿਸਕਉ॥॥ਰਹਾਉ
(ਜਦੋਂ ਦੀ) ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦੱਸ ਪਾਈ ਹੈ (ਤਦੋਂ ਤੋਂ) ਮੈਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਕ ਘੜੀ ਪਲ ਭੀ ਨਹੀਂ ਰਹਿ ਸਕਦਾ ॥੧॥ ਰਹਾਉ ॥
The True Guru has revealed to me the Name of the Lord; without the Lord, I cannot live, for a moment, even an instant. ||1||Pause||
सतिगुरि मो कउ हरि नामु बताइआ हउ हरि बिनु खिनु पलु रहि न सकउ ॥१॥ रहाउ ॥
LINE 05
ਹਮਰੈਸ੍ਰਵਣੁਸਿਮਰਨੁਹਰਿਕੀਰਤਨੁਹਉਹਰਿਬਿਨੁਰਹਿਸਕਉਹਉਇਕੁਖਿਨੁ
(ਹੇ ਭਾਈ!) ਮੇਰੇ ਪਾਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ ਤੇ ਪਰਮਾਤਮਾ ਦਾ ਨਾਮ ਜਪਣਾ ਹੀ (ਰਾਸ-ਪੂੰਜੀ) ਹੈ, ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮੈਂ ਇਕ ਪਲ ਭੀ ਨਹੀਂ ਰਹਿ ਸਕਦਾ।
My ears hear the Lord's Kirtan, and I contemplate Him; without the Lord, I cannot live, even for an instant.
हमरै स्रवणु सिमरनु हरि कीरतनु हउ हरि बिनु रहि न सकउ हउ इकु खिनु ॥
LINE 06
ਜੈਸੇਹੰਸੁਸਰਵਰਬਿਨੁਰਹਿਸਕੈਤੈਸੇਹਰਿਜਨੁਕਿਉਰਹੈਹਰਿਸੇਵਾਬਿਨੁ॥॥
ਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਨਹੀਂ ਰਹਿ ਸਕਦਾ ॥੧॥
As the swan cannot live without the lake, how can the Lord's slave live without serving Him? ||1||
जैसे हंसु सरवर बिनु रहि न सकै तैसे हरि जनु किउ रहै हरि सेवा बिनु ॥१॥
LINE 07
ਕਿਨਹੂੰਪ੍ਰੀਤਿਲਾਈਦੂਜਾਭਾਉਰਿਦਧਾਰਿਕਿਨਹੂੰਪ੍ਰੀਤਿਲਾਈਮੋਹਅਪਮਾਨ
(ਹੇ ਭਾਈ!) ਕਿਸੇ ਮਨੁੱਖ ਨੇ ਮਾਇਆ ਦਾ ਪਿਆਰ ਹਿਰਦੇ ਵਿਚ ਟਿਕਾ ਕੇ ਮਾਇਆ ਨਾਲ ਪ੍ਰੀਤ ਜੋੜੀ ਹੋਈ ਹੈ, ਕਿਸੇ ਨੇ ਮੋਹ ਤੇ ਅਹੰਕਾਰ ਨਾਲ ਪ੍ਰੀਤ ਜੋੜੀ ਹੋਈ ਹੈ,
Some enshrine love for duality in their hearts, and some pledge love for worldly attachments and ego.
किनहूं प्रीति लाई दूजा भाउ रिद धारि किनहूं प्रीति लाई मोह अपमान ॥
LINE 08
ਹਰਿਜਨਪ੍ਰੀਤਿਲਾਈਹਰਿਨਿਰਬਾਣਪਦਨਾਨਕਸਿਮਰਤਹਰਿਹਰਿਭਗਵਾਨ੨੧੪੬੬॥॥॥॥
ਪਰ ਹੇ ਨਾਨਕ! ਪਰਮਾਤਮਾ ਦੇ ਭਗਤਾਂ ਨੇ ਪਰਮਾਤਮਾ ਨਾਲ ਪ੍ਰੀਤ ਲਾਈ ਹੋਈ ਹੈ। ਉਹ ਸਦਾ ਵਾਸ਼ਨਾ-ਰਹਿਤ ਅਵਸਥਾ ਮਾਣਦੇ ਹਨ, ਉਹ ਸਦਾ ਹਰਿ-ਭਗਵਾਨ ਨੂੰ ਸਿਮਰਦੇ ਰਹਿੰਦੇ ਹਨ ॥੨॥੧੪॥੬੬॥
The Lord's servant embraces love for the Lord and the state of Nirvaanaa; Nanak contemplates the Lord, the Lord God. ||2||14||66||
हरि जन प्रीति लाई हरि निरबाण पद नानक सिमरत हरि हरि भगवान ॥२॥१४॥६६॥
GURBANI.WORLD