ਪਉੜੀ ੧੩
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੩
पउड़ी १३
LINE 02
ਸੁਖੁਸਾਗਰੁਗੁਰੁਛਡਿਕੈਭਵਜਲਅੰਦਰਿਭੰਭਲਭੂਸੇ।
ਸੁੱਖਾਂ ਦੇ ਸਮੁੰਦ੍ਰ ਗੁਰੂ ਨੂੰ ਤਿਆਗ ਕੇ ਸੰਸਾਰ (ਦੁਖ ਸਾਗਰ) ਵਿਖੇ ਲੋਕ ਡੱਕੋ ਡੋਲੇ ਖਾਂਦੇ ਹਨ (ਭਾਵ ਬਿਰਥਾ ਦੇਵੀ ਦੇਵਤਿਆਂ ਵੱਲ ਭਟਕਦੇ ਹਨ)।
Leaving the Guru, the Pleasure Ocean, one tosses up and down in the world-ocean of delusions and deceptions.
सुखु सागरु गुरु छडि कै भवजल अंदरि भंभलभूसे ।
LINE 03
ਲਹਰੀਨਾਲਿਪਛਾੜੀਅਨਿਹਉਮੈਅਗਨੀਅੰਦਰਿਲੂਸੇ।
(ਚਿੰਤਾ ਦੀਆਂ) ਲਹਿਰਾਂ ਨਾਲ ਮਾਰੀਦੇ ਹਨ ਹਉਮੈ ਰੂਪੀ ਬੜਗਾਵਨ ਵਿਖੇ ਸੜ ਰਹੇ ਹਨ।
The stroke of the waves of the world-ocean tosses and the fire of ego continuously burns the inner self.
लहरी नालि पछाड़ीअनि हउमै अगनी अंदरि लूसे ।
LINE 04
ਜਮਦਰਿਬਧੇਮਾਰੀਅਨਿਜਮਦੂਤਾਂਦੇਧਕੇਧੂਸੇ।
ਧਰਮਰਾਜ ਦੇ ਦਰਵਾਜ਼ੇ ਪੁਰ ਬੱਧੇ ਹੋਏ ਮਾਰੀਦੇ ਜਮਦੂਤਾਂ ਦੇ ਧੱਕਿਆਂ ਵਿਚ ਧੂਹੀਦੇ (ਅਰਥਾਤ ਘਸੀਟੀਦੇ ਹਨ।)
Tied and beaten at the door of death, one receives the kicks of the messengers of death.
जम दरि बधे मारीअनि जमदूतां दे धके धूसे ।
LINE 05
ਗੋਇਲਿਵਾਸਾਚਾਰਿਦਿਨਨਾਉਧਰਾਇਨਿਈਸੇਮੂਸੇ।
(ਸੰਸਾਰ ਤਾਂ) ਚਾਰ ਦਿਨ ਦਾ ('ਗੋਇਲ' ਕਹੀਏ) ਗੁਜਰਾਂ ਦੀਆਂ ਛੱਪਰੀਆਂ ਵਾਂਙੂੰ ਵਾਸਾ ਹੈ, (ਇੱਥੇ ਕੋਈ) ਈਸਾ ਮੂਸਾ ਨਾਮ ਧਰਾਕੇ (ਸਦਾ ਰਹਿਨ ਵਾਲੇ) ਕਹਾ ਗਏ।
May be some one has named himself after Christ or Moses, but in this world all are to stay for a few days.
गोइलि वासा चारि दिन नाउ धराइनि ईसे मूसे ।
LINE 06
ਘਟਿਨਕੋਇਅਖਾਇਦਾਆਪੋਧਾਪੀਹੈਰਤਹੂਸੇ।
(ਆਪ ਨੂੰ) ਘੱਟ ਕੋਈ ਨਹੀਂ ਅਖਾਉਂਦਾ (ਜਿਹਾ ਕਿ 'ਘਾਟਿ ਨ ਕਿਨਹੀ ਕਹਾਇਆ॥ ਸਭ ਕਹਿਤੇ ਹੈ ਪਾਇਆ'॥ ਅਰਥ=ਸਾਰੇ ਆਖਦੇ ਹਨ ਕਿ ਰੱਬ ਨੂੰ ਮੈਂ ਹੀ ਪਾ ਲੀਤਾ ਹੈ)। ਆਪੋ ਆਪਣੀ ਹੈਰਤ ਨਾਲ ਹੱਟ ਗਏ।
Here none deems himself lesser one and all are engrossed in the rat race for selfish ends to find themselves shocked ultimately.
घटि न कोइ अखाइदा आपो धापी हैरत हूसे ।
LINE 07
ਸਾਇਰਦੇਮਰਜੀਵੜੇਕਰਨਿਮਜੂਰੀਖੇਚਲਖੂਸੇ।
ਸਮੁੰਦ੍ਰ ਦੇ ਮਰਜੀਵੜਿਆਂ ਵਾਂਙੂੰ ਮਜੂਰੀਆਂ ਕਰ ਕੇ ਖੇਚਲ ਨਾਲ ਖੁੱਸਦੇ ਹਨ। (ਦੁਖੀ ਹੁੰਦੇ ਯਾ ਗੁਆਏ ਜਾਂਦੇ ਹਨ)।
Those who are divers of the pleasure-ocean existing in the form of Guru, only they remain happy in the labour (of spiritual discipline).
साइर दे मरजीवड़े करनि मजूरी खेचल खूसे ।
LINE 08
ਗੁਰੁਪੂਰੇਵਿਣੁਡਾਂਗਡੰਗੂਸੇ੧੩।।
ਪੂਰਣ ਸਤਿਗੁਰੂ ਬਾਝ ਡੱਕੋ ਡੋਲੇ ਹੀ ਹਨ, (ਜਾਂ) ਧਰਮਰਾਜ ਦਾ ਡੰਡਾ ਸੋਟਾ ਹੀ (ਬਾਕੀ ਹੈ, ਨਰਕ ਦੀ ਭੱਠੀ ਥੋਂ ਗੁਰੂ ਹੀ ਰੱਖਿਆ ਕਰ ਸਕਦੇ ਹਨ।)।
Without the true Guru, all are always at loggerheads.
गुरु पूरे विणु डांग डंगूसे ।१३।
GURBANI.WORLD