ਕੁਅਰਿ ਬਾਚ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1193
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕੁਅਰਿਬਾਚ॥
ਰਾਜ ਕੁਮਾਰੀ ਨੇ ਕਿਹਾ:
कुअरि बाच ॥
LINE 02
ਮੰਤ੍ਰਦੇਤਸਿਖਅਪਨਕਰਤਹਿਤ॥
ਤੁਸੀਂ ਆਪਣੇ ਸੇਵਕ ਬਣਾਉਣ ਲਈ ਮੰਤ੍ਰ ਦਿੰਦੇ ਹੋ
मंत्र देत सिख अपन करत हित ॥
LINE 03
ਜ੍ਯੋਂਤ੍ਯੋਂਭੇਟਲੈਤਤਾਤੇਬਿਤ॥
ਅਤੇ ਜਿਵੇਂ ਕਿਵੇਂ ਉਨ੍ਹਾਂ ਤੋਂ ਦਾਨ ਲੈਂਦੇ ਹੋ।
ज्यों त्यों भेट लैत ता ते बित ॥
LINE 04
ਸਤਿਬਾਤਤਾਕਹਨਸਿਖਾਵਹੁ॥
ਉਨ੍ਹਾਂ ਨੂੰ ਸੱਚੀ (ਵਾਸਤਵਿਕ) ਗੱਲ ਨਹੀਂ ਸਿਖਾਉਂਦੇ।
सति बात ता कह न सिखावहु ॥
LINE 05
ਤਾਹਿਲੋਕਪਰਲੋਕਗਵਾਵਹੁ੨੮॥॥
(ਇਸ ਤਰ੍ਹਾਂ) ਉਨ੍ਹਾਂ ਦੇ ਲੋਕ ਅਤੇ ਪਰਲੋਕ ਗੰਵਾ ਦਿੰਦੇ ਹੋ ॥੨੮॥
ताहि लोक परलोक गवावहु ॥२८॥
LINE 06
ਸੁਨਹੁਬਿਪਤੁਮਮੰਤ੍ਰਦੇਤਜਿਹ॥
ਹੇ ਬ੍ਰਾਹਮਣ! ਸੁਣੋ। ਜਿਨ੍ਹਾਂ ਨੂੰ ਤੁਸੀਂ ਮੰਤ੍ਰ ਦਿੰਦੇ ਹੋ,
सुनहु बिप तुम मंत्र देत जिह ॥
LINE 07
ਲੂਟਿਲੇਤਤਿਹਘਰਬਿਧਿਜਿਹਕਿਹ॥
ਉਨ੍ਹਾਂ ਦੇ ਘਰਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਲੁਟ ਲੈਂਦੇ ਹੋ।
लूटि लेत तिह घर बिधि जिह किह ॥
LINE 08
ਤਾਕਹਕਛੂਗ੍ਯਾਨਨਹਿਆਵੈ॥
ਉਨ੍ਹਾਂ ਨੂੰ ਕੋਈ ਗਿਆਨ ਹਾਸਲ ਨਹੀਂ ਹੁੰਦਾ
ता कह कछू ग्यान नहि आवै ॥
LINE 09
ਮੂਰਖਅਪਨਾਮੂੰਡਮੁੰਡਾਵੈ੨੯॥॥
ਅਤੇ ਮੂਰਖ (ਤੁਹਾਡੇ ਤੋਂ) ਆਪਣਾ ਸਿਰ ਮੁੰਨਵਾ ਲੈਂਦੇ ਹਨ ॥੨੯॥
मूरख अपना मूंड मुंडावै ॥२९॥
LINE 10
ਤਿਹਤੁਮਕਹੁਮੰਤ੍ਰਸਿਧਿਹ੍ਵੈਹੈ॥
ਤੁਸੀਂ ਉਨ੍ਹਾਂ ਨੂੰ ਕਹਿੰਦੇ ਹੋ (ਕਿ ਜਦੋਂ ਤੁਹਾਡਾ) ਮੰਤ੍ਰ ਸਿੱਧ ਹੋਵੇਗਾ
तिह तुम कहु मंत्र सिधि ह्वै है ॥
LINE 11
ਮਹਾਦੇਵਤੋਕੌਬਰੁਦੈਹੈ॥
ਤਾਂ ਮਹਾਦੇਵ ਤੁਹਾਨੂੰ ਵਰ ਦੇਵੇਗਾ।
महादेव तो कौ बरु दै है ॥
LINE 12
ਜਬਤਾਤੇਨਹਿਹੋਤਮੰਤ੍ਰਸਿਧਿ॥
ਜਦੋਂ ਉਨ੍ਹਾਂ ਤੋਂ ਮੰਤ੍ਰ ਸਿੱਧ ਨਹੀਂ ਹੁੰਦਾ,
जब ता ते नहि होत मंत्र सिधि ॥
LINE 13
ਤਬਤੁਮਬਚਨਕਹਤਹੌਇਹਬਿਧਿ੩੦॥॥
ਤਾਂ ਤੁਸੀਂ (ਉਨ੍ਹਾਂ ਨੂੰ) ਇਸ ਤਰ੍ਹਾਂ ਬਚਨ ਕਹਿੰਦੇ ਹੋ ॥੩੦॥
तब तुम बचन कहत हौ इह बिधि ॥३०॥
LINE 14
ਕਛੂਕੁਕ੍ਰਿਯਾਤੁਮਤੇਭਯੋ॥
ਤੁਹਾਡੇ ਤੋਂ ਕੁਝ ਚੂਕ ਹੋ ਗਈ ਹੈ,
कछू कुक्रिया तुम ते भयो ॥
LINE 15
ਤਾਤੇਦਰਸਨਸਿਵਜੂਦਯੋ॥
ਇਸ ਲਈ ਸ਼ਿਵ ਜੀ ਨੇ ਦੀਦਾਰ ਨਹੀਂ ਦਿੱਤਾ।
ता ते दरस न सिव जू दयो ॥
LINE 16
ਅਬਤੈਪੁੰਨ੍ਯਦਾਨਦਿਜਕਰਰੇ॥
ਓਏ! ਹੁਣ ਤੂੰ ਬ੍ਰਾਹਮਣਾਂ ਨੂੰ ਪੁੰਨ ਦਾਨ ਕਰ
अब तै पुंन्य दान दिज कर रे ॥
LINE 17
ਪੁਨਿਸਿਵਕੇਮੰਤ੍ਰਹਿਅਨੁਸਰੁਰੇ੩੧॥॥
ਅਤੇ ਫਿਰ ਸ਼ਿਵ ਦੇ ਮੰਤ੍ਰਾਂ ਨੂੰ ਜਪ ॥੩੧॥
पुनि सिव के मंत्रहि अनुसरु रे ॥३१॥
LINE 18
ਉਲਟੋਡੰਡਤਿਸੀਤੇਲੇਹੀ॥
(ਤੁਸੀਂ) ਉਲਟਾ ਉਸੇ ਤੋਂ ਹੀ ਦੰਡ ਲੈਂਦੇ ਹੋ
उलटो डंड तिसी ते लेही ॥
LINE 19
ਪੁਨਿਤਿਹਮੰਤ੍ਰਰੁਦ੍ਰਕੋਦੇਹੀ॥
ਅਤੇ ਉਨ੍ਹਾਂ ਨੂੰ ਫਿਰ ਰੁਦ੍ਰ ਦਾ ਮੰਤ੍ਰ ਦਿੰਦੇ ਹੋ।
पुनि तिह मंत्र रुद्र को देही ॥
LINE 20
ਭਾਤਿਭਾਤਿਤਾਕੌਭਟਕਾਵੈ॥
ਉਸ ਨੂੰ ਕਈਆਂ ਤਰ੍ਹਾਂ ਨਾਲ ਭਟਕਾਉਂਦੇ ਹੋ
भाति भाति ता कौ भटकावै ॥
LINE 21
ਅੰਤਬਾਰਇਮਿਭਾਖਸੁਨਾਵੈ੩੨॥॥
ਅਤੇ ਅੰਤ ਵਿਚ ਇਸ ਤਰ੍ਹਾਂ ਕਹਿ ਦਿੰਦੇ ਹੋ ॥੩੨॥
अंत बार इमि भाख सुनावै ॥३२॥
LINE 22
ਤੋਤੇਕਛੁਅਛਰਰਹਿਗਯੋ॥
ਤੇਰੇ ਕੋਲੋਂ (ਜਾਪ ਕਰਦਿਆਂ) ਕੋਈ ਅੱਖਰ ਰਹਿ ਗਿਆ ਹੋਵੇਗਾ।
तो ते कछु अछर रहि गयो ॥
LINE 23
ਤੈਕਛੁਭੰਗਕ੍ਰਿਯਾਤੇਭਯੋ॥
ਤੇਰੇ ਤੋਂ (ਜਾਪ) ਕ੍ਰਿਆ ਭੰਗ ਹੋ ਗਈ ਹੋਵੇਗੀ।
तै कछु भंग क्रिया ते भयो ॥
LINE 24
ਤਾਤੇਤੁਹਿਬਰੁਰੁਦ੍ਰਨਦੀਨਾ॥
ਇਸ ਲਈ ਤੈਨੂੰ ਰੁਦ੍ਰ ਨੇ ਵਰ ਨਹੀਂ ਦਿੱਤਾ।
ता ते तुहि बरु रुद्र न दीना ॥
LINE 25
ਪੁੰਨ੍ਯਦਾਨਚਹਿਯਤਪੁਨਿਕੀਨਾ੩੩॥॥
(ਇਸ ਲਈ) ਫਿਰ ਪੁੰਨ ਦਾਨ ਕਰਨਾ ਚਾਹੀਦਾ ਹੈ ॥੩੩॥
पुंन्य दान चहियत पुनि कीना ॥३३॥
LINE 26
ਇਹਬਿਧਿਮੰਤ੍ਰਸਿਖਾਵਤਤਾਕੋ॥
ਹੇ ਬ੍ਰਾਹਮਣ! ਇਸ ਤਰ੍ਹਾਂ (ਤੁਸੀਂ) ਉਸ ਨੂੰ ਮੰਤ੍ਰ ਸਿਖਾਉਂਦੇ ਹੋ
इह बिधि मंत्र सिखावत ता को ॥
LINE 27
ਲੂਟਾਚਾਹਤਬਿਪ੍ਰਘਰਜਾਕੋ॥
ਜਿਸ ਦਾ ਘਰ ਲੁਟਣਾ ਚਾਹੁੰਦੇ ਹੋ।
लूटा चाहत बिप्र घर जा को ॥
LINE 28
ਜਬਵਹੁਦਰਬਰਹਤਹ੍ਵੈਜਾਈ॥
ਜਦ ਉਹ ਧਨ-ਰਹਿਤ ਹੋ ਜਾਂਦਾ ਹੈ,
जब वहु दरब रहत ह्वै जाई ॥
LINE 29
ਔਰਧਾਮਤਬਚਲਤਤਕਾਈ੩੪॥॥
ਤਦ ਤੁਸੀਂ ਹੋਰ ਘਰ ਤਕਣ ਲਗ ਜਾਂਦੇ ਹੋ ॥੩੪॥
और धाम तब चलत तकाई ॥३४॥
GURBANI.WORLD