ਪਉੜੀ ੨੩

ਵਾਰ ੨੬ ਭਾਈ ਗੁਰਦਾਸ ਜੀ ਅੰਗ 26
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨੩
पउड़ी २३
LINE 02
ਖੀਰਸਮੁੰਦੁਵਿਰੋਲਿਕੈਕਢਿਰਤਨਚਉਦਹਵੰਡਿਲੀਤੇ।
ਖੀਰ ਸਮੁੰਦ੍ਰ ਨੂੰ ਰਿੜਕ ਕੇ (ਦੇਵ ਦਾਨਵਾਂ ਨੇ) ਚੌਦਾਂ ਰਤਨ ਕੱਢ ਕੇ (ਆਪੋ ਵਿਚ) ਵੰਡ ਲੀਤੇ। (ਵੇਰਵਾ ਇਹ ਹੈ:)
Having churned the ocean the fourteen jewels were taken out and were distributed (among the gods and demons).
खीर समुंदु विरोलि कै कढि रतन चउदह वंडि लीते ।
LINE 03
ਮਣਿਲਖਮੀਪਾਰਿਜਾਤਸੰਖੁਸਾਰੰਗਧਣਖੁਬਿਸਨੁਵਸਿਕੀਤੇ।
(ਕੌਸਤਭ ਨਾਮੇ) ੧ਮਣੀ, ੨ਲਖਮੀ, ੩ਕਲਪ ਬ੍ਰਿੱਛ, (ਗਾਂਡੀਵਨਾਮਾ) ੪ਸੰਖ, ੫ਸਾਰੰਗ (ਧਨਖ) (ਏਹ ਪੰਜ ਰਤਨ) ਵਿਸ਼ਨੂੰ ਨੇ (ਆਪਣੇ) ਕਾਬੂ ਵਿਖੇ ਰੱਖੇ।
Visnu got hold of gem, Laksami; wish fulfilling tree-parijat, conch, bow named sarang. .
मणि लखमी पारिजात संखु सारंग धणखु बिसनु वसि कीते ।
LINE 04
ਕਾਮਧੇਣੁਤੇਅਪਛਰਾਂਐਰਾਪਤਿਇੰਦ੍ਰਾਸਣਿਸੀਤੇ।
ਕਾਮਧੇਨੂ (ਗਉ), ੨(ਰੰਭਾ ਨਾਮੇ) ਅਪੱਛਰਾਂ, ੩ਐਰਾਵਤ (ਹਾਥੀ) (ਤਿੰਨੇ) ਇੰਦ੍ਰਾਸਣ (ਦੇ ਨਾਉਂ) ਨਾਲ ਸੀਤੇ ਗਏ (ਭਾਵ ਇੰਦਮ ਦੇ ਨਾਉਂ ਲਗੇ)।
Wish fulfilling cow nymphs, Air5vat elephant were attached to the throne of lndr i.e. they were given him.
कामधेणु ते अपछरां ऐरापति इंद्रासणि सीते ।
LINE 05
ਕਾਲਕੂਟਤੇਅਰਧਚੰਦਮਹਾਂਦੇਵਮਸਤਕਿਧਰਿਪੀਤੇ।
੧ਕਾਲਕੁਟ ਤੋਂ ੨ਦੁਤੀਆ ਦਾ ਚੰਦ੍ਰਮਾ, (ਏਹ ਦੋ) ਸ਼ਿਵ ਨੇ ਪ੍ਰੀਤ ਨਾਲ ਨਾਲ ਰੱਖੇ (ਭਾਵ ਕਾਲਕੂਟ ਕੰਠ ਵਿਖੇ ਚੰਦ) ਮੱਥੇ ਧਾਰਨ (ਕੀਤਾ)।
Mahadev drank the deadly poison and adorned crescent moon on his forehead.
कालकूट ते अरध चंद महांदेव मसतकि धरि पीते ।
LINE 06
ਘੋੜਾਮਿਲਿਆਸੂਰਜੈਮਦੁਅੰਮ੍ਰਿਤੁਦੇਵਦਾਨਵਰੀਤੇ।
੧(ਉਚੀਸ਼੍ਰਵਾ ਨਾਮੇ) ਘੋੜਾ ਸੂਰਜ ਨੂੰ ਮਿਲਿਆ, ੨ਸ਼ਰਾਬ ਤੇ ੩ਅੰਮ੍ਰਿਤ ਦੀ ਮਰਯ ਦਾ (ਅਰਥਾਤ ਸ਼ਰਾਬ) ਦੈਂਤਾਂ (ਲਈ ਤੇ ਅੰਮ੍ਰਿਤ) ਦੇਵਤਿਆਂ ਲਈ (ਮੋਹਣੀ ਅਵਤਾਰ ਨੇ ਕੀਤੀ)।
Sun got the horse and the wine and amrit were emptied by the gods and demons jointly .
घोड़ा मिलिआ सूरजै मदु अंम्रितु देव दानव रीते ।
LINE 07
ਕਰੇਧਨੰਤਰੁਵੈਦਗੀਡਸਿਆਤੱਛਕਿਮਤਿਬਿਪਰੀਤੇ।
੧ਧਨੰਤਰ ਨਾਮੇ ਵੈਦ ਹਕੀਮੀ ਕਰਦਾ ਹੈ (ਪਰੰਤੂ ਜਦ ਪ੍ਰੀਖਤ ਨੂੰ) ਤੱਛਕ (ਨਾਮੇ ਨਾਗ ਨੇ) ਡੰਗ ਮਾਰਿਆ ਤਾਂ ਮੱਤ ਮਾਰੀ ਗਈ (ਕਿਉਂ ਜੋ ਤੱਛਕ ਪਾਸੋਂ ਧਨ ਲੈ ਕੇ ਇਲਾਜ ਛਡਦਾ ਹੀ ਘਰ ਨੂੰ ਮੁੜ ਗਿਆ), (ਸਤਵੀਂ ਤੇ ਅੱਠਵੀਂ) ਤੁਕ ਵਿਖੇ ਪਉੜੀ ਦਾ ਸਿੱਟਾ ਦੱਸਦੇ ਹਨ)।
Dhanvantrt used to practise medicine but stung by Taksak, the snake, his wisdom got inverted.
करे धनंतरु वैदगी डसिआ तच्छकि मति बिपरीते ।
LINE 08
ਗੁਰਉਪਦੇਸੁਅਮੋਲਕਾਰਤਨਪਦਾਰਥਨਿਧਿਅਗਣੀਤੇ।
ਗੁਰੂ (ਰੂਪ ਖੀਰ) ਸਮੁੰਦਰ (ਵਿਖੇ ਉਪਦੇਸ਼ ਰੂਪੀ ਬੇਸ਼ੁਮਾਰ ਤੇ ਅਮੋਲਕ ਰਤਨ ਪਦਾਰਥ ਹਨ।
In the ocean of the teachings of the Guru, exist innumerable invaluable jewels.
गुर उपदेसु अमोलका रतन पदारथ निधि अगणीते ।
LINE 09
ਸਤਿਗੁਰਸਿਖਾਂਸਚੁਪਰੀਤੇ੨੩।।
(ਇਸੇ ਕਰਕੇ) ਸਤਿਗੁਰੂ (ਗੁਰੂ ਨਾਨਕ) ਨਾਲ ਸਿਖਾਂ ਦੀ ਸੱਚੀ ਪ੍ਰੀਤ ਹੈ।
The Sikh's true love is for the Guru alone.
सतिगुर सिखां सचु परीते ।२३।
GURBANI.WORLD