ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 370
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਸਸੂਤੇਪਿਰਿਕੀਨੀਵਾਖਿ
(ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ) ਪਤੀ ਨੇ ਮੈਨੂੰ (ਆਗਿਆਨਤਾ) ਸੱਸ ਤੋਂ ਵੱਖ ਕਰ ਲਿਆ ਹੈ,
I have been separated from my Beloved by Maya (my mother-in-law).
ससू ते पिरि कीनी वाखि ॥
LINE 03
ਦੇਰਜਿਠਾਣੀਮੁਈਦੂਖਿਸੰਤਾਪਿ
ਮੇਰੀ ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ, ਇਸ) ਦੁੱਖ ਕਲੇਸ਼ ਨਾਲ ਮਰ ਗਈ ਹੈ (ਕਿ ਮੈਨੂੰ ਪਤੀ ਮਿਲ ਪਿਆ ਹੈ)।
Hope and desire (my younger brother-in-law and sister-in-law) are dying of grief.
देर जिठाणी मुई दूखि संतापि ॥
LINE 04
ਘਰਕੇਜਿਠੇਰੇਕੀਚੂਕੀਕਾਣਿ
(ਮੇਰੇ ਉਤੇ) ਜੇਠ (ਧਰਮ-ਰਾਜ) ਦੀ ਭੀ ਧੌਂਸ ਨਹੀਂ ਰਹੀ।
I am no longer swayed by the fear of Death (my elder brother-in-law).
घर के जिठेरे की चूकी काणि ॥
LINE 05
ਪਿਰਿਰਖਿਆਕੀਨੀਸੁਘੜਸੁਜਾਣਿ॥॥
ਸੁਚੱਜੇ ਸਿਆਣੇ ਪਤੀ ਨੇ ਮੈਨੂੰ (ਇਹਨਾਂ ਸਭਨਾਂ ਤੋਂ) ਬਚਾ ਲਿਆ ਹੈ ॥੧॥
I am protected by my All-knowing, Wise Husband Lord. ||1||
पिरि रखिआ कीनी सुघड़ सुजाणि ॥१॥
LINE 06
ਸੁਨਹੁਲੋਕਾਮੈਪ੍ਰੇਮਰਸੁਪਾਇਆ
ਹੇ ਲੋਕੋ! ਸੁਣੋ, (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਿਆਰ ਦਾ ਆਨੰਦ ਮਾਣਿਆ ਹੈ,
Listen, O people: I have tasted the elixir of love.
सुनहु लोका मै प्रेम रसु पाइआ ॥
LINE 07
ਦੁਰਜਨਮਾਰੇਵੈਰੀਸੰਘਾਰੇਸਤਿਗੁਰਿਮੋਕਉਹਰਿਨਾਮੁਦਿਵਾਇਆ॥॥ਰਹਾਉ
ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤਿ ਦਿੱਤੀ ਹੈ (ਉਸ ਦੀ ਬਰਕਤਿ ਨਾਲ) ਮੈਂ ਭੈੜੇ ਭਾਵ ਮਾਰ ਲਏ ਹਨ (ਕਾਮਾਦਿਕ) ਵੈਰੀ ਮੁਕਾ ਲਏ ਹਨ ॥੧॥ ਰਹਾਉ ॥
The evil ones are dead, and my enemies are destroyed. The True Guru has given me the Name of the Lord. ||1||Pause||
दुरजन मारे वैरी संघारे सतिगुरि मो कउ हरि नामु दिवाइआ ॥१॥ रहाउ ॥
LINE 08
ਪ੍ਰਥਮੇਤਿਆਗੀਹਉਮੈਪ੍ਰੀਤਿ
(ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ, ਤਾਂ ਸਭ ਤੋਂ) ਪਹਿਲਾਂ ਮੈਂ ਹਉਮੈ ਨੂੰ ਪਿਆਰਨਾ ਛੱਡ ਦਿੱਤਾ,
First, I renounced my egotistical love of myself.
प्रथमे तिआगी हउमै प्रीति ॥
LINE 09
ਦੁਤੀਆਤਿਆਗੀਲੋਗਾਰੀਤਿ
ਫਿਰ ਮੈਂ ਲੋਕਾਚਾਰੀ ਰਸਮਾਂ ਛੱਡੀਆਂ,
Second, I renounced the ways of the world.
दुतीआ तिआगी लोगा रीति ॥
LINE 10
ਤ੍ਰੈਗੁਣਤਿਆਗਿਦੁਰਜਨਮੀਤਸਮਾਨੇ
ਫਿਰ ਮੈਂ ਮਾਇਆ ਦੇ ਤਿੰਨੇ ਗੁਣ ਛੱਡ ਕੇ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਸਮਝ ਲਏ।
Renouncing the three qualities, I look alike upon friend and enemy.
त्रै गुण तिआगि दुरजन मीत समाने ॥
LINE 11
ਤੁਰੀਆਗੁਣੁਮਿਲਿਸਾਧਪਛਾਨੇ॥॥
ਗੁਰੂ ਨੂੰ ਮਿਲ ਕੇ ਮੈਂ ਉਸ ਗੁਣ ਨਾਲ ਸਾਂਝ ਪਾ ਲਈ ਜੇਹੜਾ (ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੇ ਆਤਮਕ ਦਰਜੇ ਤੇ ਅਪੜਾਂਦਾ ਹੈ ॥੨॥
And then, the fourth state of bliss was revealed to me by the Holy One. ||2||
तुरीआ गुणु मिलि साध पछाने ॥२॥
LINE 12
ਸਹਜਗੁਫਾਮਹਿਆਸਣੁਬਾਧਿਆ
(ਜੋਗੀ ਗੁਫਾ ਵਿਚ ਬੈਠ ਕੇ ਆਸਣ ਲਾਂਦਾ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਮੈਂ) ਆਤਮਕ ਅਡੋਲਤਾ (ਦੀ) ਗੁਫਾ ਵਿਚ ਆਪਣਾ ਆਸਣ ਜਮਾ ਲਿਆ।
In the cave of celestial bliss, I have obtained a seat.
सहज गुफा महि आसणु बाधिआ ॥
LINE 13
ਜੋਤਿਸਰੂਪਅਨਾਹਦੁਵਾਜਿਆ
ਮੇਰੇ ਅੰਦਰ ਨਿਰੇ ਨੂਰ ਹੀ ਨੂਰ-ਰੂਪ ਪਰਮਾਤਮਾ ਦੇ ਮਿਲਾਪ ਦਾ ਇਕ-ਰਸ ਵਾਜਾ ਵੱਜਣ ਲੱਗ ਪਿਆ।
The Lord of Light plays the unstruck melody of bliss.
जोति सरूप अनाहदु वाजिआ ॥
LINE 14
ਮਹਾਅਨੰਦੁਗੁਰਸਬਦੁਵੀਚਾਰਿ
ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਕ ਆਨੰਦ ਪੈਦਾ ਹੋ ਰਿਹਾ ਹੈ।
I am in ecstasy, contemplating the Word of the Guru's Shabad.
महा अनंदु गुर सबदु वीचारि ॥
LINE 15
ਪ੍ਰਿਅਸਿਉਰਾਤੀਧਨਸੋਹਾਗਣਿਨਾਰਿ॥॥
(ਹੇ ਲੋਕੋ!) ਧੰਨ ਹੈ ਉਹ (ਜੀਵ-) ਇਸਤ੍ਰੀ, ਭਾਗਾਂ ਵਾਲੀ ਹੈ ਉਹ (ਜੀਵ-) ਇਸਤ੍ਰੀ ਜੇਹੜੀ (ਪ੍ਰਭੂ-) ਪਤੀ ਦੇ ਪਿਆਰ-ਰੰਗ ਨਾਲ ਰੰਗੀ ਗਈ ਹੈ ॥੩॥
Imbued with my Beloved Husband Lord, I am the blessed, happy soul-bride. ||3||
प्रिअ सिउ राती धन सोहागणि नारि ॥३॥
LINE 16
ਜਨਨਾਨਕੁਬੋਲੇਬ੍ਰਹਮਬੀਚਾਰੁ
(ਹੇ ਭਾਈ!) ਦਾਸ ਨਾਨਕ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਰਹਿੰਦਾ ਹੈ।
Servant Nanak chants the wisdom of God;
जन नानकु बोले ब्रहम बीचारु ॥
LINE 17
ਜੋਸੁਣੇਕਮਾਵੈਸੁਉਤਰੈਪਾਰਿ
ਜੇਹੜਾ ਭੀ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਉੱਚਾ ਕਰਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
one who listens and practices it, is carried across and saved.
जो सुणे कमावै सु उतरै पारि ॥
LINE 18
ਜਨਮਿਮਰੈਆਵੈਜਾਇ
ਉਹ (ਮੁੜ ਮੁੜ) ਨਾਹ ਜੰਮਦਾ ਹੈ ਨਾਹ ਮਰਦਾ ਹੈ ਉਹ (ਜਗਤ ਵਿਚ ਮੁੜ ਮੁੜ) ਨਾਹ ਆਉਂਦਾ ਹੈ ਨਾਹ (ਇਥੋਂ ਮੁੜ ਮੁੜ) ਜਾਂਦਾ ਹੈ।
He is not born, and he does not die; he does not come or go.
जनमि न मरै न आवै न जाइ ॥
LINE 19
ਹਰਿਸੇਤੀਓਹੁਰਹੈਸਮਾਇ੪੨॥॥॥
ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੪॥੨॥
He remains blended with the Lord. ||4||2||
हरि सेती ओहु रहै समाइ ॥४॥२॥
GURBANI.WORLD