ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1200
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਪਹਤੀਬਿਖੈਬਿਸਾਰਨਡਾਰਹਿ॥
(ਆਪ ਤਾਂ) ਦਾਲ ਵਿਚ ਹਲਦੀ ਨਹੀਂ ਪਾਉਂਦੇ,
पहती बिखै बिसार न डारहि ॥
LINE 03
ਔਰਨਪਾਸਗਾਲਕੋਮਾਰਹਿ॥
ਪਰ ਹੋਰਨਾਂ ਪਾਸ ਸ਼ੇਖੀ ਮਾਰਦੇ ਹਨ।
औरन पास गाल को मारहि ॥
LINE 04
ਜਨਿਯਤਕਿਸੀਦੇਸਕੇਰਾਜਾ॥
ਲਗਦੇ ਤਾਂ ਕਿਸੇ ਦੇਸ਼ ਦੇ ਰਾਜੇ ਹਨ,
जनियत किसी देस के राजा ॥
LINE 05
ਕੌਡੀਕੇਆਵਤਨਹਿਕਾਜਾ੧੧੩॥॥
ਪਰ ਕੌਡੀ ਦੇ ਕੰਮ ਵੀ ਨਹੀਂ ਆਉਂਦੇ ॥੧੧੩॥
कौडी के आवत नहि काजा ॥११३॥
LINE 06
ਜੌਇਨਮੰਤ੍ਰਜੰਤ੍ਰਸਿਧਿਹੋਈ॥
ਜੇ ਇਨ੍ਹਾਂ ਮੰਤ੍ਰਾਂ ਜੰਤ੍ਰਾਂ ਤੋਂ ਸਿੱਧੀ ਪ੍ਰਾਪਤ ਹੁੰਦੀ,
जौ इन मंत्र जंत्र सिधि होई ॥
LINE 07
ਦਰਦਰਭੀਖਿਨਮਾਗੈਕੋਈ॥
ਤਾਂ ਕੋਈ ਦਰ ਦਰ ਭਿਖ ਨਾ ਮੰਗਦਾ ਫਿਰਦਾ।
दर दर भीखि न मागै कोई ॥
LINE 08
ਏਕੈਮੁਖਤੇਮੰਤ੍ਰਉਚਾਰੈ॥
ਮੁਖ ਤੋਂ ਇਕੋ ਮੰਤ੍ਰ ਉਚਾਰਨ ਕਰ ਕੇ
एकै मुख ते मंत्र उचारै ॥
LINE 09
ਧਨਸੌਸਕਲਧਾਮਭਰਿਡਾਰੈ੧੧੪॥॥
ਸਾਰੇ ਘਰ ਨੂੰ ਧਨ ਨਾਲ ਭਰ ਲੈਂਦੇ ਹਨ ॥੧੧੪॥
धन सौ सकल धाम भरि डारै ॥११४॥
LINE 10
ਰਾਮਕ੍ਰਿਸਨਏਜਿਨੈਬਖਾਨੈ॥
ਰਾਮ, ਕ੍ਰਿਸ਼ਨ, ਇਹ ਜਿਤਨੇ ਹੀ ਦਸੇ ਜਾਂਦੇ ਹਨ
राम क्रिसन ए जिनै बखानै ॥
LINE 11
ਸਿਵਬ੍ਰਹਮਾਏਜਾਹਿਪ੍ਰਮਾਨੈ॥
ਸ਼ਿਵ, ਬ੍ਰਹਮਾ ਆਦਿ।
सिव ब्रहमा ए जाहि प्रमानै ॥
LINE 12
ਤੇਸਭਹੀਸ੍ਰੀਕਾਲਸੰਘਾਰੇ॥
ਉਨ੍ਹਾਂ ਸਭ ਨੂੰ ਕਾਲ ਨੇ ਮਾਰ ਦਿੱਤਾ ਹੈ
ते सभ ही स्री काल संघारे ॥
LINE 13
ਕਾਲਪਾਇਕੈਬਹੁਰਿਸਵਾਰੇ੧੧੫॥॥
ਅਤੇ ਕਾਲ ਨੇ ਹੀ ਉਨ੍ਹਾਂ ਨੂੰ ਫਿਰ ਸਾਜਿਆ ਹੈ ॥੧੧੫॥
काल पाइ कै बहुरि सवारे ॥११५॥
LINE 14
ਕੇਤੇਰਾਮਚੰਦਅਰੁਕ੍ਰਿਸਨਾ॥
ਕਿਤਨੇ ਹੀ ਰਾਮ ਚੰਦ੍ਰ, ਕ੍ਰਿਸ਼ਨ,
केते रामचंद अरु क्रिसना ॥
LINE 15
ਕੇਤੇਚਤੁਰਾਨਨਸਿਵਬਿਸਨਾ॥
ਬ੍ਰਹਮਾ, ਸ਼ਿਵ ਅਤੇ ਵਿਸ਼ਣੂ ਹਨ।
केते चतुरानन सिव बिसना ॥
LINE 16
ਚੰਦਸੂਰਜਏਕਵਨਬਿਚਾਰੇ॥
ਚੰਦ੍ਰਮਾ ਅਤੇ ਸੂਰਜ ਵਿਚਾਰੇ ਕੀ ਹਨ।
चंद सूरज ए कवन बिचारे ॥
LINE 17
ਪਾਨੀਭਰਤਕਾਲਕੇਦ੍ਵਾਰੇ੧੧੬॥॥
ਇਹ ਸਾਰੇ ਕਾਲ ਦੇ ਦੁਆਰ ਉਤੇ ਪਾਣੀ ਭਰਦੇ ਹਨ ॥੧੧੬॥
पानी भरत काल के द्वारे ॥११६॥
LINE 18
ਕਾਲਪਾਇਸਭਹੀਏਭਏ॥
ਕਾਲ ਦੇ ਪ੍ਰਾਪਤ ਹੋਣ ਤੇ ਹੀ ਇਹ ਸਭ ਹੋਂਦ ਵਿਚ ਆਏ
काल पाइ सभ ही ए भए ॥
LINE 19
ਕਾਲੋਪਾਇਕਾਲਹ੍ਵੈਗਏ॥
ਅਤੇ ਕਾਲ ਦੇ ਪ੍ਰਾਪਤ ਹੋਣ ਤੇ ਇਹ ਕਾਲ-ਵਸ ਹੋ ਗਏ।
कालो पाइ काल ह्वै गए ॥
LINE 20
ਕਾਲਹਿਪਾਇਬਹੁਰਿਅਵਤਰਿਹੈ॥
ਕਾਲ ਦੇ ਪ੍ਰਾਪਤ ਹੋਣ ਤੇ ਫਿਰ ਪ੍ਰਗਟ ਹੁੰਦੇ ਹਨ।
कालहि पाइ बहुरि अवतरि है ॥
LINE 21
ਕਾਲਹਿਕਾਲਪਾਇਸੰਘਰਿਹੈ੧੧੭॥॥
ਕਾਲ ਦੇ ਪ੍ਰਾਪਤ ਹੋਣ ਤੇ ਫਿਰ ਕਾਲ ਦੁਆਰਾ ਮਾਰੇ ਜਾਂਦੇ ਹਨ ॥੧੧੭॥
कालहि काल पाइ संघरि है ॥११७॥
GURBANI.WORLD