ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 394
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਸਰਬਦੂਖਜਬਬਿਸਰਹਿਸੁਆਮੀ
ਹੇ ਮਾਲਕ-ਪ੍ਰਭੂ! ਜਦੋਂ (ਕਿਸੇ ਜੀਵ ਦੇ ਮਨ ਵਿਚੋਂ) ਤੂੰ ਵਿਸਰ ਜਾਂਦਾ ਹੈਂ ਤਾਂ ਉਸ ਨੂੰ ਸਾਰੇ ਦੁੱਖ ਆ ਘੇਰਦੇ ਹਨ,
Everything is painful, when one forgets the Lord Master.
सरब दूख जब बिसरहि सुआमी ॥
LINE 03
ਈਹਾਊਹਾਕਾਮਿਪ੍ਰਾਨੀ॥॥
ਉਹ ਜੀਵ ਲੋਕ ਪਰਲੋਕ ਵਿਚ ਕਿਸੇ ਕੰਮ ਨਹੀਂ ਆਉਂਦਾ (ਉਸ ਦਾ ਜੀਵਨ ਵਿਅਰਥ ਹੋ ਜਾਂਦਾ ਹੈ) ॥੧॥
Here and hereafter, such a mortal is useless. ||1||
ईहा ऊहा कामि न प्रानी ॥१॥
LINE 04
ਸੰਤਤ੍ਰਿਪਤਾਸੇਹਰਿਹਰਿਧੵਾਇ
ਹੇ ਪ੍ਰਭੂ! ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ।
The Saints are satisfied, meditating on the Lord, Har, Har.
संत त्रिपतासे हरि हरि ध्याइ ॥
LINE 05
ਕਰਿਕਿਰਪਾਅਪੁਨੈਨਾਇਲਾਏਸਰਬਸੂਖਪ੍ਰਭਤੁਮਰੀਰਜਾਇਰਹਾਉ
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜੀ ਰੱਖਦਾ ਹੈਂ ਉਹ (ਤੇਰੇ) ਸੰਤ ਜਨ ਤੇਰਾ ਹਰਿ-ਨਾਮ ਸਿਮਰ ਸਿਮਰ ਕੇ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜੇ ਰਹਿੰਦੇ ਹਨ ਰਹਾਉ॥
Bestowing Your Mercy, God, You attach us to Your Name; all peace comes by Your Will. ||Pause||
करि किरपा अपुनै नाइ लाए सरब सूख प्रभ तुमरी रजाइ ॥ रहाउ ॥
LINE 06
ਸੰਗਿਹੋਵਤਕਉਜਾਨਤਦੂਰਿ
(ਹੇ ਭਾਈ!) ਜੇਹੜਾ ਮਨੁੱਖ ਆਪਣੇ ਅੰਗ-ਸੰਗ ਵੱਸਦੇ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ,
The Lord is Ever-present; one who deems Him to be far away,
संगि होवत कउ जानत दूरि ॥
LINE 07
ਸੋਜਨੁਮਰਤਾਨਿਤਨਿਤਝੂਰਿ॥॥
ਉਹ ਸਦਾ (ਮਾਇਆ ਦੀ ਤ੍ਰਿਸ਼ਨਾ ਦੇ ਅਧੀਨ) ਖਿੱਝ ਖਿੱਝ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ ॥੨॥
dies again and again, repenting. ||2||
सो जनु मरता नित नित झूरि ॥२॥
LINE 08
ਜਿਨਿਸਭੁਕਿਛੁਦੀਆਤਿਸੁਚਿਤਵਤਨਾਹਿ
(ਹੇ ਭਾਈ!) ਜਿਸ ਪਰਮਾਤਮਾ ਨੇ ਹਰੇਕ ਚੀਜ਼ ਦਿੱਤੀ ਹੈ ਜੇਹੜਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ,
The mortals do not remember the One, who has given them everything.
जिनि सभु किछु दीआ तिसु चितवत नाहि ॥
LINE 09
ਮਹਾਬਿਖਿਆਮਹਿਦਿਨੁਰੈਨਿਜਾਹਿ॥॥
ਉਸ ਦੇ (ਜ਼ਿੰਦਗੀ ਦੇ) ਸਾਰੇ ਰਾਤ ਦਿਨ ਡਾਢੀ ਮਾਇਆ (ਦੇ ਮੋਹ) ਵਿਚ (ਫਸਿਆਂ ਹੀ) ਗੁਜ਼ਰਦੇ ਹਨ ॥੩॥
Engrossed in such terrible corruption, their days and nights waste away. ||3||
महा बिखिआ महि दिनु रैनि जाहि ॥३॥
LINE 10
ਕਹੁਨਾਨਕਪ੍ਰਭੁਸਿਮਰਹੁਏਕ
ਨਾਨਕ ਆਖਦਾ ਹੈ- (ਹੇ ਭਾਈ!) ਪੂਰੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਯਾਦ ਕਰਦੇ ਰਿਹਾ ਕਰੋ।
Says Nanak, meditate in remembrance of the One Lord God.
कहु नानक प्रभु सिमरहु एक ॥
LINE 11
ਗਤਿਪਾਈਐਗੁਰਪੂਰੇਟੇਕ੪੩੯੭॥॥॥॥
(ਇਸ ਤਰ੍ਹਾਂ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤੇ ਮਾਇਆ ਦੀ ਤ੍ਰਿਸ਼ਨਾ ਵਿਚ ਨਹੀਂ ਫਸੀਦਾ) ॥੪॥੩॥੯੭॥
Salvation is obtained, in the Shelter of the Perfect Guru. ||4||3||97||
गति पाईऐ गुर पूरे टेक ॥४॥३॥९७॥
GURBANI.WORLD