ਕਊਆ ਜਉ ਮਰਾਲ ਸਭਾ ਜਾਇ ਬੈਠੇ ਮਾਨਸਰ ਦੁਚਿਤ ਉਦਾਸ ਬਾਸ ਆਸ ਦੁਰਗੰਧ ਕੀ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 386
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਊਆਜਉਮਰਾਲਸਭਾਜਾਇਬੈਠੇਮਾਨਸਰਦੁਚਿਤਉਦਾਸਬਾਸਆਸਦੁਰਗੰਧਕੀ।
ਜੇਕਰ ਕਾਂ ਮਾਨਸਰੋਵਰ ਉੱਤੇ ਮਰਾਲ ਹੰਸਾਂ ਦੀ ਸਭਾ ਵਿਚ ਜਾ ਬੈਠੇ ਤਾਂ ਦੁਰਗੰਧ ਵਿਸ਼ਟੇ ਦੀ ਆਸਾ ਵਿਚ ਦੁਚਿੱਤਾ ਤੇ ਉਦਾਸ ਉਦਾਸ ਜਿਹਾ ਹੀ ਉਥੇ ਬਾਸ ਕਰਦਾ ਬੈਠਦਾ ਹੈ।
If a crow joins the company of swans on the bank of lake Mansarover (a sacred lake in Himalayas) he will feel morose and in two minds since he cannot find any sullage there.
कऊआ जउ मराल सभा जाइ बैठे मानसर दुचित उदास बास आस दुरगंध की ।
LINE 02
ਸ੍ਵਾਨਜਿਉਬੈਠਾਈਐਸੁਭਗਪ੍ਰਜੰਗਪਾਰਤਿਆਗਿਜਾਇਚਾਕੀਚਾਟੈਹੀਨਮਤਅੰਧਕੀ।
ਜਿਸ ਤਰ੍ਹਾਂ ਕੁੱਤੇ ਨੂੰ ਚਾਹੇ ਸੁੰਦਰ ਪ੍ਰਜੰਕ ਪਲੰਘ ਉੱਤੇ ਬਿਠਾਈਏ ਕਿੰਤੂ ਉਹ ਉਸ ਪਲੰਘ ਨੂੰ ਤ੍ਯਾਗ ਕੇ ਚੱਕੀ ਨੂੰ ਚੱਟਨ ਜਾ ਲਗਦਾ ਹੈ ਕ੍ਯੋਂਜੁ ਉਸ ਅੰਧ ਮੂਰਖ ਦੀ ਮਤਿ ਜੂ ਮਾਰੀ ਹੋਈ ਹੈ।
Just as a dog is made to sit on a comfortable bed, being of base wisdom and foolish he will leave it and go to lick millstone.
स्वान जिउ बैठाईऐ सुभग प्रजंग पार तिआगि जाइ चाकी चाटै हीन मत अंध की ।
LINE 03
ਗਰਧਬਅੰਗਅਰਗਜਾਜਉਲੇਪਨਕੀਜੈਲੋਟਤਭਸਮਸੰਗਿਹੈਕੁਟੇਵਕੰਧਕੀ।
ਖੋਤੇ ਦੇ ਅੰਗਾਂ ਸ਼ਰੀਰ ਉਪਰ ਜੇਕਰ ਅਰਗਜਾ ਅਤਰ ਅੰਬੀਰ ਦਾ ਲੇਪ ਲਗਾਈਏ ਮਲੀਏ ਤਾਂ ਭੀ ਉਹ ਰਾਖ ਦੀ ਢੇਰੀ ਰੂੜੀ ਉਪਰ ਹੀ ਜਾ ਜਾ ਪਲਸੇਟੇ ਮਾਰਦਾ ਹੈ ਕ੍ਯੋਂਜੁ ਓਸ ਦੇ ਕੰਧਿਆਂ ਮੋਢਿਆਂ ਨੂੰ ਇਹ ਕੁਟੇਵ ਖੋਟੀ ਬਾਣ ਹੀ ਪਈ ਹੋਈ ਹੈ।
If a donkey is applied with paste of sandalwood, saffron and musk etc., he will still go and roll in the dust as is his character.
गरधब अंग अरगजा जउ लेपन कीजै लोटत भसम संगि है कुटेव कंध की ।
LINE 04
ਤੈਸੇਹੀਅਸਾਧਸਾਧਸੰਗਤਿਨਪ੍ਰੀਤਿਚੀਤਿਮਨਸਾਉਪਾਧਅਪਰਾਧਸਨਬੰਧਕੀ੩੮੬।।
ਤਿਸੀ ਪ੍ਰਕਾਰ ਹੀ ਅਸਾਧ ਸਾਕਤ ਮਨਮੁਖ ਦੇ ਚਿੱਤ ਅੰਦਰ ਸਾਧ ਸੰਗਤ ਗੁਰਮੁਖਾਂ ਸੰਤਾਂ ਦੀ ਸੰਗਤ ਵਿਚ ਪ੍ਰੀਤੀ ਰਤੀ ਭਰ ਭੀ ਨਹੀਂ ਹੁੰਦੀ; ਓਸ ਨੂੰ ਤਾਂ ਸਦਾ ਐਸੇ ਸਨਬੰਧ ਦੀ ਹੀ ਮਨਸਾ ਲਗੀ ਰਹਿੰਦੀ ਹੈ ਜਿਥੇ ਕਿ ਕੋਈ ਉਪਾਧ ਖੜੀ ਕੀਤੀ ਜਾ ਸਕੇਯਾ ਅਪ੍ਰਾਧ ਕਰ ਸਕਨ ਦਾ ਅਉਸਰ ਮਿਲ ਸਕੇ ॥੩੮੬॥
Similarly, those of base wisdom and turned away from the True Guru have no love or attraction for the company of saintly persons. They are ever engrossed in creating troubles and doing ill deeds. (386)
तैसे ही असाध साधसंगति न प्रीति चीति मनसा उपाध अपराध सनबंध की ।३८६।
GURBANI.WORLD