ਪਉੜੀ ੧੧
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੧
पउड़ी ११
LINE 02
ਬਹੁਸੁੰਨੀਸੀਅਰਾਫਜੀਮਜਹਬਮਨਿਭਾਣੇ।
ਸੁੰਨੀ, ਸ਼ੀਏ, ਰਾਫਜ਼ੀ (ਆਦ) ਬਹੁਤੇ ਮਜ਼ਹਬ (ਮੁਸਲਮਾਨਾਂ ਦੇ) ਮਨ ਵਿਖੇ ਚੰਗੇ ਲੱਗੇ ਹਨ।
Many people are there of attractive sects of Sunnis, Sias and Rafazts.
बहु सुंनी सीअ राफजी मजहब मनि भाणे ।
LINE 03
ਮੁਲਹਿਦਹੋਇਮੁਨਾਫਕਾਸਭਭਰਮਿਭੁਲਾਣੇ।
ਮੁਲਹਿਦ, ਮੁਨਾਫਕ ਸਭ ਭਰਮ ਵਿਖੇ ਭੁੱਲੇ ਰਹੇ (ਕਿਉਂਕਿ ਓਹ ਜਗਤ ਕਰਤਾ ਨਹੀਂ ਮੰਨਦੇ, ਜਾਣਦੇ ਹਨ ਕਿ ਘਾਹ ਤੋਂ ਘਾਹ ਵਾਗੂੰ ਆਪੇ ਜਗਤ ਹੋਇਆ ਆਉਂਦਾ ਹੈ।
Many hypocrites becoming atheists and deluded by illusions go on wandering here and there.
मुलहिद होइ मुनाफका सभ भरमि भुलाणे ।
LINE 04
ਈਸਾਈਮੂਸਾਈਆਂਹਉਮੈਹੈਰਾਣੇ।
ਈਸਾਈ ਲੋਕ ਅਰ ਮੂਸਾ ਪੈਕੰਬਰ ਦੇ ਮੰਨਣ ਵਾਲੇ ਹਉਮੈਂ ਵਿਖੇ ਹੈਰਾਨ ਹਨ।
Followers of Jesus and Moses are also many who are confounded in their own pride.
ईसाई मूसाईआं हउमै हैराणे ।
LINE 05
ਹੋਇਫਿਰੰਗੀਅਰਮਨੀਰੂਮੀਗਰਬਾਣੇ।
ਫਿਰਗਸਤਾਨੀ, 'ਇਰਮਨੀ' (ਆਰਮੀਨੀਆਂ ਵਾਸੀ) ਰੂਮੀ ਹੰਕਾਰ ਵਿਖੇ ਮਸਤ ਹਨ।
Some are blackclad recluses and dervishes wearing bunches of cowaries
होइ फिरंगी अरमनी रूमी गरबाणे ।
LINE 06
ਕਾਲੀਪੋਸਕਲੰਦਰਾਂਦਰਵੇਸਦੁਗਾਣੇ।
ਕਾਲੀ ਪੇਸ਼ (ਜੋ ਕਾਲੀ ਪੁਸ਼ਾਕ ਰਖਦੇ ਹਨ) ਕਲੰਦਰ ਅਤੇ ਦਰਵੇਸ਼ ਲੋਕ (ਜੋ ਕਿ ਦੇਸ਼ਾਟਨ ਕਰੀ ਫਿਰਦੇ ਹਨ) ('ਦੁਗਾਣੇ) ਦੋ ਗੰਡੇ ਕੌਡਾਂ ਦੇ ਮੁੱਲ ਵਾਲੇ ਹਨ, (ਕਿਉਂ ਜੋ ਜੋ ਹੰਕਾਰ ਕਰੇ ਭਾਵੇਂ ਕੋਈ ਹੋਵੇ ਕੌਡੀਓਂ ਖੋਟਾ ਹੈ)।
Around their arms who move about here and there.
काली पोस कलंदरां दरवेस दुगाणे ।
LINE 07
ਗੁਰੁਸਿਖਰੋਮਨਪੁਜਨੀਗੁਰਹਟਿਵਿਕਾਣੇ੧੧।।
ਗੁਰੂ ਦੇ ਸਿਖ ਦੇ ਇਕ ਵਾਲ ਦੇ ਬਰਾਬਰ ਨਹੀਂ ਹਨ, (ਕਿਉਂ ਜੋ ਗੁਰੂ ਦੇ ਸਿਖ) ਗੁਰੂ ਦੀ ਹੱਟੀ ਪੁਰ ਵਿਕ ਚੁਕੇ ਹਨ।
They all are not equal to even a trichome of those Gursikhs who have sold themselves at the hands of the Guru.
गुरु सिख रोम न पुजनी गुर हटि विकाणे ।११।
GURBANI.WORLD