LINE 01
ਬਸੰਤੁਮਹਲਾ੫॥
Basant, Fifth Mahalaa:
बसंतु महला ५ ॥
LINE 02
ਹਟਵਾਣੀਧਨਮਾਲਹਾਟੁਕੀਤੁ॥
(ਜਿਵੇਂ ਕੋਈ) ਦੁਕਾਨਦਾਰ (ਆਪਣੇ ਮਨ-ਪਸੰਦ ਦੇ) ਮਾਲ-ਧਨ ਦੀ ਦੁਕਾਨ ਚਲਾਂਦਾ ਹੈ,
The shopkeeper deals in merchandise for profit.
हटवाणी धन माल हाटु कीतु ॥
LINE 03
ਜੂਆਰੀਜੂਏਮਾਹਿਚੀਤੁ॥
(ਜਿਵੇਂ ਕਿਸੇ) ਜੁਆਰੀਏ ਦਾ ਮਨ ਜੂਏ ਵਿਚ ਮਗਨ ਰਹਿੰਦਾ ਹੈ,
The gambler's consciousness is focused on gambling.
जूआरी जूए माहि चीतु ॥
LINE 04
ਅਮਲੀਜੀਵੈਅਮਲੁਖਾਇ॥
ਜਿਵੇਂ ਕੋਈ ਅਫੀਮੀ ਅਫੀਮ ਖਾ ਕੇ ਸੁਖ ਪ੍ਰਤੀਤ ਕਰਦਾ ਹੈ,
The opium addict lives by consuming opium.
अमली जीवै अमलु खाइ ॥
LINE 05
ਤਿਉਹਰਿਜਨੁਜੀਵੈਹਰਿਧਿਆਇ੧॥॥
ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੧॥
In the same way, the humble servant of the Lord lives by meditating on the Lord. ||1||
तिउ हरि जनु जीवै हरि धिआइ ॥१॥
LINE 06
ਅਪਨੈਰੰਗਿਸਭੁਕੋਰਚੈ॥
ਹਰੇਕ ਜੀਵ ਆਪੋ ਆਪਣੇ ਮਨ-ਭਾਉਂਦੇ ਸੁਆਦ ਵਿਚ ਮਸਤ ਰਹਿੰਦਾ ਹੈ,
Everyone is absorbed in his own pleasures.
अपनै रंगि सभु को रचै ॥
LINE 07
ਜਿਤੁਪ੍ਰਭਿਲਾਇਆਤਿਤੁਤਿਤੁਲਗੈ੧॥॥ਰਹਾਉ॥
(ਪਰ) ਪ੍ਰਭੂ ਨੇ (ਹੀ) ਜਿਸ (ਸੁਆਦ) ਵਿਚ ਲਾਇਆ ਹੈ, ਉਸ ਉਸ (ਸੁਆਦ) ਵਿਚ (ਹਰੇਕ ਜੀਵ) ਲੱਗਾ ਰਹਿੰਦਾ ਹੈ ॥੧॥ ਰਹਾਉ ॥
He is attached to whatever God attaches him to. ||1||Pause||
जितु प्रभि लाइआ तितु तितु लगै ॥१॥ रहाउ ॥
LINE 08
ਮੇਘਸਮੈਮੋਰਨਿਰਤਿਕਾਰ॥
ਘਟਾਂ ਚੜ੍ਹਦੀਆਂ ਹਨ ਤਾਂ ਮੋਰ ਪੈਲਾਂ ਪਾਂਦੇ ਹਨ,
When the clouds and the rain come, the peacocks dance.
मेघ समै मोर निरतिकार ॥
LINE 09
ਚੰਦਦੇਖਿਬਿਗਸਹਿਕਉਲਾਰ॥
ਚੰਦ ਨੂੰ ਵੇਖ ਕੇ ਕੰਮੀਆਂ ਖਿੜਦੀਆਂ ਹਨ,
Seeing the moon, the lotus blossoms.
चंद देखि बिगसहि कउलार ॥
LINE 10
ਮਾਤਾਬਾਰਿਕਦੇਖਿਅਨੰਦ॥
(ਆਪਣੇ) ਬੱਚੇ ਨੂੰ ਵੇਖ ਕੇ ਮਾਂ ਖ਼ੁਸ਼ ਹੁੰਦੀ ਹੈ,
When the mother sees her infant, she is happy.
माता बारिक देखि अनंद ॥
LINE 11
ਤਿਉਹਰਿਜਨਜੀਵਹਿਜਪਿਗੋਬਿੰਦ੨॥॥
ਤਿਵੇਂ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਭਗਤ ਆਤਮਕ ਹੁਲਾਰੇ ਵਿਚ ਆਉਂਦੇ ਹਨ ॥੨॥
In the same way, the humble servant of the Lord lives by meditating on the Lord of the Universe. ||2||
तिउ हरि जन जीवहि जपि गोबिंद ॥२॥
LINE 12
ਸਿੰਘਰੁਚੈਸਦਭੋਜਨੁਮਾਸ॥
ਮਾਸ ਦਾ ਭੋਜਨ ਮਿਲੇ ਤਾਂ ਸ਼ੇਰ ਸਦਾ ਖ਼ੁਸ਼ ਹੁੰਦਾ ਹੈ,
The tiger always wants to eat meat.
सिंघ रुचै सद भोजनु मास ॥
LINE 13
ਰਣੁਦੇਖਿਸੂਰੇਚਿਤਉਲਾਸ॥
ਜੁੱਧ ਵੇਖ ਕੇ ਸੂਰਮੇ ਦੇ ਚਿੱਤ ਨੂੰ ਜੋਸ਼ ਆਉਂਦਾ ਹੈ,
Gazing upon the battlefield, the warrior's mind is exalted.
रणु देखि सूरे चित उलास ॥
LINE 14
ਕਿਰਪਨਕਉਅਤਿਧਨਪਿਆਰੁ॥
ਸ਼ੂਮ ਨੂੰ ਧਨ ਦਾ ਬਹੁਤ ਲੋਭ ਹੁੰਦਾ ਹੈ।
The miser is totally in love with his wealth.
किरपन कउ अति धन पिआरु ॥
LINE 15
ਹਰਿਜਨਕਉਹਰਿਹਰਿਆਧਾਰੁ੩॥॥
(ਤਿਵੇਂ) ਪਰਮਾਤਮਾ ਦੇ ਭਗਤ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੁੰਦਾ ਹੈ ॥੩॥
The humble servant of the Lord leans on the Support of the Lord, Har, Har. ||3||
हरि जन कउ हरि हरि आधारु ॥३॥
LINE 16
ਸਰਬਰੰਗਇਕਰੰਗਮਾਹਿ॥
ਪਰ, (ਦੁਨੀਆ ਦੇ) ਸਾਰੇ ਸੁਆਦ ਪਰਮਾਤਮਾ ਦੇ ਨਾਮ ਦੇ ਸੁਆਦ ਦੇ ਵਿਚ ਹੀ ਆ ਜਾਂਦੇ ਹਨ (ਨਾਮ-ਰਸ ਨਾਲੋਂ ਘਟੀਆ ਹਨ)।
All love is contained in the Love of the One Lord.
सरब रंग इक रंग माहि ॥
LINE 17
ਸਰਬਸੁਖਾਸੁਖਹਰਿਕੈਨਾਇ॥
ਸਾਰੇ ਵੱਡੇ ਤੋਂ ਵੱਡੇ ਸੁਖ ਪਰਮਾਤਮਾ ਦੇ ਨਾਮ ਵਿਚ ਹੀ ਹਨ।
All comforts are contained in the Comfort of the Lord's Name.
सरब सुखा सुख हरि कै नाइ ॥
LINE 18
ਤਿਸਹਿਪਰਾਪਤਿਇਹੁਨਿਧਾਨੁ॥
ਇਹ ਨਾਮ-ਖ਼ਜ਼ਾਨਾ ਉਸ ਮਨੁੱਖ ਨੂੰ ਹੀ ਮਿਲਦਾ ਹੈ,
He alone receives this treasure,
तिसहि परापति इहु निधानु ॥
LINE 19
ਨਾਨਕਗੁਰੁਜਿਸੁਕਰੇਦਾਨੁ੪੨॥॥॥
ਹੇ ਨਾਨਕ! ਜਿਸ ਨੂੰ ਗੁਰੂ ਦੇਂਦਾ ਹੈ ॥੪॥੨॥
O Nanak, unto whom the Guru gives His gift. ||4||2||
नानक गुरु जिसु करे दानु ॥४॥२॥
GURBANI.WORLD