ਸਲੋਕ ਮਃ ੨ ॥

ਰਾਗੁ ਸਾਰੰਗ ਗੁਰੂ ਅੰਗਦ ਦੇਵ ਜੀ ਅੰਗ 1243
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ੨॥
Shalok, Second Mahalaa:
सलोक मः २ ॥
LINE 02
ਕਥਾਕਹਾਣੀਬੇਦਂੀਆਣੀਪਾਪੁਪੁੰਨੁਬੀਚਾਰੁ॥
(ਜੋ) ਤਾਲੀਮ ਵੇਦਾਂ ਨੇ ਲਿਆਂਦੀ (ਭਾਵ, ਦਿੱਤੀ), (ਉਸ ਵਿਚ ਇਹ) ਵਿਚਾਰ ਹੈ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ,
The Vedas bring forth stories and legends, and thoughts of vice and virtue.
कथा कहाणी बेदीं आणी पापु पुंनु बीचारु ॥
LINE 03
ਦੇਦੇਲੈਣਾਲੈਲੈਦੇਣਾਨਰਕਿਸੁਰਗਿਅਵਤਾਰ॥
(ਉਸ ਨੇ ਇਹ ਦੱਸਿਆ ਹੈ ਕਿ ਹੱਥੋਂ) ਦੇ ਕੇ ਹੀ (ਮੁੜ) ਲਈਦਾ ਹੈ ਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ (ਅਗਲੇ ਜਨਮ ਵਿਚ) ਮੋੜੀਦਾ ਹੈ, (ਆਪਣੇ ਕੀਤੇ ਕਰਮਾਂ ਅਨੁਸਾਰ) ਨਰਕ ਵਿਚ ਜਾਂ ਸੁਰਗ ਵਿਚ ਅੱਪੜੀਦਾ ਹੈ,
What is given, they receive, and what is received, they give. They are reincarnated in heaven and hell.
दे दे लैणा लै लै देणा नरकि सुरगि अवतार ॥
LINE 04
ਉਤਮਮਧਿਮਜਾਤੀਂਜਿਨਸੀਭਰਮਿਭਵੈਸੰਸਾਰੁ॥
(ਇਸ ਤਾਲੀਮ ਅਨੁਸਾਰ) ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਵਿਚ ਖ਼ੁਆਰ ਹੁੰਦੀ ਹੈ।
High and low, social class and status - the world wanders lost in superstition.
उतम मधिम जातीं जिनसी भरमि भवै संसारु ॥
LINE 05
ਅੰਮ੍ਰਿਤਬਾਣੀਤਤੁਵਖਾਣੀਗਿਆਨਧਿਆਨਵਿਚਿਆਈ॥
(ਗੁਰੂ ਦੀ) ਬਾਣੀ ਨਾਮ-ਅੰਮ੍ਰਿਤ ਨਾਲ ਭਰੀ ਹੋਈ ਹੈ, ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ, ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤ ਜੋੜਿਆਂ ਪਰਗਟ ਹੋਈ ਹੈ।
The Ambrosial Word of Gurbani proclaims the essence of reality. Spiritual wisdom and meditation are contained within it.
अंम्रित बाणी ततु वखाणी गिआन धिआन विचि आई ॥
LINE 06
ਗੁਰਮੁਖਿਆਖੀਗੁਰਮੁਖਿਜਾਤੀਸੁਰਤਂੀਕਰਮਿਧਿਆਈ॥
(ਜੋ) ਬਾਣੀ ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ ਸਮਝਿਆ ਹੈ (ਇਸ ਨੂੰ) ਸੁਰਤਿਆਂ ਨੇ ਜਪਿਆ ਹੈ।
The Gurmukhs chant it, and the Gurmukhs realize it. Intuitively aware, they meditate on it.
गुरमुखि आखी गुरमुखि जाती सुरतीं करमि धिआई ॥
LINE 07
ਹੁਕਮੁਸਾਜਿਹੁਕਮੈਵਿਚਿਰਖੈਹੁਕਮੈਅੰਦਰਿਵੇਖੈ॥
(ਇਹ ਬਾਣੀ ਦੱਸਦੀ ਹੈ ਕਿ) ਪਰਮਾਤਮਾ ਆਪਣਾ ਹੁਕਮ (-ਰੂਪ ਸੱਤਿਆ) ਸਾਜ ਕੇ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਹੀ ਰੱਖਿਆ ਹੈ ਤੇ ਹੁਕਮ ਵਿਚ ਹੀ ਸੰਭਾਲ ਕਰਦਾ ਹੈ।
By the Hukam of His Command, He formed the Universe, and in His Hukam, He keeps it. By His Hukam, He keeps it under His Gaze.
हुकमु साजि हुकमै विचि रखै हुकमै अंदरि वेखै ॥
LINE 08
ਨਾਨਕਅਗਹੁਹਉਮੈਤੁਟੈਤਾਂਕੋਲਿਖੀਐਲੇਖੈ੧॥॥
ਹੇ ਨਾਨਕ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ ਜੀਵ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੁੰਦਾ ਹੈ ॥੧॥
O Nanak, if the mortal shatters his ego before he departs, as it is pre-ordained, then he is approved. ||1||
नानक अगहु हउमै तुटै तां को लिखीऐ लेखै ॥१॥
GURBANI.WORLD