ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 391
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਪ੍ਰਭਕੀਪ੍ਰੀਤਿਸਦਾਸੁਖੁਹੋਇ
ਹੇ ਮਿੱਤਰ! (ਜੇਹੜਾ ਮਨੁੱਖ) ਪਰਮਾਤਮਾ ਦੀ ਪ੍ਰੀਤਿ (ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ,
In the Love of God, eternal peace is obtained.
प्रभ की प्रीति सदा सुखु होइ ॥
LINE 03
ਪ੍ਰਭਕੀਪ੍ਰੀਤਿਦੁਖੁਲਗੈਕੋਇ
ਪ੍ਰਭੂ ਦੀ ਪ੍ਰੀਤ ਦਾ ਸਦਕਾ (ਉਸ ਨੂੰ) ਕੋਈ ਦੁੱਖ ਪੋਹ ਨਹੀਂ ਸਕਦਾ,
In the Love of God, one is not touched by pain.
प्रभ की प्रीति दुखु लगै न कोइ ॥
LINE 04
ਪ੍ਰਭਕੀਪ੍ਰੀਤਿਹਉਮੈਮਲੁਖੋਇ
ਪ੍ਰਭੂ ਦੀ ਪ੍ਰੀਤ ਦਾ ਸਦਕਾ (ਉਹ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ,
In the Love of God, the filth of ego is washed away.
प्रभ की प्रीति हउमै मलु खोइ ॥
LINE 05
ਪ੍ਰਭਕੀਪ੍ਰੀਤਿਸਦਨਿਰਮਲਹੋਇ॥॥
(ਪ੍ਰਭੂ ਦੀ ਇਹ ਪ੍ਰੀਤਿ ਉਸ ਨੂੰ) ਸਦਾ ਪਵਿਤ੍ਰ ਜੀਵਨ ਵਾਲਾ ਬਣਾਈ ਰੱਖਦੀ ਹੈ ॥੧॥
In the Love of God, one becomes forever immaculate. ||1||
प्रभ की प्रीति सद निरमल होइ ॥१॥
LINE 06
ਸੁਨਹੁਮੀਤਐਸਾਪ੍ਰੇਮਪਿਆਰੁ
ਹੇ ਮਿੱਤਰ! ਸੁਣੋ, (ਪਰਮਾਤਮਾ ਨਾਲ ਪਾਇਆ ਹੋਇਆ) ਪ੍ਰੇਮ-ਪਿਆਰ ਐਸੀ ਦਾਤਿ ਹੈ,
Listen, O friend: show such love and affection to God,
सुनहु मीत ऐसा प्रेम पिआरु ॥
LINE 07
ਜੀਅਪ੍ਰਾਨਘਟਘਟਆਧਾਰੁ॥॥ਰਹਾਉ
ਕਿ ਇਹ ਹਰੇਕ ਜੀਵ ਦੀ ਜਿੰਦ ਦਾ ਹਰੇਕ ਜੀਵ ਦੇ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ ॥੧॥ ਰਹਾਉ ॥
the Support of the soul, the breath of life, of each and every heart. ||1||Pause||
जीअ प्रान घट घट आधारु ॥१॥ रहाउ ॥
LINE 08
ਪ੍ਰਭਕੀਪ੍ਰੀਤਿਭਏਸਗਲਨਿਧਾਨ
ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸੀ ਉਸ ਨੂੰ, ਮਾਨੋ) ਸਾਰੇ ਖ਼ਜ਼ਾਨੇ (ਪ੍ਰਾਪਤ) ਹੋ ਗਏ,
In the Love of God, all treasures are obtained.
प्रभ की प्रीति भए सगल निधान ॥
LINE 09
ਪ੍ਰਭਕੀਪ੍ਰੀਤਿਰਿਦੈਨਿਰਮਲਨਾਮ
ਪ੍ਰਭੂ ਦੀ ਪ੍ਰੀਤ ਦਾ ਦੁਆਰਾ ਉਸ ਦੇ ਹਿਰਦੇ ਵਿਚ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਹਰਿ-ਨਾਮ (ਆ ਵੱਸਦਾ ਹੈ),
In the Love of God, the Immaculate Naam fills the heart.
प्रभ की प्रीति रिदै निरमल नाम ॥
LINE 10
ਪ੍ਰਭਕੀਪ੍ਰੀਤਿਸਦਸੋਭਾਵੰਤ
ਪ੍ਰਭੂ ਦੀ ਪ੍ਰੀਤ ਦਾ ਸਦਕਾ (ਉਹ ਲੋਕ ਪਰਲੋਕ ਵਿਚ) ਸਦਾ ਸੋਭਾ-ਵਡਿਆਈ ਵਾਲਾ ਬਣਿਆ ਰਹਿੰਦਾ ਹੈ,
In the Love of God, one is eternally embellished.
प्रभ की प्रीति सद सोभावंत ॥
LINE 11
ਪ੍ਰਭਕੀਪ੍ਰੀਤਿਸਭਮਿਟੀਹੈਚਿੰਤ॥॥
ਪ੍ਰਭੂ ਦੀ ਪ੍ਰੀਤ ਦਾ ਸਦਕਾ ਉਸ ਦੀ ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ ॥੨॥
In the Love of God, all anxiety is ended. ||2||
प्रभ की प्रीति सभ मिटी है चिंत ॥२॥
LINE 12
ਪ੍ਰਭਕੀਪ੍ਰੀਤਿਇਹੁਭਵਜਲੁਤਰੈ
ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸਦੀ ਹੈ) ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ,
In the Love of God, one crosses over this terrible world-ocean.
प्रभ की प्रीति इहु भवजलु तरै ॥
LINE 13
ਪ੍ਰਭਕੀਪ੍ਰੀਤਿਜਮਤੇਨਹੀਡਰੈ
ਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਜਮ-ਦੂਤਾਂ ਤੋਂ ਭੈ ਨਹੀਂ ਖਾਂਦਾ (ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ।
In the Love of God, one does not fear death.
प्रभ की प्रीति जम ते नही डरै ॥
LINE 14
ਪ੍ਰਭਕੀਪ੍ਰੀਤਿਸਗਲਉਧਾਰੈ
ਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਆਪ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ) ਹੋਰ ਸਭਨਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
In the Love of God, all are saved.
प्रभ की प्रीति सगल उधारै ॥
LINE 15
ਪ੍ਰਭਕੀਪ੍ਰੀਤਿਚਲੈਸੰਗਾਰੈ॥॥
(ਹੇ ਮਿੱਤਰ!) ਪਰਮਾਤਮਾ ਦੀ ਪ੍ਰੀਤਿ (ਹੀ ਇਕ ਐਸੀ ਰਾਸਿ-ਪੂੰਜੀ ਹੈ ਜੋ) ਸਦਾ ਮਨੁੱਖ ਦੇ ਨਾਲ ਸਾਥ ਕਰਦੀ ਹੈ ॥੩॥
The Love of God shall go along with you. ||3||
प्रभ की प्रीति चलै संगारै ॥३॥
LINE 16
ਆਪਹੁਕੋਈਮਿਲੈਭੂਲੈ
(ਪਰ, ਹੇ ਮਿੱਤਰ! ਪਰਮਾਤਮਾ ਨਾਲ ਪ੍ਰੀਤਿ ਜੋੜਨੀ ਕਿਸੇ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ) ਆਪਣੇ ਉੱਦਮ ਨਾਲ ਨਾਹ ਕੋਈ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਜੁੜਿਆ ਰਹਿ ਸਕਦਾ ਹੈ ਤੇ ਨਾਹ ਕੋਈ (ਵਿਛੁੜ ਕੇ) ਕੁਰਾਹੇ ਪੈਂਦਾ ਹੈ।
By himself, no one is united, and no one goes astray.
आपहु कोई मिलै न भूलै ॥
LINE 17
ਜਿਸੁਕ੍ਰਿਪਾਲੁਤਿਸੁਸਾਧਸੰਗਿਘੂਲੈ
ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ, ਸਾਧ ਸੰਗਤਿ ਵਿਚ ਟਿਕ ਕੇ ਉਹ ਪਰਮਾਤਮਾ ਨਾਲ ਪਿਆਰ ਪਾਣਾ ਸਿੱਖ ਲੈਂਦਾ ਹੈ)।
One who is blessed by God's Mercy, joins the Saadh Sangat, the Company of the Holy.
जिसु क्रिपालु तिसु साधसंगि घूलै ॥
LINE 18
ਕਹੁਨਾਨਕਤੇਰੈਕੁਰਬਾਣੁ
ਨਾਨਕ ਆਖਦਾ ਹੈ- ਮੈਂ ਤੈਥੋਂ ਕੁਰਬਾਨ ਜਾਂਦਾ ਹਾਂ,
Says Nanak, I am a sacrifice to You.
कहु नानक तेरै कुरबाणु ॥
LINE 19
ਸੰਤਓਟਪ੍ਰਭਤੇਰਾਤਾਣੁ੪੩੪੮੫॥॥॥॥
ਹੇ ਪ੍ਰਭੂ!ਤੂੰ ਹੀ ਸੰਤਾਂ ਦੀ ਓਟ ਹੈਂ ਤੂੰ ਹੀ ਸੰਤਾਂ ਦਾ ਤਾਣ-ਬਲ ਹੈਂ ॥੪॥੩੪॥੮੫॥
O God, You are the Support and the Strength of the Saints. ||4||34||85||
संत ओट प्रभ तेरा ताणु ॥४॥३४॥८५॥
GURBANI.WORLD