ਸਿਰੀਰਾਗੁ ਮਹਲਾ ੫ ॥

ਸਿਰੀ ਰਾਗੁ ਗੁਰੂ ਅਰਜਨ ਦੇਵ ਜੀ ਅੰਗ 77
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਿਰੀਰਾਗੁਮਹਲਾ੫॥
Siree Raag, Fifth Mahalaa:
सिरीरागु महला ५ ॥
LINE 02
ਪਹਿਲੈਪਹਰੈਰੈਣਿਕੈਵਣਜਾਰਿਆਮਿਤ੍ਰਾਧਰਿਪਾਇਤਾਉਦਰੈਮਾਹਿ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਮਨੁੱਖਾ ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਪਰਮਾਤਮਾ ਮਾਂ ਦੇ ਪੇਟ ਵਿਚ (ਜੀਵ ਦਾ) ਪੈਂਤੜਾ ਰੱਖਦਾ ਹੈ।
In the first watch of the night, O my merchant friend, the Lord placed your soul in the womb.
पहिलै पहरै रैणि कै वणजारिआ मित्रा धरि पाइता उदरै माहि ॥
LINE 03
ਦਸੀਮਾਸੀਮਾਨਸੁਕੀਆਵਣਜਾਰਿਆਮਿਤ੍ਰਾਕਰਿਮੁਹਲਤਿਕਰਮਕਮਾਹਿ॥
ਹੇ ਵਣਜਾਰੇ ਮਿਤ੍ਰ! (ਫਿਰ) ਦਸਾਂ ਮਹੀਨਿਆਂ ਵਿਚ ਪ੍ਰਭੂ ਮਨੁੱਖ (ਦਾ ਸਾਬਤ ਬੁੱਤ) ਬਣਾ ਦੇਂਦਾ ਹੈ। (ਜੀਵਾਂ ਨੂੰ ਜਿੰਦਗੀ ਦਾ) ਮੁਕਰਰ ਸਮਾ ਦੇਂਦਾ ਹੈ (ਜਿਸ ਵਿਚ ਜੀਵ ਚੰਗੇ ਮੰਦੇ) ਕਰਮ ਕਮਾਂਦੇ ਹਨ।
In the tenth month, you were made into a human being, O my merchant friend, and you were given your allotted time to perform good deeds.
दसी मासी मानसु कीआ वणजारिआ मित्रा करि मुहलति करम कमाहि ॥
LINE 04
ਮੁਹਲਤਿਕਰਿਦੀਨੀਕਰਮਕਮਾਣੇਜੈਸਾਲਿਖਤੁਧੁਰਿਪਾਇਆ॥
ਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾ ਮੁਕਰਰ ਕਰ ਦੇਂਦਾ ਹੈ। ਪਿੱਛੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ ਤੇ ਧੁਰੋਂ ਜਿਹੋ ਜਿਹਾ ਲੇਖ ਲਿਖ ਦੇਂਦਾ ਹੈ, ਉਹੋ ਜਿਹੇ ਕਰਮ ਜੀਵ ਕਮਾਂਦੇ ਹਨ।
You were given this time to perform good deeds, according to your pre-ordained destiny.
मुहलति करि दीनी करम कमाणे जैसा लिखतु धुरि पाइआ ॥
LINE 05
ਮਾਤਪਿਤਾਭਾਈਸੁਤਬਨਿਤਾਤਿਨਭੀਤਰਿਪ੍ਰਭੂਸੰਜੋਇਆ॥
ਮਾਂ ਪਿਓ ਭਰਾ ਪੁੱਤਰ ਇਸਤ੍ਰੀ (ਆਦਿਕ) ਇਹਨਾਂ ਸੰਬੰਧੀਆਂ ਵਿਚ ਪ੍ਰਭੂ ਜੀਵ ਨੂੰ ਰਚਾ-ਮਚਾ ਦੇਂਦਾ ਹੈ।
God placed you with your mother, father, brothers, sons and wife.
मात पिता भाई सुत बनिता तिन भीतरि प्रभू संजोइआ ॥
LINE 06
ਕਰਮਸੁਕਰਮਕਰਾਏਆਪੇਇਸੁਜੰਤੈਵਸਿਕਿਛੁਨਾਹਿ॥
ਇਸ ਜੀਵ ਦੇ ਇਖ਼ਤਿਆਰ ਵਿਚ ਕੁਝ ਨਹੀਂ, ਪਰਮਾਤਮਾ ਆਪ ਹੀ ਇਸ ਪਾਸੋਂ ਚੰਗੇ ਮੰਦੇ ਕਰਮ ਕਰਾਂਦਾ ਹੈ।
God Himself is the Cause of causes, good and bad-no one has control over these things.
करम सुकरम कराए आपे इसु जंतै वसि किछु नाहि ॥
LINE 07
ਕਹੁਨਾਨਕਪ੍ਰਾਣੀਪਹਿਲੈਪਹਰੈਧਰਿਪਾਇਤਾਉਦਰੈਮਾਹਿ੧॥॥
ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਪਰਮਾਤਮਾ ਪ੍ਰਾਣੀ ਦਾ ਪੈਤੜਾ ਮਾਂ ਦੇ ਪੇਟ ਵਿਚ ਰੱਖ ਦੇਂਦਾ ਹੈ ॥੧॥
Says Nanak, O mortal, in the first watch of the night, the soul is placed in the womb. ||1||
कहु नानक प्राणी पहिलै पहरै धरि पाइता उदरै माहि ॥१॥
LINE 08
ਦੂਜੈਪਹਰੈਰੈਣਿਕੈਵਣਜਾਰਿਆਮਿਤ੍ਰਾਭਰਿਜੁਆਨੀਲਹਰੀਦੇਇ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪਹੁੰਚੀ ਹੋਈ ਜੁਆਨੀ (ਜੀਵ ਦੇ ਅੰਦਰ) ਉਛਾਲੇ ਮਾਰਦੀ ਹੈ।
In the second watch of the night, O my merchant friend, the fullness of youth rises in you like waves.
दूजै पहरै रैणि कै वणजारिआ मित्रा भरि जुआनी लहरी देइ ॥
LINE 09
ਬੁਰਾਭਲਾਨਪਛਾਣਈਵਣਜਾਰਿਆਮਿਤ੍ਰਾਮਨੁਮਤਾਅਹੰਮੇਇ॥
ਹੇ ਵਣਜਾਰੇ ਮਿਤ੍ਰ! ਤਦੋਂ ਜੀਵ ਦਾ ਮਨ ਹਉਮੈ ਅਹੰਕਾਰ ਵਿਚ ਮਸਤ ਰਹਿੰਦਾ ਹੈ, ਤੇ ਉਹ ਚੰਗੇ ਮੰਦੇ ਕੰਮ ਵਿਚ ਤਮੀਜ਼ ਨਹੀਂ ਕਰਦਾ।
You do not distinguish between good and evil, O my merchant friend-your mind is intoxicated with ego.
बुरा भला न पछाणई वणजारिआ मित्रा मनु मता अहंमेइ ॥
LINE 10
ਬੁਰਾਭਲਾਨਪਛਾਣੈਪ੍ਰਾਣੀਆਗੈਪੰਥੁਕਰਾਰਾ॥
(ਜੁਆਨੀ ਦੇ ਮਦ ਵਿਚ) ਪ੍ਰਾਣੀ ਇਹ ਨਹੀਂ ਪਛਾਣਦਾ, ਕਿ ਜੋ ਕੁਝ ਮੈਂ ਕਰ ਰਿਹਾ ਹਾਂ ਚੰਗਾ ਹੈ ਜਾਂ ਮੰਦਾ (ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ) ਪਰਲੋਕ ਵਿਚ ਔਖਾ ਪੈਂਡਾ ਝਾਗਦਾ ਹੈ।
Mortal beings do not distinguish between good and evil, and the road ahead is treacherous.
बुरा भला न पछाणै प्राणी आगै पंथु करारा ॥
LINE 11
ਪੂਰਾਸਤਿਗੁਰੁਕਬਹੂੰਨਸੇਵਿਆਸਿਰਿਠਾਢੇਜਮਜੰਦਾਰਾ॥
(ਹਉਮੈ ਵਿਚ ਮਸਤ ਮਨੁੱਖ) ਪੂਰੇ ਗੁਰੂ ਦੀ ਸਰਨ ਨਹੀਂ ਪੈਂਦਾ, (ਇਸ ਵਾਸਤੇ ਉਸ ਦੇ) ਸਿਰ ਉੱਤੇ ਜ਼ਾਲਮ ਜਮ ਆ ਖਲੋਂਦੇ ਹਨ।
They never serve the Perfect True Guru, and the cruel tyrant Death stands over their heads.
पूरा सतिगुरु कबहूं न सेविआ सिरि ठाढे जम जंदारा ॥
LINE 12
ਧਰਮਰਾਇਜਬਪਕਰਸਿਬਵਰੇਤਬਕਿਆਜਬਾਬੁਕਰੇਇ॥
(ਜੁਆਨੀ ਦੇ ਨਸ਼ੇ ਵਿਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿਚ) ਝੱਲੇ ਹੋ ਚੁਕੇ ਨੂੰ ਜਦੋਂ ਧਰਮਰਾਜ ਆ ਫੜੇਗਾ, ਤਦੋਂ (ਆਪਣੀਆਂ ਮੰਦੀਆਂ ਕਰਤੂਤਾਂ ਬਾਰੇ) ਉਸ ਨੂੰ ਕੀਹ ਜਵਾਬ ਦੇਵੇਗਾ?
When the Righteous Judge seizes you and interrogates you, O madman, what answer will you give him then?
धरम राइ जब पकरसि बवरे तब किआ जबाबु करेइ ॥
LINE 13
ਕਹੁਨਾਨਕਦੂਜੈਪਹਰੈਪ੍ਰਾਣੀਭਰਿਜੋਬਨੁਲਹਰੀਦੇਇ੨॥॥
ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪੁੰਹਚਿਆ ਹੋਇਆ ਜੋਬਨ (ਮਨੁੱਖ ਦੇ ਅੰਦਰ) ਉਛਾਲੇ ਮਾਰਦਾ ਹੈ ॥੨॥
Says Nanak, in the second watch of the night, O mortal, the fullness of youth tosses you about like waves in the storm. ||2||
कहु नानक दूजै पहरै प्राणी भरि जोबनु लहरी देइ ॥२॥
LINE 14
ਤੀਜੈਪਹਰੈਰੈਣਿਕੈਵਣਜਾਰਿਆਮਿਤ੍ਰਾਬਿਖੁਸੰਚੈਅੰਧੁਅਗਿਆਨੁ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੇ) ਰਾਤ ਦੇ ਤੀਜੇ ਪਹਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਹੋਇਆ ਤੇ ਗਿਆਨ ਤੋਂ ਸੱਖਣਾ ਮਨੁੱਖ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਧਨ-ਰੂਪ) ਜ਼ਹਰ ਇਕੱਠਾ ਕਰਦਾ ਰਹਿੰਦਾ ਹੈ।
In the third watch of the night, O my merchant friend, the blind and ignorant person gathers poison.
तीजै पहरै रैणि कै वणजारिआ मित्रा बिखु संचै अंधु अगिआनु ॥
LINE 15
ਪੁਤ੍ਰਿਕਲਤ੍ਰਿਮੋਹਿਲਪਟਿਆਵਣਜਾਰਿਆਮਿਤ੍ਰਾਅੰਤਰਿਲਹਰਿਲੋਭਾਨੁ॥
ਹੇ ਵਣਜਾਰੇ ਮਿਤ੍ਰ! ਤਦੋਂ ਮਨੁੱਖ ਮਾਇਆ ਦਾ ਲੋਭੀ ਹੋ ਜਾਂਦਾ ਹੈ। ਇਸ ਦੇ ਅੰਦਰ (ਲੋਭ ਦੀਆਂ) ਲਹਿਰ ਉੱਠਦੀਆਂ ਹਨ, ਮਨੁੱਖ ਪੁੱਤਰ (ਦੇ ਮੋਹ) ਵਿਚ, ਇਸਤ੍ਰੀ (ਦੇ ਮੋਹ) ਵਿਚ, (ਮਾਇਆ ਦੇ) ਮੋਹ ਵਿਚ ਫਸਿਆ ਰਹਿੰਦਾ ਹੈ।
He is entangled in emotional attachment to his wife and sons, O my merchant friend, and deep within him, the waves of greed are rising up.
पुत्रि कलत्रि मोहि लपटिआ वणजारिआ मित्रा अंतरि लहरि लोभानु ॥
LINE 16
ਅੰਤਰਿਲਹਰਿਲੋਭਾਨੁਪਰਾਨੀਸੋਪ੍ਰਭੁਚਿਤਿਨਆਵੈ॥
ਪ੍ਰਾਣੀ ਦੇ ਅੰਦਰ (ਲੋਭ ਦੀਆਂ) ਲਹਿਰਾਂ ਉੱਠਦੀਆਂ ਹਨ, ਮਨੁੱਖ ਲੋਭੀ ਹੋਇਆ ਰਹਿੰਦਾ ਹੈ, ਉਹ ਪਰਮਾਤਮਾ ਕਦੇ ਇਸ ਦੇ ਚਿੱਤ ਵਿਚ ਨਹੀਂ ਆਉਂਦਾ।
The waves of greed are rising up within him, and he does not remember God.
अंतरि लहरि लोभानु परानी सो प्रभु चिति न आवै ॥
LINE 17
ਸਾਧਸੰਗਤਿਸਿਉਸੰਗੁਨਕੀਆਬਹੁਜੋਨੀਦੁਖੁਪਾਵੈ॥
ਮਨੁੱਖ ਤਦੋਂ ਸਾਧ ਸੰਗਤਿ ਨਾਲ ਮੇਲ-ਮਿਲਾਪ ਨਹੀਂ ਰੱਖਦਾ, (ਆਖ਼ਰ) ਕਈ ਜੂਨਾਂ ਵਿਚ (ਭਟਕਦਾ) ਦੁੱਖ ਸਹਾਰਦਾ ਹੈ।
He does not join the Saadh Sangat, the Company of the Holy, and he suffers in terrible pain through countless incarnations.
साधसंगति सिउ संगु न कीआ बहु जोनी दुखु पावै ॥
LINE 18
ਸਿਰਜਨਹਾਰੁਵਿਸਾਰਿਆਸੁਆਮੀਇਕਨਿਮਖਨਲਗੋਧਿਆਨੁ॥
ਮਨੁੱਖ (ਆਪਣੇ) ਸਿਰਜਨਹਾਰ ਮਾਲਕ ਨੂੰ ਭੁਲਾ ਦੇਂਦਾ ਹੈ, ਅੱਖ ਝਮਕਣ ਦੇ ਸਮੇਂ ਜਿਤਨਾ ਸਮਾ ਭੀ ਪਰਮਾਤਮਾ ਵਿਚ ਸੁਰਤ ਨਹੀਂ ਜੋੜਦਾ।
He has forgotten the Creator, his Lord and Master, and he does not meditate on Him, even for an instant.
सिरजनहारु विसारिआ सुआमी इक निमख न लगो धिआनु ॥
LINE 19
ਕਹੁਨਾਨਕਪ੍ਰਾਣੀਤੀਜੈਪਹਰੈਬਿਖੁਸੰਚੇਅੰਧੁਅਗਿਆਨੁ੩॥॥
ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਅੰਨ੍ਹਾ ਗਿਆਨ-ਹੀਨ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਧਨ-ਰੂਪ) ਜ਼ਹਰ (ਹੀ) ਇਕੱਠਾ ਕਰਦਾ ਰਹਿੰਦਾ ਹੈ ॥੩॥
Says Nanak, in the third watch of the night, the blind and ignorant person gathers poison. ||3||
कहु नानक प्राणी तीजै पहरै बिखु संचे अंधु अगिआनु ॥३॥
LINE 20
ਚਉਥੈਪਹਰੈਰੈਣਿਕੈਵਣਜਾਰਿਆਮਿਤ੍ਰਾਦਿਨੁਨੇੜੈਆਇਆਸੋਇ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ, (ਜਦੋਂ ਇੱਥੋਂ ਕੂਚ ਕਰਨਾ ਹੁੰਦਾ ਹੈ)।
In the fourth watch of the night, O my merchant friend, that day is drawing near.
चउथै पहरै रैणि कै वणजारिआ मित्रा दिनु नेड़ै आइआ सोइ ॥
LINE 21
ਗੁਰਮੁਖਿਨਾਮੁਸਮਾਲਿਤੂੰਵਣਜਾਰਿਆਮਿਤ੍ਰਾਤੇਰਾਦਰਗਹਬੇਲੀਹੋਇ॥
ਹੇ ਵਣਜਹਾਰੇ ਮਿਤ੍ਰ! ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ, ਨਾਮ ਹੀ ਪ੍ਰਭੂ ਦੀ ਦਰਗਾਹ ਵਿਚ ਤੇਰਾ ਮਦਦਗਾਰ ਬਣੇਗਾ।
As Gurmukh, remember the Naam, O my merchant friend. It shall be your Friend in the Court of the Lord.
गुरमुखि नामु समालि तूं वणजारिआ मित्रा तेरा दरगह बेली होइ ॥
LINE 22
ਗੁਰਮੁਖਿਨਾਮੁਸਮਾਲਿਪਰਾਣੀਅੰਤੇਹੋਇਸਖਾਈ॥
ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖ, ਨਾਮ ਹੀ ਅਖ਼ੀਰ ਸਮੇ ਸਾਥੀ ਬਣਦਾ ਹੈ।
As Gurmukh, remember the Naam, O mortal; in the end, it shall be your only companion.
गुरमुखि नामु समालि पराणी अंते होइ सखाई ॥
LINE 23
ਇਹੁਮੋਹੁਮਾਇਆਤੇਰੈਸੰਗਿਨਚਾਲੈਝੂਠੀਪ੍ਰੀਤਿਲਗਾਈ॥
ਮਾਇਆ ਦਾ ਇਹ ਮੋਹ (ਜਿਸ ਵਿਚ ਤੂੰ ਫਸਿਆ ਪਿਆ ਹੈਂ) ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ।
This emotional attachment to Maya shall not go with you; it is false to fall in love with it.
इहु मोहु माइआ तेरै संगि न चालै झूठी प्रीति लगाई ॥
LINE 24
ਸਗਲੀਰੈਣਿਗੁਦਰੀਅੰਧਿਆਰੀਸੇਵਿਸਤਿਗੁਰੁਚਾਨਣੁਹੋਇ॥
(ਹੇ ਭਾਈ!) ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸਰਨ ਪਉ (ਤਾਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ) ਚਾਨਣ ਹੋ ਜਾਏ।
The entire night of your life has passed away in darkness; but by serving the True Guru, the Divine Light shall dawn within.
सगली रैणि गुदरी अंधिआरी सेवि सतिगुरु चानणु होइ ॥
LINE 25
ਕਹੁਨਾਨਕਪ੍ਰਾਣੀਚਉਥੈਪਹਰੈਦਿਨੁਨੇੜੈਆਇਆਸੋਇ੪॥॥
ਨਾਨਕ ਆਖਦਾ ਹੈ- ਹੇ ਪ੍ਰਾਣੀ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ (ਜਦੋਂ ਇਥੋਂ ਕੂਚ ਕਰਨਾ ਹੁੰਦਾ ਹੈ) ॥੪॥{77-78}
Says Nanak, O mortal, in the fourth watch of the night, that day is drawing near! ||4||
कहु नानक प्राणी चउथै पहरै दिनु नेड़ै आइआ सोइ ॥४॥
LINE 26
ਲਿਖਿਆਆਇਆਗੋਵਿੰਦਕਾਵਣਜਾਰਿਆਮਿਤ੍ਰਾਉਠਿਚਲੇਕਮਾਣਾਸਾਥਿ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! ਜਦੋਂ ਪਰਮਾਤਮਾ ਵਲੋਂ (ਮੌਤ ਦਾ) ਲਿਖਿਆ ਹੋਇਆ (ਪਰਵਾਨਾ) ਆਉਂਦਾ ਹੈ, ਤਦੋਂ (ਇੱਥੇ) ਕਮਾਏ ਹੋਏ (ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵਾਤਮਾ ਦੇ) ਨਾਲ ਤੁਰ ਪੈਂਦੇ ਹਨ।
Receiving the summons from the Lord of the Universe, O my merchant friend, you must arise and depart with the actions you have committed.
लिखिआ आइआ गोविंद का वणजारिआ मित्रा उठि चले कमाणा साथि ॥
LINE 27
ਇਕਰਤੀਬਿਲਮਨਦੇਵਨੀਵਣਜਾਰਿਆਮਿਤ੍ਰਾਓਨੀਤਕੜੇਪਾਏਹਾਥ॥
ਉਸ ਵੇਲੇ ਉਹਨਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ, ਹੇ ਵਣਜਾਰੇ ਮਿਤ੍ਰ! ਉਹ ਰਤਾ ਭਰ ਸਮੇ ਦੀ ਢਿੱਲ-ਮਠ ਦੀ ਇਜਾਜ਼ਤ ਨਹੀਂ ਦੇਂਦੇ।
You are not allowed a moment's delay, O my merchant friend; the Messenger of Death seizes you with firm hands.
इक रती बिलम न देवनी वणजारिआ मित्रा ओनी तकड़े पाए हाथ ॥
LINE 28
ਲਿਖਿਆਆਇਆਪਕੜਿਚਲਾਇਆਮਨਮੁਖਸਦਾਦੁਹੇਲੇ॥
ਜਦੋਂ ਕਰਤਾਰ ਵਲੋਂ (ਮੌਤ ਦਾ) ਲਿਖਿਆ ਹੋਇਆ ਹੁਕਮ ਆਉਂਦਾ ਹੈ (ਉਹ ਜਮ ਜੀਵ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਫਿਰ) ਸਦਾ ਦੁਖੀ ਰਹਿੰਦੇ ਹਨ।
Receiving the summons, people are seized and dispatched. The self-willed manmukhs are miserable forever.
लिखिआ आइआ पकड़ि चलाइआ मनमुख सदा दुहेले ॥
LINE 29
ਜਿਨੀਪੂਰਾਸਤਿਗੁਰੁਸੇਵਿਆਸੇਦਰਗਹਸਦਾਸੁਹੇਲੇ॥
ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ, ਉਹ ਪਰਮਾਤਮਾ ਦੀ ਦਰਗਾਹ ਵਿਚ ਸਦਾ ਸੌਖੇ ਰਹਿੰਦੇ ਹਨ।
But those who serve the Perfect True Guru are forever happy in the Court of the Lord.
जिनी पूरा सतिगुरु सेविआ से दरगह सदा सुहेले ॥
LINE 30
ਕਰਮਧਰਤੀਸਰੀਰੁਜੁਗਅੰਤਰਿਜੋਬੋਵੈਸੋਖਾਤਿ॥
(ਹੇ ਵਣਜਾਰੇ ਮਿਤ੍ਰ!) ਮਨੁੱਖਾ ਜੀਵਨ ਵਿਚ (ਮਨੁੱਖ ਦਾ) ਸਰੀਰ ਕਰਮ ਕਮਾਣ ਲਈ ਧਰਤੀ (ਸਮਾਨ) ਹੈ, (ਜਿਸ ਵਿਚ) ਜਿਹੋ ਜਿਹਾ (ਕੋਈ) ਬੀਜਦਾ ਹੈ ਉਹੀ ਖਾਂਦਾ ਹੈ।
The body is the field of karma in this age; whatever you plant, you shall harvest.
करम धरती सरीरु जुग अंतरि जो बोवै सो खाति ॥
LINE 31
ਕਹੁਨਾਨਕਭਗਤਸੋਹਹਿਦਰਵਾਰੇਮਨਮੁਖਸਦਾਭਵਾਤਿ੫੧੪॥॥॥॥
ਨਾਨਕ ਆਖਦਾ ਹੈ- ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ , ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ ॥੫॥੧॥੪॥
Says Nanak, the devotees look beautiful in the Court of the Lord; the self-willed manmukhs wander forever in reincarnation. ||5||1||4||
कहु नानक भगत सोहहि दरवारे मनमुख सदा भवाति ॥५॥१॥४॥
GURBANI.WORLD