ਕਬੀਰਏਕਮਰੰਤੇਦੁਇਮੂਏਦੋਇਮਰੰਤਹਚਾਰਿ॥
ਹੇ ਕਬੀਰ! (ਪ੍ਰਭੂ ਦੇ ਗੁਣ ਗਾਂਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਇਸ ਸਿਫ਼ਤ-ਸਾਲਾਹ ਦੀ ਬਰਕਤਿ ਨਾਲ 'ਮਨ' ਮਰ ਜਾਂਦਾ ਹੈ 'ਮਨ' ਵਿਕਾਰਾਂ ਵਲੋਂ ਹਟ ਜਾਂਦਾ ਹੈ) ਇਸ ਇੱਕ ਮਨ ਦੇ ਮਰਨ ਨਾਲ ਇਕ ਹੋਰ ਭੀ ਮਰਿਆ ਜਾਤਿ-ਅਭਿਮਾਨ, ਤੇ ਕੁਲ ਦੋ ਮਰ ਗਏ-ਮਨ ਅਤੇ ਜਾਤਿ-ਅਭਿਮਾਨ। ਫਿਰ ਦੋ ਹੋਰ ਮਰੇ-ਦੇਹ-ਅੱਧਿਆਸ ਅਤੇ ਤ੍ਰਿਸ਼ਨਾ; ਕੁੱਲ ਚਾਰ ਹੋ ਗਏ।
Kabeer, when one died, two were dead. When two died, four were dead.
कबीर एक मरंते दुइ मूए दोइ मरंतह चारि ॥