LINE 01
ਧਨਾਸਰੀਮਃ੫॥
Dhanaasaree, Fifth Mahalaa:
धनासरी मः ५ ॥
LINE 02
ਲਵੈਨਲਾਗਨਕਉਹੈਕਛੂਐਜਾਕਉਫਿਰਿਇਹੁਧਾਵੈ॥
ਹੇ ਭਾਈ! ਇਹ ਮਨੁੱਖ ਜਿਸ ਜਿਸ ਮਾਇਕ ਪਦਾਰਥ ਦੀ ਖ਼ਾਤਰ ਭਟਕਦਾ ਫਿਰਦਾ ਹੈ, ਉਹਨਾਂ ਵਿਚੋਂ ਕੋਈ ਭੀ ਚੀਜ਼ (ਪਰਮਾਤਮਾ ਦੇ ਨਾਮ-ਅੰਮ੍ਰਿਤ ਦੀ) ਬਰਾਬਰੀ ਨਹੀਂ ਕਰ ਸਕਦੀ।
Nothing which this mortal being runs after, can compare to it.
लवै न लागन कउ है कछूऐ जा कउ फिरि इहु धावै ॥
LINE 03
ਜਾਕਉਗੁਰਿਦੀਨੋਇਹੁਅੰਮ੍ਰਿਤੁਤਿਸਹੀਕਉਬਨਿਆਵੈ੧॥॥
ਗੁਰੂ ਨੇ ਜਿਸ ਮਨੁੱਖ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਦੇ ਦਿੱਤਾ, ਉਸ ਨੂੰ ਹੀ ਇਸ ਦੀ ਕਦਰ ਦੀ ਸਮਝ ਪੈਂਦੀ ਹੈ ॥੧॥
He alone comes to have it, whom the Guru blesses with this Ambrosial Nectar. ||1||
जा कउ गुरि दीनो इहु अंम्रितु तिस ही कउ बनि आवै ॥१॥
LINE 04
ਜਾਕਉਆਇਓਏਕੁਰਸਾ॥
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ,
The desire to eat, to wear new clothes, and all other desires,
जा कउ आइओ एकु रसा ॥
LINE 05
ਖਾਨਪਾਨਆਨਨਹੀਖੁਧਿਆਤਾਕੈਚਿਤਿਨਬਸਾ॥ਰਹਾਉ॥
ਉਸ ਨੂੰ ਖਾਣ-ਪੀਣ ਆਦਿਕ ਦੀ ਕੋਈ ਹੋਰ ਭੁੱਖ ਨਹੀਂ ਰਹਿੰਦੀ, ਕੋਈ ਹੋਰ ਭੁੱਖ ਉਸ ਦੇ ਚਿੱਤ ਵਿਚ ਨਹੀਂ ਟਿਕ ਸਕਦੀ ਰਹਾਉ॥
do not abide in the mind of one who comes to know the subtle essence of the One Lord. ||Pause||
खान पान आन नही खुधिआ ता कै चिति न बसा ॥ रहाउ ॥
LINE 06
ਮਉਲਿਓਮਨੁਤਨੁਹੋਇਓਹਰਿਆਏਕਬੂੰਦਜਿਨਿਪਾਈ॥
ਹੇ ਭਾਈ! ਜਿਸ ਮਨੁੱਖ ਨੇ (ਨਾਮ-ਜਲ ਦੀ) ਸਿਰਫ਼ ਇਕ ਬੂੰਦ ਹੀ ਹਾਸਲ ਕਰ ਲਈ, ਉਸ ਦਾ ਮਨ ਖਿੜ ਪੈਂਦਾ ਹੈ ਉਸ ਦਾ ਸਰੀਰ (ਆਤਮਕ ਜਲ ਨਾਲ) ਹਰਾ ਹੋ ਆਉਂਦਾ ਹੈ।
The mind and body blossom forth in abundance, when one receives even a drop of this Nectar.
मउलिओ मनु तनु होइओ हरिआ एक बूंद जिनि पाई ॥
LINE 07
ਬਰਨਿਨਸਾਕਉਉਸਤਤਿਤਾਕੀਕੀਮਤਿਕਹਣੁਨਜਾਈ੨॥॥
ਹੇ ਭਾਈ! ਮੈਂ ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਉਸ ਮਨੁੱਖ (ਦੇ ਆਤਮਕ ਜੀਵਨ) ਦੀ ਕੀਮਤ ਨਹੀਂ ਦੱਸੀ ਜਾ ਸਕਦੀ ॥੨॥
I cannot express His glory; I cannot describe His worth. ||2||
बरनि न साकउ उसतति ता की कीमति कहणु न जाई ॥२॥
LINE 08
ਘਾਲਨਮਿਲਿਓਸੇਵਨਮਿਲਿਓਮਿਲਿਓਆਇਅਚਿੰਤਾ॥
ਹੇ ਭਾਈ! ਇਹ ਨਾਮ-ਰਸ (ਆਪਣੀ ਕਿਸੇ) ਮੇਹਨਤ ਨਾਲ ਨਹੀਂ ਮਿਲਦਾ, ਆਪਣੀ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ, ਉਸ ਨੂੰ ਉਸ ਦੇ ਚਿਤ-ਚੇਤੇ ਤੋਂ ਬਾਹਰਾ ਹੀ ਪ੍ਰਾਪਤ ਹੋ ਗਿਆ।
We cannot meet the Lord by our own efforts, nor can we meet Him through service; He comes and meets us spontaneously.
घाल न मिलिओ सेव न मिलिओ मिलिओ आइ अचिंता ॥
LINE 09
ਜਾਕਉਦਇਆਕਰੀਮੇਰੈਠਾਕੁਰਿਤਿਨਿਗੁਰਹਿਕਮਾਨੋਮੰਤਾ੩॥॥
ਪਿਆਰੇ ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਮਨੁੱਖ ਨੇ ਗੁਰੂ ਦੇ ਉਪਦੇਸ਼ ਉਤੇ ਅਮਲ ਕੀਤਾ ॥੩॥
One who is blessed by my Lord Master's Grace, practices the Teachings of the Guru's Mantra. ||3||
जा कउ दइआ करी मेरै ठाकुरि तिनि गुरहि कमानो मंता ॥३॥
LINE 10
ਦੀਨਦੈਆਲਸਦਾਕਿਰਪਾਲਾਸਰਬਜੀਆਪ੍ਰਤਿਪਾਲਾ॥
ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਦਾ ਹੀ ਮੇਹਰਬਾਨ ਰਹਿੰਦਾ ਹੈ, ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ।
He is merciful to the meek, always kind and compassionate; He cherishes and nurtures all beings.
दीन दैआल सदा किरपाला सरब जीआ प्रतिपाला ॥
LINE 11
ਓਤਿਪੋਤਿਨਾਨਕਸੰਗਿਰਵਿਆਜਿਉਮਾਤਾਬਾਲਗੋੁਪਾਲਾ੪੭॥॥॥
ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਵਿਚ ਟਿਕਾ ਰੱਖਦੀ ਹੈ, ਹੇ ਨਾਨਕ! ਇਸੇ ਤਰ੍ਹਾਂ ਉਹ ਗੋਪਾਲ-ਪ੍ਰਭੂ ਤਾਣੇ ਪੇਟੇ ਵਾਂਗ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਹੈ (ਜਿਸ ਨੂੰ ਹਰਿ-ਨਾਮ ਦਾ ਸੁਆਦ ਆ ਜਾਂਦਾ ਹੈ) ॥੪॥੭॥
The Lord is mingled with Nanak, through and through; He cherishes him, like the mother her child. ||4||7||
ओति पोति नानक संगि रविआ जिउ माता बाल गुोपाला ॥४॥७॥
GURBANI.WORLD