ੴ ਸਤਿਗੁਰ ਪ੍ਰਸਾਦਿ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ੴਸਤਿਗੁਰਪ੍ਰਸਾਦਿ॥
One Oankar, the primal energy realised through the grace of divine preceptor
ੴ सतिगुर प्रसादि ॥
LINE 02
ਪਉੜੀ੧
पउड़ी १
LINE 03
ਸਤਿਗੁਰੁਸਚਾਪਾਤਿਸਾਹੁਕੂੜੇਬਾਦਿਸਾਹਦੁਨੀਆਵੇ।
ਸਤਿਗੁਰੂ ਸੱਚੇ ਪਾਤਸ਼ਾਹ ਹਨ ਹੋਰ ਦੁਨੀਆਂ ਦੇ ਪਾਤਸ਼ਾਹ ਝੂਠੇ ਹਨ।
The true Guru (God) is the true emperor; all other worldly kinds are fake ones.
सतिगुरु सचा पातिसाहु कूड़े बादिसाह दुनीआवे ।
LINE 04
ਸਤਿਗੁਰੁਨਾਥਾਨਾਥੁਹੈਹੋਇਨਉਂਨਾਥਅਨਾਥਨਿਥਾਵੇ।
ਸਤਿਗੁਰੂ ਨਾਥਾਂ ਦੇ ਨਾਥ ਹਨ (ਹੋਰ ਜਿਹੜੇ) ਨਉਂ ਨਾਥ (ਕਹੀਦੇ ਹਨ) ਓਹ ਅਨਾਥ (ਗਰੀਬ) ਨਿਥਾਵੇ (ਫਿਰਦੇ ਹਨ)। (ਭਾਵ-ਘਰ ਘਰ ਖੱਪਰ ਹਥ ਵਿਚ ਲਈ ਪਿੰਨਦੇ ਫਿਰਦੇ ਹਨ)।
The true Guru is the Lord of lords; the nine naths (members and heads of ascetic yogi orders) are refugeless and without any master.
सतिगुरु नाथा नाथु है होइ नउं नाथ अनाथ निथावे ।
LINE 05
ਸਤਿਗੁਰੁਸਚੁਦਾਤਾਰੁਹੈਹੋਰੁਦਾਤੇਫਿਰਦੇਪਾਛਾਵੇ।
ਸਤਿਗੁਰੂ ਹੀ ਸੱਚਾ ਦਾਤਾ ਹੈ ਹੋਰ ਦਾਤੇ ਗੁਰੂ ਦੇ ਪਿਛੇ ਲੱਗੀ ਫਿਰਦੇ ਹਨ। (ਅਥਵਾ ਬ੍ਰਿਛ ਦੇ ਪਰਛਾਵੇ ਵਾਙੂੰ ਇਕ ਥਾਉਂ ਨਹੀਂ ਰਹਿਣ ਵਾਲੇ)।
The true Guru is the true bestower; other donors just move after Him.
सतिगुरु सचु दातारु है होरु दाते फिरदे पाछावे ।
LINE 06
ਸਤਿਗੁਰੁਕਰਤਾਪੁਰਖੁਹੈਕਰਿਕਰਤੂਤਿਨਿਨਾਵਨਿਨਾਵੇ।
ਸਤੁਗਰੂ ਹੀ ਕਰਤਾ ਪੁਰਖ (ਰਚਨ ਹਾਰ) ਹਨ, (ਅਰਥਾਤ) ਕਰਮ ਕਰ ਕੇ ਨਿਨਾਵਿਆਂ ਨੂੰ ਨਾਮ ਵਾਲਾ (ਪ੍ਰਸਿੱਧ) ਕਰਦੇ ਹਨ (ਭਾਵ, ਅਜਿਹਾ ਨਾਮ ਦਾ ਉਪਦੇਸ਼ ਦੇਂਦੇ ਹਨ ਕਿ ਉਹ ਚਾਰੇ ਕੁੰਟੀ ਉਜਾਗਰ ਹੋ ਜਾਂਦਾ ਹੈ। ਜਿਹਾ ਕੁ ਗੁਰੂ ਜੀ-'ਜਿਸੁ ਨੀਚ ਕਉ ਕੋਈ ਨ ਜਾਨੈ॥ ਨਾਮੁ ਜਪਤ ਉਹੁ ਚਹੁਕੁੰਟ ਮਾਨੈ')।
The true Guru is the creator and makes the unknown famous by giving them the name (naam).
सतिगुरु करता पुरखु है करि करतूति निनावनि नावे ।
LINE 07
ਸਤਿਗੁਰੁਸਚਾਸਾਹੁਹੈਹੋਰੁਸਾਹਅਵੇਸਾਹਉਚਾਵੇ।
ਸਤਿਗੁਰੂ ਸੱਚਾ ਸ਼ਾਹ ਹੈ ਹੋਰ ਸ਼ਾਹ 'ਵੇਸਾਹ' (ਮੁਰਦੇ, ਸ੍ਵਾਸ ਤੋਂ ਹੀਨ) ਹਨ ਅਰ ('ਉਚਾਵੇ') ਚਲਾਊ (=ਨਾਸ਼ੀ) ਹਨ, (ਅਥਵਾ ਛੱਪਰੀ ਵਾਸਾਂ ਵਾਙੂੰ ਹਨ ਜਿਹੜੇ ਮੋਢੇ ਪੁਰ ਘਰ ਚੁੱਕੀ ਫਿਰਦੇ ਹਨ ਅਥਵਾ 'ਵਿਸਾਹ ਉਚਾਵੇ' ਬੇਇਤਬਾਰੇ ਹਨ)।
True Guru is the real banker; other rich person’s cannot be believed.
सतिगुरु सचा साहु है होरु साह अवेसाह उचावे ।
LINE 08
ਸਤਿਗੁਰੁਸਚਾਵੈਦੁਹੈਹੋਰੁਵੈਦੁਸਭਕੈਦਕੂੜਾਵੇ।
ਸਤਿਗੁਰ ਸੱਚੇ ਵੈਦ ਹਨ ਹੋਰ ਵੈਦ ਸਭ ਝੂਠ ਹਨ (ਤੇ ਜਨਮ ਮਰਨ ਦੀ) ਕੈਦ ਵਿਚ ਹਨ।
The true Guru is the true physician; others themselves are imprisoned in the false bondage of transmigration.
सतिगुरु सचा वैदु है होरु वैदु सभ कैद कूड़ावे ।
LINE 09
ਵਿਣੁਸਤਿਗੁਰੁਸਭਿਨਿਗੋਸਾਵੈ੧।।
ਸਤਿਗੁਰ ਦੇ ਬਾਝ ਸਾਰੇ ਨਿਗੁਰੇ ਹੀ ਫਿਰਦੇ ਹਨ।
Without the true Guru they all are without the guiding force.
विणु सतिगुरु सभि निगोसावै ।१।
GURBANI.WORLD