ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1129
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਮਾਲਨੇਰਕੇਦੇਸਮੈਮਾਲਕੌਸਪੁਰਗਾਉ॥
ਮਾਲਨੇਰ ਦੇਸ ਵਿਚ ਇਕ ਮਾਲਕੌਸ ਪੁਰ ਨਾਂ ਦਾ ਪਿੰਡ ਸੀ।
मालनेर के देस मै मालकौस पुर गाउ ॥
LINE 03
ਮਾਨਸਾਹਇਕਚੌਧਰੀਬਸਤਸੁਤਵਨੈਠਾਉ੧॥॥
ਉਸ ਥਾਂ ਤੇ ਮਾਨ ਸ਼ਾਹ ਨਾਂ ਦਾ ਇਕ ਚੌਧਰੀ ਵਸਦਾ ਸੀ ॥੧॥
मान साह इक चौधरी बसत सु तवनै ठाउ ॥१॥
LINE 04
ਰੁਸਤਮਦੇਈਤਵਨਕੀਰਹਤਸੁੰਦਰੀਨਾਰਿ॥
ਰੁਸਤਮ ਦੇਈ ਨਾਂ ਦੀ ਉਸ ਦੀ ਸੁੰਦਰ ਇਸਤਰੀ ਰਹਿੰਦੀ ਸੀ
रुसतम देई तवन की रहत सुंदरी नारि ॥
LINE 05
ਰੂਪਸੀਲਸੁਚਿਕ੍ਰਿਆਸੁਭਪਤਿਕੀਅਤਿਹਿਤਕਾਰ੨॥॥
ਜੋ ਰੂਪ, ਸ਼ੀਲ, ਪਵਿਤ੍ਰਤਾ ਅਤੇ ਕਰਮ ਕਰ ਕੇ ਸ਼ੁਭ ਸੀ ਅਤੇ ਪਤੀ ਦੀ ਬਹੁਤ ਹਿਤੈਸ਼ੀ ਸੀ ॥੨॥
रूप सील सुचि क्रिआ सुभ पति की अति हितकार ॥२॥
LINE 06
ਤਾਕੋਪਤਿਉਮਰਾਵਕੀਕਰਤਚਾਕਰੀਨਿਤਿ॥
ਉਸ ਦਾ ਪਤੀ ਉਮਰਾਓ ਦੀ ਨਿੱਤ ਨੌਕਰੀ ਕਰਦਾ ਸੀ
ता को पति उमराव की करत चाकरी निति ॥
LINE 07
ਸਾਹਜਹਾਕੇਧਾਮਕੋਰਾਖੈਦਰਬੁਅਮਿਤਿ੩॥॥
ਅਤੇ ਸ਼ਾਹਜਹਾਨ ਦੇ ਘਰ ਦੇ ਅਮਿਤ ਧਨ ਦੌਲਤ ਦੀ ਰਖਿਆ ਕਰਦਾ ਸੀ (ਭਾਵ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਨਿਭਾਉਂਦਾ ਸੀ) ॥੩॥
साहजहा के धाम को राखै दरबु अमिति ॥३॥
LINE 08
ਭਾਗਪਿਯਤਬਹੁਚੌਧਰੀਔਰਅਫੀਮਚੜਾਇ॥
ਚੌਧਰੀ ਬਹੁਤ ਭੰਗ ਪੀਂਦਾ ਸੀ ਅਤੇ ਅਫ਼ੀਮ ਵੀ ਖਾਂਦਾ ਸੀ।
भाग पियत बहु चौधरी और अफीम चड़ाइ ॥
LINE 09
ਆਠਪਹਰਘੂਮਤਰਹੈਲੋਗਹਸੈਬਹੁਆਇ੪॥॥
ਉਹੁ ਅੱਠੇ ਪਹਿਰ ਘੁੰਮਦਾ ਰਹਿੰਦਾ ਸੀ ਅਤੇ ਬਹੁਤ ਲੋਕ ਆ ਕੇ ਹਸਦੇ ਸਨ ॥੪॥
आठ पहर घूमत रहै लोग हसै बहु आइ ॥४॥
GURBANI.WORLD