ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1114
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਉਤੈਮੀਤਤਿਨਲਿਯੋਬੁਲਾਈ॥
ਉਧਰ ਉਸ (ਕੁਮਾਰੀ) ਨੇ ਮਿਤਰ ਨੂੰ ਬੁਲਾ ਲਿਆ
उतै मीत तिन लियो बुलाई ॥
LINE 03
ਕਾਮਰੀਤਿਕਰਿਪ੍ਰੀਤੁਪਜਾਈ॥
ਅਤੇ ਕਾਮ-ਕ੍ਰੀੜਾ ਕਰ ਕੇ ਪ੍ਰੀਤ ਨੂੰ ਪ੍ਰਗਟ ਕੀਤਾ।
काम रीति करि प्रीतुपजाई ॥
LINE 04
ਕਰਿਕਰਿਕੁਵਤਿਸੇਜਚਰਕਾਵੈ॥
ਜ਼ੋਰ ('ਕੁਵਤਿ') ਨਾਲ (ਘਰਸ਼ਣ ਕਰਨ ਤੇ) ਮੰਜੀ ਚਰ ਚਰ ਕਰਨ ਲਗੀ
करि करि कुवति सेज चरकावै ॥
LINE 05
ਏਕਹਾਥਤਨਘੰਟਬਜਾਵੈ੧੧॥॥
(ਅਤੇ ਕੁਮਾਰੀ) ਇਕ ਹੱਥ ਨਾਲ ਘੰਟਾ ਵਜਾਉਣ ਲਗੀ (ਤਾਂ ਜੋ ਮੰਜੀ ਦੀ ਆਵਾਜ਼ ਸੁਣਾਈ ਨਾ ਦੇਵੇ) ॥੧੧॥
एक हाथ तन घंट बजावै ॥११॥
LINE 06
ਭਾਤਿਭਾਤਿਤਾਕੌਰਤਿਕੀਨੀ॥
ਉਸ ਨੇ ਕਈ ਢੰਗਾਂ ਨਾਲ ਰਤੀ-ਕ੍ਰੀੜਾ ਕੀਤੀ।
भाति भाति ता कौ रति कीनी ॥
LINE 07
ਨ੍ਰਿਪਜੜਧੁਨਿਘੰਟਾਕੀਚੀਨੀ॥
ਮੂਰਖ ਰਾਜੇ ਨੇ ਉਸ ਨੂੰ ਘੰਟੇ ਦੀ ਧੁਨੀ ਸਮਝਿਆ।
न्रिप जड़ धुनि घंटा की चीनी ॥
LINE 08
ਭੇਦਅਭੇਦਕਛੂਨਹਿਪਾਯੋ॥
(ਉਸ ਨੇ) ਭੇਦ ਅਭੇਦ ਕੁਝ ਨਾ ਜਾਣਿਆ
भेद अभेद कछू नहि पायो ॥
LINE 09
ਇਹਦੁਹਿਤਾਕਸਕਰਮਕਮਾਯੋ੧੨॥॥
ਕਿ ਇਸ ਪੁੱਤਰੀ ਨੇ ਕਿਹੋ ਜਿਹਾ ਕਰਮ ਕਮਾਇਆ ਹੈ ॥੧੨॥
इह दुहिता कस करम कमायो ॥१२॥
LINE 10
ਤਾਸੌਭੋਗਬਹੁਤਬਿਧਿਕੀਨੋ॥
ਉਸ ਨਾਲ ਬਹੁਤ ਤਰ੍ਹਾਂ ਦਾ ਭੋਗ ਕੀਤਾ
ता सौ भोग बहुत बिधि कीनो ॥
LINE 11
ਲਪਟਿਲਪਟਿਆਸਨਕਹਦੀਨੋ॥
ਅਤੇ ਲਿਪਟ ਲਿਪਟ ਕੇ ਆਸਣ ਦਿੱਤੇ।
लपटि लपटि आसन कह दीनो ॥
LINE 12
ਚੁੰਬਨਆਲਿੰਗਨਕੀਨੇਤਿਨ॥
ਉਨ੍ਹਾਂ ਨੇ ਚੁੰਬਨ ਅਤੇ ਆਲਿੰਗਨ ਕੀਤੇ
चुंबन आलिंगन कीने तिन ॥
LINE 13
ਭੇਦਨਲਹਿਯੋਮੂੜਰਾਜੈਇਨ੧੩॥॥
ਅਤੇ ਇਸ ਮੂਰਖ ਰਾਜੇ ਨੇ ਭੇਦ ਨਾ ਜਾਣਿਆ ॥੧੩॥
भेद न लहियो मूड़ राजै इन ॥१३॥
LINE 14
ਕਾਮਕੇਲਤਾਸੌਬਹੁਕਿਯੋ॥
ਉਸ ਨਾਲ (ਕੁਮਾਰੀ ਨੇ) ਬਹੁਤ ਕਾਮ-ਕ੍ਰੀੜੀ ਕੀਤੀ।
काम केल ता सौ बहु कियो ॥
LINE 15
ਬਹੁਰੋਛੋਰਦ੍ਵਾਰਕਹਦਿਯੋ॥
ਫਿਰ ਦਰਵਾਜ਼ਾ ਖੋਲ੍ਹ ਦਿੱਤਾ।
बहुरो छोर द्वार कह दियो ॥
LINE 16
ਪਠੈਸਹਚਰੀਪਿਤਾਬੁਲਾਇਯੋ॥
ਸਖੀ ਨੂੰ ਭੇਜ ਕੇ ਪਿਤਾ ਨੂੰ ਬੁਲਾ ਲਿਆ।
पठै सहचरी पिता बुलाइयो ॥
LINE 17
ਮਨਮੈਅਧਿਕਜਾਰਦੁਖਪਾਯੋ੧੪॥॥
(ਜਿਸ ਕਰ ਕੇ) ਯਾਰ ਨੇ ਮਨ ਵਿਚ ਬਹੁਤ ਦੁਖ ਪਾਇਆ ॥੧੪॥
मन मै अधिक जार दुख पायो ॥१४॥
LINE 18
ਯਾਕੌਪਿਤਾਮੋਹਿਗਹਿਲੈਹੈ॥
(ਯਾਰ ਮਨ ਵਿਚ ਸੋਚਣ ਲਗਿਆ ਕਿ) ਇਸ ਦਾ ਪਿਤਾ ਮੈਨੂੰ ਪਕੜ ਲਵੇਗਾ
या कौ पिता मोहि गहि लैहै ॥
LINE 19
ਬਹੁਰਿਹਮੈਜਮਪੁਰੀਪਠੈਹੈ॥
ਅਤੇ ਫਿਰ ਮੈਨੂੰ ਯਮਲੋਕ ਭੇਜ ਦੇਵੇਗਾ।
बहुरि हमै जमपुरी पठैहै ॥
LINE 20
ਚਿੰਤਾਤੁਰਥਰਹਰਿਕੰਪਾਵੈ॥
ਚਿੰਤਾਵਾਨ ਹੋ ਕੇ ਥਰ ਥਰ ਕੰਬਣ ਲਗਾ
चिंतातुर थरहरि कंपावै ॥
LINE 21
ਜ੍ਯੋਂਕਦਲੀਕਹਬਾਤਡੁਲਾਵੈ੧੫॥॥
ਜਿਵੇਂ ਕੇਲੇ ਦੇ ਬੂਟੇ ਨੂੰ ਹਵਾ ਹਿਲਾਉਂਦੀ ਹੈ ॥੧੫॥
ज्यों कदली कह बात डुलावै ॥१५॥
GURBANI.WORLD