LINE 01
ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
LINE 02
ਦੂਤਦੁਸਮਨਸਭਿਤੁਝਤੇਨਿਵਰਹਿਪ੍ਰਗਟੁਪ੍ਰਤਾਪੁਤੁਮਾਰਾ॥
ਹੇ ਪ੍ਰਭੂ! (ਤੇਰੇ ਭਗਤਾਂ ਦੇ) ਸਾਰੇ ਵੈਰੀ ਦੁਸ਼ਮਨ ਤੇਰੀ ਕਿਰਪਾ ਨਾਲ ਦੂਰ ਹੁੰਦੇ ਹਨ, ਤੇਰਾ ਤੇਜ-ਪ੍ਰਤਾਪ (ਸਾਰੇ ਜਗਤ ਵਿਚ) ਪਰਤੱਖ ਹੈ।
All demons and enemies are eradicated by You, Lord; Your glory is manifest and radiant.
दूत दुसमन सभि तुझ ते निवरहि प्रगटु प्रतापु तुमारा ॥
LINE 03
ਜੋਜੋਤੇਰੇਭਗਤਦੁਖਾਏਓਹੁਤਤਕਾਲਤੁਮਮਾਰਾ੧॥॥
ਜੇਹੜਾ ਜੇਹੜਾ (ਦੂਤੀ) ਤੇਰੇ ਭਗਤਾਂ ਨੂੰ ਦੁੱਖ ਦੇਂਦਾ ਹੈ, ਤੂੰ ਉਸ ਨੂੰ ਤੁਰੰਤ (ਆਤਮਕ ਮੌਤੇ) ਮਾਰ ਦੇਂਦਾ ਹੈਂ ॥੧॥
Whoever harms Your devotees, You destroy in an instant. ||1||
जो जो तेरे भगत दुखाए ओहु ततकाल तुम मारा ॥१॥
LINE 04
ਨਿਰਖਉਤੁਮਰੀਓਰਿਹਰਿਨੀਤ॥
ਹੇ ਮੁਰਾਰੀ! ਹੇ ਹਰੀ! ਮੈਂ ਸਦਾ ਤੇਰੇ ਵਲ (ਸਹਾਇਤਾ ਵਾਸਤੇ) ਤੱਕਦਾ ਰਹਿੰਦਾ ਹਾਂ।
I look to You continually, Lord.
निरखउ तुमरी ओरि हरि नीत ॥
LINE 05
ਮੁਰਾਰਿਸਹਾਇਹੋਹੁਦਾਸਕਉਕਰੁਗਹਿਉਧਰਹੁਮੀਤ॥ਰਹਾਉ॥
(ਆਪਣੇ) ਦਾਸ ਦੇ ਵਾਸਤੇ ਮਦਦਗਾਰ ਬਣ। ਹੇ ਮਿੱਤਰ ਪ੍ਰਭੂ! (ਆਪਣੇ ਸੇਵਕ ਦਾ) ਹੱਥ ਫੜ ਕੇ ਇਸ ਨੂੰ ਬਚਾ ਲੈ ਰਹਾਉ॥
O Lord, Destroyer of ego, please, be the helper and companion of Your slaves; take my hand, and save me, O my Friend! ||Pause||
मुरारि सहाइ होहु दास कउ करु गहि उधरहु मीत ॥ रहाउ ॥
LINE 06
ਸੁਣੀਬੇਨਤੀਠਾਕੁਰਿਮੇਰੈਖਸਮਾਨਾਕਰਿਆਪਿ॥
ਮੇਰੇ ਮਾਲਕ-ਪ੍ਰਭੂ ਨੇ ਖਸਮ ਵਾਲਾ ਫ਼ਰਜ਼ ਪੂਰਾ ਕਰ ਕੇ (ਜਿਸ ਮਨੁੱਖ ਦੀ) ਬੇਨਤੀ ਆਪ ਸੁਣ ਲਈ,
My Lord and Master has heard my prayer, and given me His protection.
सुणी बेनती ठाकुरि मेरै खसमाना करि आपि ॥
LINE 07
ਨਾਨਕਅਨਦਭਏਦੁਖਭਾਗੇਸਦਾਸਦਾਹਰਿਜਾਪਿ੨੧੩੪੪॥॥॥॥
ਹੇ ਨਾਨਕ! (ਆਖ-) ਸਦਾ ਹੀ ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਨੂੰ ਆਤਮਕ ਆਨੰਦ ਬਣ ਗਏ, ਉਸ ਦੇ ਸਾਰੇ ਦੁੱਖ ਨਾਸ ਹੋ ਗਏ ॥੨॥੧੩॥੪੪॥
Nanak is in ecstasy, and his pains are gone; he meditates on the Lord, forever and ever. ||2||13||44||
नानक अनद भए दुख भागे सदा सदा हरि जापि ॥२॥१३॥४४॥
GURBANI.WORLD