ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਤੁਮਲਜੁਧਮਚਤਤਹਭਯੋ॥
ਉਥੇ ਘਮਸਾਨ ਯੁੱਧ ਹੋਇਆ।
तुमल जुध मचत तह भयो ॥
LINE 03
ਲੈਰਘੁਨਾਥਸੈਨਸਮੁਹਯੋ॥
ਰਘੂਨਾਥ ਸੈਨਾ ਲੈ ਕੇ ਸਾਹਮਣੇ ਆ ਡਟਿਆ।
लै रघुनाथ सैन समुहयो ॥
LINE 04
ਭਾਤਿਭਾਤਿਸੋਬਜੇਨਗਾਰੇ॥
ਭਾਂਤ ਭਾਂਤ ਦੇ ਨਗਾਰੇ ਵਜੇ।
भाति भाति सो बजे नगारे ॥
LINE 05
ਖੇਤਿਮੰਡਿਸੂਰਮਾਹਕਾਰੇ੨੩॥॥
ਯੁੱਧ ਮਚਾ ਕੇ ਸੂਰਮੇ ਇਕ ਦੂਜੇ ਨੂੰ ਵੰਗਾਰਨ ਲਗੇ ॥੨੩॥
खेति मंडि सूरमा हकारे ॥२३॥
LINE 06
ਗਹਿਗਹਿਸਸਤ੍ਰਸੂਰਮਾਧਾਏ॥
ਸ਼ਸਤ੍ਰ ਪਕੜ ਪਕੜ ਕੇ ਸੂਰਮੇ (ਯੁੱਧ ਲਈ) ਦੌੜੇ।
गहि गहि ससत्र सूरमा धाए ॥
LINE 07
ਦੇਵਅਦੇਵਬਿਲੋਕਨਆਏ॥
ਦੇਵਤੇ ਅਤੇ ਦੈਂਤ (ਜੰਗ ਨੂੰ) ਵੇਖਣ ਲਈ ਆਏ।
देव अदेव बिलोकन आए ॥
LINE 08
ਜਾਪਰਦੋਇਕਰੰਧਰਧਰੈ॥
ਜਿਸ ਉਤੇ ਦੋਹਾਂ ਹੱਥਾਂ ਵਿਚ ਧਾਰਨ ਕਰ ਕੇ (ਤਲਵਾਰ) ਮਾਰਦੇ,
जा पर दोइ करंधर धरै ॥
LINE 09
ਏਕਸੁਭਟਤੇਦੋਦੋਕਰੈ੨੪॥॥
ਤਾਂ ਇਕ ਸੂਰਮੇ ਦੇ ਦੋ ਦੋ ਕਰ ਦਿੰਦੇ ॥੨੪॥
एक सुभट ते दो दो करै ॥२४॥
LINE 10
ਜਾਕੈਅੰਗਸਰੋਹੀਬਹੀ॥
ਜਿਸ ਦੇ ਸ਼ਰੀਰ ਉਤੇ ਤਲਵਾਰ ਚਲ ਗਈ,
जा कै अंग सरोही बही ॥
LINE 11
ਤਾਕੀਗ੍ਰੀਵਸੰਗਨਹਿਰਹੀ॥
ਉਸ ਦੀ ਗਰਦਨ ਨਾਲ ਨਹੀਂ ਰਹੀ।
ता की ग्रीव संग नहि रही ॥
LINE 12
ਜਾਕੈਲਗਿਯੋਕੁਹਕਤੋਬਾਨਾ॥
ਜਿਸ ਨੂੰ ਸ਼ੂਕਦਾ ਹੋਇਆ ਬਾਣ ਲਗਦਾ,
जा कै लगियो कुहकतो बाना ॥
LINE 13
ਪਲਕਏਕਮੈਤਜੈਪਰਾਨਾ੨੫॥॥
ਉਹ ਇਕ ਪਲਕ ਵਿਚ ਪ੍ਰਾਣ ਛਡ ਜਾਂਦਾ ॥੨੫॥
पलक एक मै तजै पराना ॥२५॥
LINE 14
ਜਾਕੈਘਾਇਗੁਰਜਕੋਲਾਗਿਯੋ॥
ਜਿਸ ਨੂੰ ਗੁਰਜ ਦਾ ਵਾਰ ਵਜਦਾ,
जा कै घाइ गुरज को लागियो ॥
LINE 15
ਤਾਕੋਪ੍ਰਾਨਦੇਹਤਜਿਭਾਗਿਯੋ॥
ਉਸ ਦੀ ਦੇਹ ਨੂੰ ਪ੍ਰਾਣ ਛਡ ਕੇ ਭਜ ਜਾਂਦੇ।
ता को प्रान देह तजि भागियो ॥
LINE 16
ਹਾਹਾਕਾਰਪਖਰਿਯਾਕਰਹੀ॥
ਘੋੜ ਸਵਾਰ ਹਾਹਾ-ਕਾਰ ਮਚਾ ਰਹੇ ਸਨ।
हाहाकार पखरिया करही ॥
LINE 17
ਰਾਠੌਰਨਕੇਪਾਲੇਪਰਹੀ੨੬॥॥
(ਉਨ੍ਹਾਂ ਦਾ) ਰਾਠੌਰ ਰਾਜਪੂਤਾਂ ਨਾਲ ਪਾਲਾ ਪੈ ਗਿਆ ਸੀ ॥੨੬॥
राठौरन के पाले परही ॥२६॥
GURBANI.WORLD