LINE 01
ਅੜਿਲ॥
ਅੜਿਲ:
अड़िल ॥
LINE 02
ਕੁਅਰਕੁਅਰਿਕੇਤੀਰਪਹੂਚ੍ਯੋਆਇਕੈ॥
ਕੁੰਵਰ ਕੁਮਾਰੀ ਕੋਲ ਆ ਪਹੁੰਚਿਆ
कुअर कुअरि के तीर पहूच्यो आइ कै ॥
LINE 03
ਕਾਮਭੋਗਕੌਕੀਯੋਹਰਖਉਪਜਾਇਕੈ॥
ਅਤੇ (ਉਨ੍ਹਾਂ ਨੇ) ਪ੍ਰਸੰਨਤਾ ਪੂਰਵਕ ਕਾਮ-ਭੋਗ ਕੀਤਾ।
काम भोग कौ कीयो हरख उपजाइ कै ॥
LINE 04
ਸਾਹਤਬਲਗੇਦ੍ਵਾਰਪਹੂਚ੍ਯੋਆਇਕਰਿ॥
ਤਦ ਤਕ ਸ਼ਾਹ ਵੀ ਦਰਵਾਜ਼ੇ ਤਕ ਆ ਪਹੁੰਚਿਆ।
साह तब लगे द्वार पहूच्यो आइ करि ॥
LINE 05
ਹੋਤਬੈਤਰੁਨਿਸੌਬਾਤਕਹੀਪਿਯਨੈਨਭਰਿ੧੪॥॥
ਤਦ ਕੁਮਾਰੀ ਨੂੰ ਪ੍ਰੇਮੀ ਨੇ ਅੱਖਾਂ (ਵਿਚ ਹੰਝੂ) ਭਰ ਕੇ ਕਿਹਾ ॥੧੪॥
हो तबै तरुनि सौ बात कही पिय नैन भरि ॥१४॥
LINE 06
ਅਬਤ੍ਰਿਯਤੁਮਰੋਸਾਹਮੈਗਹਿਮਾਰਿਹੈ॥
ਹੇ ਪਿਆਰੀ! ਤੇਰਾ ਸ਼ਾਹ ਹੁਣ ਮੈਨੂੰ ਪਕੜ ਕੇ ਮਾਰ ਦੇਵੇਗਾ
अब त्रिय तुमरो साह मै गहि मारि है ॥
LINE 07
ਇਹੀਧੌਲਹਰਊਪਰਤੇਮੁਹਿਡਾਰਿਹੈ॥
ਅਤੇ ਇਸ ਮਹੱਲ ਉਪਰੋਂ ਮੈਨੂੰ ਹੇਠਾਂ ਸੁਟ ਦੇਵੇਗਾ।
इही धौलहर ऊपर ते मुहि डारि है ॥
LINE 08
ਟੂਕਟੂਕਹ੍ਵੈਸਭੈਪਸੁਰਿਯਾਜਾਇਹੈ॥
ਮੇਰੀਆਂ ਸਾਰੀਆਂ ਪਸਲੀਆਂ ਟੋਟੇ ਟੋਟੇ ਹੋ ਜਾਣਗੀਆਂ।
टूक टूक ह्वै सभै पसुरिया जाइ है ॥
LINE 09
ਹੋਤੁਹਿਭੇਟੇਹਮਆਜੁਇਹੈਫਲਪਾਇਹੈ੧੫॥॥
ਤੈਨੂੰ ਮਿਲਣ ਦਾ ਸਾਨੂੰ ਇਹ ਫਲ ਪ੍ਰਾਪਤ ਹੋਵੇਗਾ ॥੧੫॥
हो तुहि भेटे हम आजु इहै फल पाइ है ॥१५॥
LINE 10
ਨ੍ਰਿਪਚਿੰਤਾਚਿਤਭੀਤਰਕਛੂਨਕੀਜਿਯੈ॥
(ਰਾਣੀ ਨੇ ਕਿਹਾ) ਹੇ ਰਾਜਨ! ਮਨ ਵਿਚ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ।
न्रिप चिंता चित भीतर कछू न कीजियै ॥
LINE 11
ਨਿਰਖਿਹਮਾਰੋਚਰਿਤਅਬੈਹੀਲੀਜਿਯੈ॥
(ਤੁਸੀਂ) ਹੁਣੇ ਹੀ ਮੇਰਾ ਚਰਿਤ੍ਰ ਵੇਖ ਲਵੋਗੇ।
निरखि हमारो चरित अबै ही लीजियै ॥
LINE 12
ਬਾਰਤਿਹਾਰੋਏਕਨਬਾਕਨਪਾਇਹੈ॥
ਤੁਹਾਡਾ ਇਕ ਵਾਲ ਵੀ ਵਿੰਗਾ ਨਹੀਂ ਹੋ ਸਕੇਗਾ।
बार तिहारो एक न बाकन पाइ है ॥
LINE 13
ਹੋਹਮਸੋਭੋਗਕਮਾਇਹਸਤਗ੍ਰਿਹਜਾਇਹੈ੧੬॥॥
ਮੇਰੇ ਨਾਲ ਭੋਗ ਕਰ ਕੇ ਹਸਦੇ ਹੋਏ ਘਰ ਜਾਓਗੇ ॥੧੬॥
हो हम सो भोग कमाइ हसत ग्रिह जाइ है ॥१६॥
LINE 14
ਮੰਤ੍ਰਸਕਤਿਹੁੰਡੀਆਤਿਹਕਿਯੋਬਨਾਇਕੈ॥
ਮੰਤ੍ਰ ਦੀ ਸ਼ਕਤੀ ਨਾਲ ਉਸ ਨੂੰ ਭੇਡੂ ('ਹੁੰਡੀਆ') ਬਣਾ ਦਿੱਤਾ
मंत्र सकति हुंडीआ तिह कियो बनाइ कै ॥
LINE 15
ਪਕਰਿਕਾਨਤੇਪਤਿਕੋਦਿਯੋਦਿਖਾਇਕੈ॥
ਅਤੇ ਕੰਨ ਤੋਂ ਪਕੜ ਕੇ ਪਤੀ ਨੂੰ ਵਿਖਾ ਦਿੱਤਾ।
पकरि कान ते पति को दियो दिखाइ कै ॥
LINE 16
ਬਹੁਰਿਮੇਖਭੇਬਾਧ੍ਰਯੋਨ੍ਰਿਪਹਿਬਨਾਇਕਰਿ॥
ਫਿਰ ਰਾਜੇ ਨੂੰ (ਉਸ ਨੇ) ਕਿਲੀ ਨਾਲ ਬੰਨ੍ਹ ਦਿੱਤਾ।
बहुरि मेख भे बाध्रयो न्रिपहि बनाइ करि ॥
LINE 17
ਹੋਬਹੁਰਿਤਵਨਕੋਕਿਯੋਸੁਦੇਸਉਠਾਇਕਰਿ੧੭॥॥
ਫਿਰ ਉਸ ਨੂੰ ਉਠਾ ਕੇ ਆਪਣੇ ਘਰ ('ਸੁਦੇਸ') ਭੇਜ ਦਿੱਤਾ ॥੧੭॥
हो बहुरि तवन को कियो सुदेस उठाइ करि ॥१७॥
LINE 18
ਸਾਹਨਿਰਖਤੇਗੁਡਿਯਾਦਈਚੜਾਇਕੈ॥
ਸ਼ਾਹ ਦੇ ਵੇਖਦੇ ਵੇਖਦੇ (ਇਸਤਰੀ ਨੇ) ਗੁੱਡੀ ਚੜ੍ਹਾ ਦਿੱਤੀ।
साह निरख ते गुडिया दई चड़ाइ कै ॥
LINE 19
ਕਰਿਕੈਸੰਗਸ੍ਵਾਰਦਯੋਨ੍ਰਿਪੁਡਾਇਕੈ॥
ਰਾਜੇ ਨੂੰ (ਗੁੱਡੀ) ਉਤੇ ਸਵਾਰ ਕਰ ਕੇ ਉਡਾ ਦਿੱਤਾ।
करि कै संग स्वार दयो न्रिपुडाइ कै ॥
LINE 20
ਪਿਯਹਿਨਿਰਖਿਤੇਮੀਤਦਯੋਪਹੁੰਚਾਇਘਰ॥
ਪਤੀ ਦੇ ਵੇਖਦੇ ਹੋਇਆਂ ਪ੍ਰੀਤਮ ਨੂੰ ਘਰ ਪਹੁੰਚਾ ਦਿੱਤਾ।
पियहि निरखिते मीत दयो पहुंचाइ घर ॥
LINE 21
ਹੋਭੇਦਅਭੇਦਨਕਛੁਜੜਸਕ੍ਯੋਬਿਚਾਰਕਰਿ੧੮॥॥
ਉਹ ਮੂਰਖ ਭੇਦ ਅਭੇਦ ਨੂੰ ਨਾ ਪਛਾਣ ਸਕਿਆ ॥੧੮॥
हो भेद अभेद न कछु जड़ सक्यो बिचार करि ॥१८॥
GURBANI.WORLD