ਪਉੜੀ ੧੩
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੩
पउड़ी १३
LINE 02
ਸਤੁਸੰਤੋਖੁਦਇਆਧਰਮੁਅਰਥਸੁਗਰਥੁਸਾਧਸੰਗਿਆਵੈ।
ਸਾਧ ਸੰਗਤ ਵਿਖੇ ਸਤ, ਸੰਤੋਖ, ਦਇਆ, ਧਰਮ, ਅਰਥ, ਸ਼੍ਰੇਸਟ ਪਦਾਰਥ ਪ੍ਰਾਪਤ ਹੁੰਦੇ ਹਨ।
Truth, contentment, compassion, dharma, wealth, and other best things are attained in the holy congregation.
सतु संतोखु दइआ धरमु अरथ सुगरथु साधसंगि आवै ।
LINE 03
ਕਾਮੁਕਰੋਧੁਅਸਾਧਸੰਗਿਲੋਭਿਮੋਹੁਅਹੰਕਾਰਮਚਾਵੈ।
ਅਸਾਧਾਂ, ਨੀਚਾਂ ਦੀ ਸੰਗਤ ਵਿਖੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ('ਮਚਦੇ') ਵਧਦੇ ਹਨ।
Association with the wicked increases lust, anger, greed, infatuation and ego.
कामु करोधु असाध संगि लोभि मोहु अहंकार मचावै ।
LINE 04
ਦੁਕ੍ਰਿਤੁਸੁਕ੍ਰਿਤੁਕਰਮਕਰਿਬੁਰਾਭਲਾਹੁਇਨਾਉਂਧਰਾਵੈ।
ਦੁੱਕ੍ਰਿਤ, ਸੁੱਕ੍ਰਿਤ (ਖੋਟੇ ਤੇ ਭਲੇ ਕਰਮ) ਕਰ ਕੇ ਬੁਰਾ ਭਲਾ ਦੋ ਨਾਉਂ ਧਰਾਉਂਦੇ ਹਨ (ਅਰਥਾਤ ਕਰਮ ਨਾਮ ਪੈ ਜਾਂਦਾ ਹੈ)।
A good or a bad name is earned on account of good or bad deeds respectively.
दुक्रितु सुक्रितु करम करि बुरा भला हुइ नाउं धरावै ।
LINE 05
ਗੋਰਸੁਗਾਈਂਖਾਇਖੜੁਇਕੁਇਕੁਜਣਦੀਵਗੁਵਧਾਵੈ।
ਗਊ ਘਾਹ ਨੂੰ ਖਾਕੇ ('ਗੋਰਸ' ਗੋ+ਰਸ=) ਦੁੱਧ ਦਿੰਦੀ ਹੈ ਅਤੇ ਹਰੇਕ ਗਊ ਜਣਕੇ 'ਵਗ' (ਆਪਣੀ ਕੁਲ) ਨੂੰ ਵਧਾਉਂਦੀ ਹੈ।
Eating grass and oilcakes, the cow gives milk and giving birth to calves increases the herd.
गोरसु गाईं खाइ खड़ु इकु इकु जणदी वगु वधावै ।
LINE 06
ਦੁਧਿਪੀਤੈਵਿਹੁਦੇਇਸਪਜਣਿਜਣਿਬਹਲੇਬਚੇਖਾਵੈ।
ਸੱਪਣੀ ਦੁਧ ਪੀਕੇ ਵਿਹੁ ਦਿੰਦੀ ਹੈ ਅਰ ਆਪਣੇ ਬਾਹਲੇ ਬੱਚੇ ਜਣ ਜਣਕੇ ਖਾਂਦੀ ਹੈ, ਦ੍ਰਿਸ਼ਟਾਂਤ ਛੀਵੀਂ ਅਤੇ ਸੱਤਵੀਂ ਤੁਕ ਵਿਖੇ ਖੋਲਦੇ ਹਨ)।
Drinking milk, the snake vomits poison and eats up its Own progeny.
दुधि पीतै विहु देइ सप जणि जणि बहले बचे खावै ।
LINE 07
ਸੰਗਸੁਭਾਉਅਸਾਧਸਾਧੁਪਾਪੁਪੁੰਨੁਦੁਖੁਸੁਖੁਫਲੁਪਾਵੈ।
ਸਾਧਾਂ ਅਤੇ ਅਸਾਧਾਂ' ਦੀ ਸੰਗਤ ਵਿਖੇ ਪਾਪ ਅਤੇ ਪੁੰਨ ਦੇ ਸੁਭਾਉ ਦਾ ਫਲ ਦੁਖ ਅਤੇ ਸੁਖ ਮਿਲਦਾ ਹੇ, (ਪਾਪ ਅਤੇ ਪੁੰਨ ਦਾ ਕੀ ਰੂਪ ਹੈ)।
The association with the sadhus and wickeds variously produces sin and meirit, sorrows and pleasures.
संग सुभाउ असाध साधु पापु पुंनु दुखु सुखु फलु पावै ।
LINE 08
ਪਰਉਪਕਾਰਵਿਕਾਰੁਕਮਾਵੈ੧੩।।
(ਗੁਰਮੁਖ ਲੋਕ ਆਪਣੇ ਕੰਮ ਵਿਗਾੜਕੇ ਭੀ ਬਿਗਾਨਾ ਸਵਾਰਦੇ ਹਨ) ਏਹ ਪਰਉਪਕਾਰ ਹੈ (ਅਰ ਦੁਸ਼ਟ ਲੋਕ ਦੂਜੇ ਦੇ ਕੰਮ ਵਿਖੇ ਵਿਘਨ ਪਾਉਂਦੇ ਹਨ) ਏਹ ਵਿਕਾਰ ਕਮਾਉਣਾ ਹੈ।
The fill, inculcates benevolence or evil propensities.
परउपकार विकारु कमावै ।१३।
GURBANI.WORLD