ਧਨਾਸਰੀ ਮਹਲਾ ੪ ॥

ਰਾਗੁ ਧਨਾਸਰੀ ਗੁਰੂ ਰਾਮਦਾਸ ਜੀ ਅੰਗ 667
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨਾਸਰੀਮਹਲਾ
Dhanaasaree, Fourth Mahalaa:
धनासरी महला ४ ॥
LINE 02
ਹਰਿਕਾਸੰਤੁਸਤਿਗੁਰੁਸਤਪੁਰਖਾਜੋਬੋਲੈਹਰਿਹਰਿਬਾਨੀ
ਹੇ ਭਾਈ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ।
The True Guru is the Lord's Saint, the True Being, who chants the Bani of the Lord, Har, Har.
हरि का संतु सतिगुरु सत पुरखा जो बोलै हरि हरि बानी ॥
LINE 03
ਜੋਜੋਕਹੈਸੁਣੈਸੋਮੁਕਤਾਹਮਤਿਸਕੈਸਦਕੁਰਬਾਨੀ॥॥
ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਹੇ ਭਾਈ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ ॥੧॥
Whoever chants it, and listens to it, is liberated; I am forever a sacrifice to him. ||1||
जो जो कहै सुणै सो मुकता हम तिस कै सद कुरबानी ॥१॥
LINE 04
ਹਰਿਕੇਸੰਤਸੁਨਹੁਜਸੁਕਾਨੀ
ਹੇ ਪਰਮਾਤਮਾ ਦੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਧਿਆਨ ਨਾਲ ਸੁਣਿਆ ਕਰੋ।
O Saints of the Lord, listen to the Lord's Praises with your ears.
हरि के संत सुनहु जसु कानी ॥
LINE 05
ਹਰਿਹਰਿਕਥਾਸੁਨਹੁਇਕਨਿਮਖਪਲਸਭਿਕਿਲਵਿਖਪਾਪਲਹਿਜਾਨੀ॥॥ਰਹਾਉ
ਅੱਖ ਝਮਕਣ ਜਿਤਨੇ ਸਮੇ ਵਾਸਤੇ, ਇਕ ਪਲ ਵਾਸਤੇ ਭੀ ਜੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣੋ, ਤਾਂ ਸਾਰੇ ਪਾਪ ਦੋਖ ਲਹਿ ਜਾਂਦੇ ਹਨ ॥੧॥ ਰਹਾਉ ॥
Listen to the sermon of the Lord, Har, Har, for a moment, for even an instant, and all your sins and mistakes shall be erased. ||1||Pause||
हरि हरि कथा सुनहु इक निमख पल सभि किलविख पाप लहि जानी ॥१॥ रहाउ ॥
LINE 06
ਐਸਾਸੰਤੁਸਾਧੁਜਿਨਪਾਇਆਤੇਵਡਪੁਰਖਵਡਾਨੀ
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਅਜੇਹਾ ਸੰਤ ਗੁਰੂ ਲੱਭ ਲਿਆ ਹੈ, ਉਹ ਵੱਡੇ ਮਨੁੱਖ (ਉੱਚੇ ਜੀਵਨ ਵਾਲੇ ਮਨੁੱਖ) ਬਣ ਗਏ ਹਨ।
Those who find such humble, Holy Saints, are the greatest of the great persons.
ऐसा संतु साधु जिन पाइआ ते वड पुरख वडानी ॥
LINE 07
ਤਿਨਕੀਧੂਰਿਮੰਗਹਪ੍ਰਭਸੁਆਮੀਹਮਹਰਿਲੋਚਲੁਚਾਨੀ॥॥
ਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਮੈਨੂੰ ਉਹਨਾਂ ਦੀ ਚਰਨ ਧੂੜ ਦੀ ਤਾਂਘ ਹੈ ॥੨॥
I beg for the dust of their feet; I long for the longing for God, my Lord and Master. ||2||
तिन की धूरि मंगह प्रभ सुआमी हम हरि लोच लुचानी ॥२॥
LINE 08
ਹਰਿਹਰਿਸਫਲਿਓਬਿਰਖੁਪ੍ਰਭਸੁਆਮੀਜਿਨਜਪਿਓਸੇਤ੍ਰਿਪਤਾਨੀ
ਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਤੂੰ ਸਾਰੇ ਫਲ ਦੇਣ ਵਾਲਾ (ਮਾਨੋ) ਰੁੱਖ ਹੈਂ। ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਜਪਿਆ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ।
The Name of God, the Lord and Master, Har, Har, is the fruit-bearing tree; those who meditate on it are satisfied.
हरि हरि सफलिओ बिरखु प्रभ सुआमी जिन जपिओ से त्रिपतानी ॥
LINE 09
ਹਰਿਹਰਿਅੰਮ੍ਰਿਤੁਪੀਤ੍ਰਿਪਤਾਸੇਸਭਲਾਥੀਭੂਖਭੁਖਾਨੀ॥॥
ਹੇ ਹਰੀ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਭਾਗਾਂ ਵਾਲੇ ਮਨੁੱਖ ਇਹ ਜਲ) ਪੀ ਕੇ ਤ੍ਰਿਪਤ ਹੋ ਜਾਂਦੇ ਹਨ, ਉਹਨਾਂ ਦੀ ਹੋਰ ਸਾਰੀ ਭੁੱਖ ਲਹਿ ਜਾਂਦੀ ਹੈ ॥੩॥
Drinking in the ambrosia of the Name of the Lord, Har, Har, I am satisfied; all my hunger and thirst is quenched. ||3||
हरि हरि अंम्रितु पी त्रिपतासे सभ लाथी भूख भुखानी ॥३॥
LINE 10
ਜਿਨਕੇਵਡੇਭਾਗਵਡਊਚੇਤਿਨਹਰਿਜਪਿਓਜਪਾਨੀ
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਵੱਡੇ ਉੱਚੇ ਭਾਗ ਹੁੰਦੇ ਹਨ, ਉਹ ਪਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਨ।
Those who are blessed with the highest, loftiest destiny, chant and meditate on the Lord.
जिन के वडे भाग वड ऊचे तिन हरि जपिओ जपानी ॥
LINE 11
ਤਿਨਹਰਿਸੰਗਤਿਮੇਲਿਪ੍ਰਭਸੁਆਮੀਜਨਨਾਨਕਦਾਸਦਸਾਨੀ੪੩॥॥॥
ਹੇ ਦਾਸ ਨਾਨਕ! (ਆਖ-) ਹੇ ਹਰੀ! ਹੇ ਪ੍ਰਭੂ! ਹੇ ਸੁਆਮੀ! ਮੈਨੂੰ ਉਹਨਾਂ ਦੀ ਸੰਗਤਿ ਵਿਚ ਮੇਲੀ ਰੱਖ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ ॥੪॥੩॥
Let me join their congregation, O God, my Lord and Master; Nanak is the slave of their slaves. ||4||3||
तिन हरि संगति मेलि प्रभ सुआमी जन नानक दास दसानी ॥४॥३॥
GURBANI.WORLD