ਸਿਰੀਰਾਗੁ ਮਹਲਾ ੩ ॥

ਸਿਰੀ ਰਾਗੁ ਗੁਰੂ ਅਮਰਦਾਸ ਜੀ ਅੰਗ 66
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਿਰੀਰਾਗੁਮਹਲਾ੩॥
Siree Raag, Third Mahalaa:
सिरीरागु महला ३ ॥
LINE 02
ਗੁਰਮੁਖਿਨਾਮੁਧਿਆਈਐਮਨਮੁਖਿਬੂਝਨਪਾਇ॥
ਗੁਰੂ ਦੀ ਸਰਨ ਪਿਆਂ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਆਪਣੇ ਮਨ ਦੇ ਪਿੱਛੇ ਤੁਰਿਆਂ (ਸਿਮਰਨ ਦੀ) ਸੂਝ ਨਹੀਂ ਪੈਂਦੀ।
The Gurmukhs meditate on the Naam; the self-willed manmukhs do not understand.
गुरमुखि नामु धिआईऐ मनमुखि बूझ न पाइ ॥
LINE 03
ਗੁਰਮੁਖਿਸਦਾਮੁਖਊਜਲੇਹਰਿਵਸਿਆਮਨਿਆਇ॥
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਲੋਕ ਪਰਲੋਕ ਵਿਚ) ਸਦਾ ਸੁਰਖ਼ਰੂ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਤੇ ਉਹਨਾਂ ਦੇ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ)।
The faces of the Gurmukhs are always radiant; the Lord has come to dwell within their minds.
गुरमुखि सदा मुख ऊजले हरि वसिआ मनि आइ ॥
LINE 04
ਸਹਜੇਹੀਸੁਖੁਪਾਈਐਸਹਜੇਰਹੈਸਮਾਇ੧॥॥
ਆਤਮਕ ਅਡੋਲਤਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ। (ਗੁਰੂ ਦੀ ਸਰਨ ਪਿਆਂ ਮਨੁੱਖ ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥
Through intuitive understanding they are at peace, and through intuitive understanding they remain absorbed in the Lord. ||1||
सहजे ही सुखु पाईऐ सहजे रहै समाइ ॥१॥
LINE 05
ਭਾਈਰੇਦਾਸਨਿਦਾਸਾਹੋਇ॥
ਹੇ ਭਾਈ! ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ,
O Siblings of Destiny, be the slaves of the Lord's slaves.
भाई रे दासनि दासा होइ ॥
LINE 06
ਗੁਰਕੀਸੇਵਾਗੁਰਭਗਤਿਹੈਵਿਰਲਾਪਾਏਕੋਇ੧॥॥ਰਹਾਉ॥
ਇਹੀ ਹੈ ਗੁਰੂ ਦੀ (ਦੱਸੀ) ਸੇਵਾ, ਇਹ ਹੈ ਗੁਰੂ ਦੀ (ਦੱਸੀ) ਭਗਤੀ। (ਇਹ ਦਾਤਿ) ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਮਿਲਦੀ ਹੈ ॥੧॥ ਰਹਾਉ ॥
Service to the Guru is worship of the Guru. How rare are those who obtain it! ||1||Pause||
गुर की सेवा गुर भगति है विरला पाए कोइ ॥१॥ रहाउ ॥
LINE 07
ਸਦਾਸੁਹਾਗੁਸੁਹਾਗਣੀਜੇਚਲਹਿਸਤਿਗੁਰਭਾਇ॥
ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ (ਟਿਕ ਕੇ ਜੀਵਨ-ਰਾਹ ਤੇ) ਤੁਰਦੀਆਂ ਹਨ, ਉਹ ਪਰਮਾਤਮਾ-ਪਤੀ ਦੀ ਪ੍ਰਸੰਨਤਾ ਦੀ ਸੁਭਾਗਤਾ ਵਾਲੀਆਂ ਬਣ ਜਾਂਦੀਆਂ ਹਨ, ਉਹਨਾਂ ਦੀ ਇਹ ਸੁਭਾਗਤਾ ਸਦਾ ਕਾਇਮ ਰਹਿੰਦੀ ਹੈ।
The happy soul-bride is always with her Husband Lord, if she walks in harmony with the Will of the True Guru.
सदा सुहागु सुहागणी जे चलहि सतिगुर भाइ ॥
LINE 08
ਸਦਾਪਿਰੁਨਿਹਚਲੁਪਾਈਐਨਾਓਹੁਮਰੈਨਜਾਇ॥
(ਗੁਰੂ ਦੀ ਸਰਨ ਪਿਆਂ) ਉਹ ਪਤੀ-ਪ੍ਰਭੂ ਮਿਲ ਪੈਂਦਾ ਹੈ ਜੋ ਸਦਾ ਅਟੱਲ ਹੈ, ਜੋ ਨਾਹ ਮਰਦਾ ਹੈ ਨਾਹ ਕਦੇ ਜੰਮਦਾ ਹੈ।
She attains her Eternal, Ever-stable Husband, who never dies or goes away.
सदा पिरु निहचलु पाईऐ ना ओहु मरै न जाइ ॥
LINE 09
ਸਬਦਿਮਿਲੀਨਾਵੀਛੁੜੈਪਿਰਕੈਅੰਕਿਸਮਾਇ੨॥॥
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਵਿਚ ਮਿਲਦੀ ਹੈ, ਉਹ ਮੁੜ ਉਸ ਤੋਂ ਵਿੱਛੁੜਦੀ ਨਹੀਂ, ਉਹ ਸਦਾ ਪ੍ਰਭੂ-ਪਤੀ ਦੀ ਗੋਦ ਵਿਚ ਸਮਾਈ ਰਹਿੰਦੀ ਹੈ ॥੨॥
United with the Word of the Shabad, she shall not be separated again. She is immersed in the Lap of her Beloved. ||2||
सबदि मिली ना वीछुड़ै पिर कै अंकि समाइ ॥२॥
LINE 10
ਹਰਿਨਿਰਮਲੁਅਤਿਊਜਲਾਬਿਨੁਗੁਰਪਾਇਆਨਜਾਇ॥
ਪਰਮਾਤਮਾ ਪਵਿਤ੍ਰ-ਸਰੂਪ ਹੈ, ਬਹੁਤ ਹੀ ਪਵਿਤ੍ਰ-ਸਰੂਪ ਹੈ, ਗੁਰੂ ਦੀ ਸਰਨ ਤੋਂ ਬਿਨਾ ਉਸ ਨਾਲ ਮਿਲਾਪ ਨਹੀਂ ਹੋ ਸਕਦਾ।
The Lord is Immaculate and Radiantly Bright; without the Guru, He cannot be found.
हरि निरमलु अति ऊजला बिनु गुर पाइआ न जाइ ॥
LINE 11
ਪਾਠੁਪੜੈਨਾਬੂਝਈਭੇਖੀਭਰਮਿਭੁਲਾਇ॥
(ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ) ਨਿਰਾ ਪਾਠ (ਹੀ) ਪੜ੍ਹਦਾ ਹੈ, (ਉਹ ਇਸ ਭੇਤ ਨੂੰ) ਨਹੀਂ ਸਮਝਦਾ, (ਨਿਰੇ) ਧਾਰਮਿਕ ਭੇਖਾਂ ਨਾਲ (ਸਗੋਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ।
He cannot be understood by reading scriptures; the deceitful pretenders are deluded by doubt.
पाठु पड़ै ना बूझई भेखी भरमि भुलाइ ॥
LINE 12
ਗੁਰਮਤੀਹਰਿਸਦਾਪਾਇਆਰਸਨਾਹਰਿਰਸੁਸਮਾਇ੩॥॥
ਗੁਰੂ ਦੀ ਮਤਿ ਤੇ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ, ਤੇ (ਮਨੁੱਖ ਦੀ) ਜੀਭ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ ॥੩॥
Through the Guru's Teachings, the Lord is always found, and the tongue is permeated with the Sublime Essence of the Lord. ||3||
गुरमती हरि सदा पाइआ रसना हरि रसु समाइ ॥३॥
LINE 13
ਮਾਇਆਮੋਹੁਚੁਕਾਇਆਗੁਰਮਤੀਸਹਜਿਸੁਭਾਇ॥
(ਜੇਹੜਾ ਮਨੁੱਖ) ਗੁਰੂ ਦੀ ਮਤਿ ਅਨੁਸਾਰ (ਤੁਰਦਾ ਹੈ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਮੁਕਾ ਲੈਂਦਾ ਹੈ (ਉਹ) ਆਤਮਕ ਅਡੋਲਤਾ ਵਿਚ (ਟਿਕ ਜਾਂਦਾ ਹੈ, ਉਹ ਪ੍ਰਭੂ ਦੇ) ਪ੍ਰੇਮ ਵਿਚ (ਲੀਨ ਰਹਿਂਦਾ ਹੈ)।
Emotional attachment to Maya is shed with intuitive ease, through the Guru's Teachings.
माइआ मोहु चुकाइआ गुरमती सहजि सुभाइ ॥
LINE 14
ਬਿਨੁਸਬਦੈਜਗੁਦੁਖੀਆਫਿਰੈਮਨਮੁਖਾਨੋਗਈਖਾਇ॥
ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਮਾਇਆ ਦੇ ਮੋਹ ਦੇ ਕਾਰਨ) ਦੁਖੀ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ।
Without the Shabad, the world wanders lost in pain. The self-willed manmukh is consumed.
बिनु सबदै जगु दुखीआ फिरै मनमुखा नो गई खाइ ॥
LINE 15
ਸਬਦੇਨਾਮੁਧਿਆਈਐਸਬਦੇਸਚਿਸਮਾਇ੪॥॥
(ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕੀਦਾ ਹੈ ॥੪॥
Through the Shabad, meditate on the Naam; through the Shabad, you shall merge in Truth. ||4||
सबदे नामु धिआईऐ सबदे सचि समाइ ॥४॥
LINE 16
ਮਾਇਆਭੂਲੇਸਿਧਫਿਰਹਿਸਮਾਧਿਨਲਗੈਸੁਭਾਇ॥
(ਸਾਧਾਰਨ ਬੰਦੇ ਤਾਂ ਕਿਤੇ ਰਹੇ, ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਭੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ, ਪ੍ਰਭੂ-ਪ੍ਰੇਮ ਵਿਚ ਉਹਨਾਂ ਦੀ ਸੁਰਤ ਨਹੀਂ ਜੁੜਦੀ।
The Siddhas wander around, deluded by Maya; they are not absorbed in the Samaadhi of the Lord's Sublime Love.
माइआ भूले सिध फिरहि समाधि न लगै सुभाइ ॥
LINE 17
ਤੀਨੇਲੋਅਵਿਆਪਤਹੈਅਧਿਕਰਹੀਲਪਟਾਇ॥
ਇਹ ਮਾਇਆ ਤਿੰਨਾਂ ਭਵਨਾਂ ਵਿਚ ਹੀ ਗ਼ਲਬਾ ਪਾ ਰਹੀ ਹੈ, (ਸਭ ਜੀਵਾਂ ਨੂੰ ਹੀ) ਬਹੁਤ ਚੰਬੜੀ ਹੋਈ ਹੈ।
The three worlds are permeated by Maya; they are totally covered by it.
तीने लोअ विआपत है अधिक रही लपटाइ ॥
LINE 18
ਬਿਨੁਗੁਰਮੁਕਤਿਨਪਾਈਐਨਾਦੁਬਿਧਾਮਾਇਆਜਾਇ੫॥॥
(ਹੇ ਭਾਈ!) ਗੁਰੂ ਦੀ ਸਰਨ ਤੋਂ ਬਿਨਾਂ (ਮਾਇਆ ਤੋਂ) ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਭੀ ਦੂਰ ਨਹੀਂ ਹੁੰਦਾ ॥੫॥
Without the Guru, liberation is not attained, and the double-mindedness of Maya does not go away. ||5||
बिनु गुर मुकति न पाईऐ ना दुबिधा माइआ जाइ ॥५॥
LINE 19
ਮਾਇਆਕਿਸਨੋਆਖੀਐਕਿਆਮਾਇਆਕਰਮਕਮਾਇ॥
(ਜੇ ਪੁੱਛੋ ਕਿ) ਮਾਇਆ ਕਿਸ ਚੀਜ਼ ਦਾ ਨਾਮ ਹੈ? (ਮਾਇਆ ਦਾ ਕੀਹ ਸਰੂਪ ਹੈ? ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੀ ਰਾਹੀਂ) ਮਾਇਆ ਕੇਹੜੇ ਕੰਮ ਕਰਦੀ ਹੈ?
What is called Maya? What does Maya do?
माइआ किस नो आखीऐ किआ माइआ करम कमाइ ॥
LINE 20
ਦੁਖਿਸੁਖਿਏਹੁਜੀਉਬਧੁਹੈਹਉਮੈਕਰਮਕਮਾਇ॥
(ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ) ਇਹ ਜੀਵ ਦੁੱਖ (ਦੀ ਨਿਵਿਰਤੀ) ਵਿਚ ਤੇ ਸੁਖ (ਦੀ ਲਾਲਸਾ) ਵਿਚ ਬੱਝਾ ਰਹਿੰਦਾ ਹੈ, ਤੇ 'ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ' ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ।
These beings are bound by pleasure and pain; they do their deeds in egotism.
दुखि सुखि एहु जीउ बधु है हउमै करम कमाइ ॥
LINE 21
ਬਿਨੁਸਬਦੈਭਰਮੁਨਚੂਕਈਨਾਵਿਚਹੁਹਉਮੈਜਾਇ੬॥॥
ਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾਹ ਹੀ ਇਸ ਦੇ ਅੰਦਰੋਂ ਮੈਂ-ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ ॥੬॥
Without the Shabad, doubt is not dispelled, and egotism is not eliminated from within. ||6||
बिनु सबदै भरमु न चूकई ना विचहु हउमै जाइ ॥६॥
LINE 22
ਬਿਨੁਪ੍ਰੀਤੀਭਗਤਿਨਹੋਵਈਬਿਨੁਸਬਦੈਥਾਇਨਪਾਇ॥
ਗੁਰੂ ਦੇ ਸ਼ਬਦ ਤੋਂ ਬਿਨਾ (ਮਨੁੱਖ ਦੇ ਅੰਦਰ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ) ਪ੍ਰੀਤਿ ਤੋਂ ਬਿਨਾ (ਜੀਵ ਪਾਸੋਂ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ ਦਰ ਤੇ) ਜੀਵ ਕਬੂਲ ਨਹੀਂ ਹੁੰਦਾ।
Without love, there is no devotional worship. Without the Shabad, no one finds acceptance.
बिनु प्रीती भगति न होवई बिनु सबदै थाइ न पाइ ॥
LINE 23
ਸਬਦੇਹਉਮੈਮਾਰੀਐਮਾਇਆਕਾਭ੍ਰਮੁਜਾਇ॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ (ਮਨ ਵਿਚੋਂ) ਮਾਰੀ ਜਾ ਸਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ।
Through the Shabad, egotism is conquered and subdued, and the illusion of Maya is dispelled.
सबदे हउमै मारीऐ माइआ का भ्रमु जाइ ॥
LINE 24
ਨਾਮੁਪਦਾਰਥੁਪਾਈਐਗੁਰਮੁਖਿਸਹਜਿਸੁਭਾਇ੭॥॥
ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ (ਕੀਮਤੀ ਪਦਾਰਥ) ਮਿਲਦਾ ਹੈ, ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਸਮਾਈ ਹੁੰਦੀ ਹੈ ॥੭॥
The Gurmukh obtains the Treasure of the Naam with intuitive ease. ||7||
नामु पदारथु पाईऐ गुरमुखि सहजि सुभाइ ॥७॥
LINE 25
ਬਿਨੁਗੁਰਗੁਣਨਜਾਪਨੀਬਿਨੁਗੁਣਭਗਤਿਨਹੋਇ॥
ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ, ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
Without the Guru, one's virtues do not shine forth; without virtue, there is no devotional worship.
बिनु गुर गुण न जापनी बिनु गुण भगति न होइ ॥
LINE 26
ਭਗਤਿਵਛਲੁਹਰਿਮਨਿਵਸਿਆਸਹਜਿਮਿਲਿਆਪ੍ਰਭੁਸੋਇ॥
(ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ) ਆਤਮਕ ਅਡੋਲਤਾ ਵਿਚ ਟਿਕਿਆਂ ਉਹ ਪ੍ਰਭੂ ਮਿਲ ਪੈਂਦਾ ਹੈ।
The Lord is the Lover of His devotees; He abides within their minds. They meet that God with intuitive ease.
भगति वछलु हरि मनि वसिआ सहजि मिलिआ प्रभु सोइ ॥
LINE 27
ਨਾਨਕਸਬਦੇਹਰਿਸਾਲਾਹੀਐਕਰਮਿਪਰਾਪਤਿਹੋਇ੮੪੨੧॥॥॥॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ। (ਪਰ ਇਹ ਦਾਤਿ) ਉਸ ਦੀ ਮਿਹਰ ਨਾਲ ਹੀ ਮਿਲਦੀ ਹੈ ॥੮॥੪॥੨੧॥{66-67}
O Nanak, through the Shabad, praise the Lord. By His Grace, He is obtained. ||8||4||21||
नानक सबदे हरि सालाहीऐ करमि परापति होइ ॥८॥४॥२१॥
GURBANI.WORLD