ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1291
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਮਤੀਬਿਵਾਸਤਵਨਕੀਰਾਨੀ॥
ਬਿਵਾਸ ਮਤੀ ਉਸ ਦੀ ਰਾਣੀ ਸੀ
मती बिवास तवन की रानी ॥
LINE 03
ਸੁੰਦਰਿਭਵਨਚਤ੍ਰਦਸਜਾਨੀ॥
ਜੋ ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ।
सुंदरि भवन चत्रदस जानी ॥
LINE 04
ਸਾਤਸਵਤਿਤਾਕੀਛਬਿਮਾਨ॥
ਉਸ ਦੀਆਂ ਸੱਤ ਸੁੰਦਰ ਸੌਂਕਣਾਂ ਸਨ,
सात सवति ता की छबिमान ॥
LINE 05
ਜਾਨੁਕਸਾਤਰੂਪਕੀਖਾਨ੨॥॥
ਮਾਨੋ ਸਤੇ ਹੀ ਰੂਪ ਦੀ ਖਾਣ ਹੋਣ ॥੨॥
जानुक सात रूप की खान ॥२॥
LINE 06
ਆਯੋਤਹਾਏਕਬੈਰਾਗੀ॥
ਉਥੇ ਇਕ ਬੈਰਾਗੀ ਆਇਆ
आयो तहा एक बैरागी ॥
LINE 07
ਰੂਪਵਾਨਗੁਨਵਾਨਤਿਆਗੀ॥
ਜੋ ਬਹੁਤ ਰੂਪਵਾਨ, ਗੁਣਵਾਨ ਅਤੇ ਤਿਆਗੀ ਸੀ।
रूपवान गुनवान तिआगी ॥
LINE 08
ਸ੍ਯਾਮਦਾਸਤਾਕੋਭਨਿਨਾਮਾ॥
ਉਸ ਦਾ ਨਾਂ ਸ਼ਿਆਮ ਦਾਸ ਕਿਹਾ ਜਾਂਦਾ ਸੀ।
स्याम दास ता को भनि नामा ॥
LINE 09
ਨਿਸਦਿਨਨਿਰਖਿਰਹਤਤਿਹਬਾਮਾ੩॥॥
ਉਸ ਨੂੰ ਰਾਤ ਦਿਨ ਇਸਤਰੀਆਂ ਵੇਖਦੀਆਂ ਰਹਿੰਦੀਆਂ ਸਨ ॥੩॥
निस दिन निरखि रहत तिह बामा ॥३॥
LINE 10
ਮਤੀਬਿਭਾਸਤਵਨਰਸਰਾਚੀ॥
ਬਿਭਾਸ ਮਤੀ ਉਸ ਦੇ ਪ੍ਰੇਮ ਵਿਚ ਮਗਨ ਸੀ।
मती बिभास तवन रस राची ॥
LINE 11
ਕਾਮਭੋਗਮਿਤਵਾਕੇਮਾਚੀ॥
ਮਿਤਰ ਨਾਲ ਖ਼ੂਬ ਕਾਮ ਭੋਗ ਕਰਦੀ ਸੀ।
काम भोग मितवा के माची ॥
LINE 12
ਗਵਨਕਰੌਤਾਸੌਮਨਭਾਵੈ॥
(ਉਹ) ਉਸ ਨਾਲ ਮਨ ਭਾਉਂਦਾ ਸੰਯੋਗ ਕਰਦੀ ਸੀ।
गवन करौ ता सौ मन भावै ॥
LINE 13
ਸਵਤਿਨਸੋਕਹ੍ਰਿਦੈਮਹਿਆਵੈ੪॥॥
ਸੌਂਕਣਾਂ (ਇਸ ਕਰ ਕੇ) ਮਨ ਵਿਚ ਬਹੁਤ ਦੁਖੀ ਹੁੰਦੀਆਂ ਸਨ ॥੪॥
सवतिन सोक ह्रिदै महि आवै ॥४॥
LINE 14
ਅਹਿਧੁਜਦੇਝਖਕੇਤੁਮਤੀਭਨਿ॥
(ਉਸ ਦੀ ਇਕ ਸੌਂਕਣ) ਅਹਿਧੁਜ ਦੇਈ ਨੇ (ਦੂਜੀ ਸੌਂਕਣ) ਝਖਕੇਤੁ ਮਤੀ ਨੂੰ ਕਿਹਾ
अहिधुज दे झखकेतु मती भनि ॥
LINE 15
ਪੁਹਪਮੰਜਰੀਫੂਲਮਤੀਗਨਿ॥
ਅਤੇ ਪੁਹਪ ਮੰਜਰੀ ਨੇ ਫੂਲਮਤੀ ਨੂੰ ਕਿਹਾ।
पुहप मंजरी फूल मती गनि ॥
LINE 16
ਨਾਗਰਿਦੇਨਾਗਨਿਦੇਰਾਨੀ॥
(ਉਥੇ) ਨਾਗਰ ਦੇ (ਦੇਈ) ਅਤੇ ਨਾਗਨ ਦੇ (ਦੇਈ) ਨਾਂ ਦੀਆਂ ਵੀ (ਦੋ) ਰਾਣੀਆਂ ਸਨ
नागरि दे नागनि दे रानी ॥
LINE 17
ਨ੍ਰਿਤਮਤੀਸਭਹੀਜਗਜਾਨੀ੫॥॥
ਅਤੇ (ਸੱਤਵੀਂ) ਨ੍ਰਿਤ ਮਤੀ ਸਾਰੇ ਜਗਤ ਵਿਚ ਜਾਣੀ ਜਾਂਦੀ ਸੀ ॥੫॥
न्रित मती सभ ही जग जानी ॥५॥
LINE 18
ਤਿਨਦਿਨਏਕਕਰੀਮਿਜਮਾਨੀ॥
ਉਸ (ਬਿਭਾਸ ਮਤੀ ਰਾਣੀ ਨੇ) ਇਕ ਦਿਨ ਪ੍ਰੀਤੀ ਭੋਜਨ ਕੀਤਾ।
तिन दिन एक करी मिजमानी ॥
LINE 19
ਨਿਵਤਿਪਠੀਸਭਹੀਘਰਰਾਨੀ॥
ਸਾਰੀਆਂ ਰਾਣੀਆਂ ਨੂੰ ਨਿਉਤਾ ਭੇਜ ਦਿੱਤਾ।
निवति पठी सभ ही घर रानी ॥
LINE 20
ਬਿਖੁਕੌਭੋਜਨਸਭਨਖਵਾਇ॥
ਸਭ ਨੂੰ ਵਿਸ਼ ਮਿਲਿਆ ਭੋਜਨ ਖਵਾ ਦਿੱਤਾ
बिखु कौ भोजन सभन खवाइ ॥
LINE 21
ਸਕਲਦਈਮ੍ਰਿਤਲੋਕਪਠਾਇ੬॥॥
ਅਤੇ ਸਾਰੀਆਂ ਨੂੰ ਜਮਲੋਕ ਭੇਜ ਦਿੱਤਾ ॥੬॥
सकल दई म्रित लोक पठाइ ॥६॥
LINE 22
ਬਿਖੁਕਹਖਾਇਮਰੀਸਵਤੈਸਬ॥
(ਜਦ) ਵਿਸ਼ ਨੂੰ ਖਾ ਕੇ ਸਾਰੀਆਂ ਸੌਂਕਣਾਂ ਮਰ ਗਈਆਂ,
बिखु कह खाइ मरी सवतै सब ॥
LINE 23
ਰੋਵਤਭਈਬਿਭਾਸਮਤੀਤਬ॥
ਤਦ ਬਿਭਾਸ ਮਤੀ ਰੋਣ ਲਗ ਗਈ
रोवत भई बिभास मती तब ॥
LINE 24
ਪਾਪਕਰਮਕੀਨਾਮੈਭਾਰੋ॥
ਕਿ ਮੈਂ ਵੱਡਾ ਪਾਪ-ਕਰਮ ਕੀਤਾ ਹੈ।
पाप करम कीना मै भारो ॥
LINE 25
ਧੋਖੇਲਵਨਇਨੈਬਿਖੁਖ੍ਵਾਰੋ੭॥॥
ਲੂਣ ਦੇ ਭੁਲੇਖੇ ਇਨ੍ਹਾਂ ਨੂੰ ਵਿਸ਼ ਖਵਾ ਦਿੱਤੀ ਹੈ ॥੭॥
धोखे लवन इनै बिखु ख्वारो ॥७॥
LINE 26
ਅਬਮੈਗਰੌਹਿਮਾਚਲਜਾਇ॥
ਹੁਣ ਮੈਂ ਹਿਮਾਲਾ ਪਰਬਤ ਵਿਚ ਜਾ ਕੇ ਗਲ ਜਾਵਾਂਗੀ,
अब मै गरौ हिमाचल जाइ ॥
LINE 27
ਕੈਪਾਵਕਮਹਿਬਰੌਬਨਾਇ॥
ਜਾਂ ਮੈਂ ਅੱਗ ਵਿਚ ਸੜ ਮਰਾਂਗੀ।
कै पावक महि बरौ बनाइ ॥
LINE 28
ਸਹਚਰਿਸਹਸਹਟਕਿਤਿਹਰਹੀ॥
ਉਸ ਨੂੰ ਹਜ਼ਾਰਾਂ ਸਹੇਲੀਆਂ ਰੋਕ ਹਟੀਆਂ,
सहचरि सहस हटकि तिह रही ॥
LINE 29
ਮਾਨਤਭਈਨਤਿਨਕੀਕਹੀ੮॥॥
ਪਰ (ਉਸ ਨੇ) ਉਨ੍ਹਾਂ ਦੀ ਗੱਲ ਨੂੰ ਨਾ ਮੰਨਿਆ ॥੮॥
मानत भई न तिन की कही ॥८॥
LINE 30
ਵਹੈਸੰਗਬੈਰਾਗੀਲੀਨਾ॥
(ਉਸ ਨੇ) ਉਹੀ ਬੈਰਾਗੀ ਨਾਲ ਲੈ ਲਿਆ
वहै संग बैरागी लीना ॥
LINE 31
ਜਾਸੌਕਾਮਭੋਗਕਹਕੀਨਾ॥
ਜਿਸ ਨਾਲ ਉਸ ਨੇ ਕਾਮ ਭੋਗ ਕੀਤਾ ਸੀ।
जा सौ काम भोग कह कीना ॥
LINE 32
ਲੋਗਲਖੈਤ੍ਰਿਯਗਰਬੇਗਈ॥
ਲੋਕੀਂ ਸੋਚਦੇ ਕਿ ਇਸਤਰੀ (ਹਿਮਾਲਾ ਪਰਬਤ ਉਤੇ) ਗਲਣ ਗਈ ਹੈ।
लोग लखै त्रिय गरबे गई ॥
LINE 33
ਕਿਨਹੂੰਬਾਤਜਾਨਿਨਹਿਲਈ੯॥॥
ਕਿਸੇ ਨੇ ਵੀ (ਅਸਲੀ) ਗੱਲ ਨਹੀਂ ਸਮਝੀ ॥੯॥
किनहूं बात जानि नहि लई ॥९॥
LINE 34
ਮੂਰਖਰਾਇਬਾਇਮੁਖਰਹਾ॥
ਮੂਰਖ ਰਾਜਾ ਮੂੰਹ ਅੱਡੀ ਰਹਿ ਗਿਆ
मूरख राइ बाइ मुख रहा ॥
LINE 35
ਭਲਾਬੁਰਾਕਛੁਤਾਹਿਨਕਹਾ॥
ਅਤੇ ਉਸ (ਇਸਤਰੀ) ਨੂੰ ਕੁਝ ਵੀ ਮਾੜਾ ਚੰਗਾ ਨਾ ਕਿਹਾ।
भला बुरा कछु ताहि न कहा ॥
LINE 36
ਨਾਰਿਜਾਰਿਕੇਸਾਥਸਿਧਾਈ॥
ਇਸਤਰੀ ਯਾਰ ਨਾਲ ਚਲੀ ਗਈ।
नारि जारि के साथ सिधाई ॥
LINE 37
ਬਾਤਭੇਦਕੀਕਿਨਹੁਨਪਾਈ੧੦॥॥
ਭੇਦ ਦੀ ਗੱਲ ਕਿਸੇ ਨੇ ਵੀ ਨਾ ਸਮਝੀ ॥੧੦॥
बात भेद की किनहु न पाई ॥१०॥
LINE 38
ਤ੍ਰਿਯਕੋਚਰਿਤਨਬਿਧਨਾਜਾਨੈ॥
ਇਸਤਰੀਆਂ ਦਾ ਚਰਿਤ੍ਰ ਤਾਂ ਵਿਧਾਤਾ ਵੀ ਨਹੀਂ ਸਮਝਦਾ।
त्रिय को चरित न बिधना जानै ॥
LINE 39
ਮਹਾਰੁਦ੍ਰਭੀਕਛੁਨਪਛਾਨੈ॥
ਮਹਾ ਰੁਦ੍ਰ ਵੀ ਕੁਝ ਨਹੀਂ ਜਾਣਦਾ।
महा रुद्र भी कछु न पछानै ॥
LINE 40
ਇਨਕੀਬਾਤਏਕਹੀਪਾਈ॥
ਇਨ੍ਹਾਂ ਦੀ ਗੱਲ ਇਕ ਨੇ ਹੀ ਸਮਝੀ ਹੈ?
इन की बात एक ही पाई ॥
LINE 41
ਜਿਨਇਸਤ੍ਰੀਜਗਦੀਸਬਨਾਈ੧੧॥॥
ਜਿਸ ਜਗਦੀਸ਼ ਨੇ ਇਸਤਰੀ ਦੀ ਸਿਰਜਨਾ ਕੀਤੀ ਹੈ ॥੧੧॥
जिन इसत्री जगदीस बनाई ॥११॥
LINE 42
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਤੀਸਚਰਿਤ੍ਰਸਮਾਪਤਮਸਤੁਸੁਭਮਸਤੁ੩੩੮੬੩੨੯ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੮॥੬੩੨੯॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ अठतीस चरित्र समापतम सतु सुभम सतु ॥३३८॥६३२९॥अफजूं॥
GURBANI.WORLD