ਮਃ ੩ ॥

ਰਾਗੁ ਮਾਝ ਗੁਰੂ ਅਮਰਦਾਸ ਜੀ ਅੰਗ 145
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੩॥
Third Mahalaa:
मः ३ ॥
LINE 02
ਕਲਿਕੀਰਤਿਪਰਗਟੁਚਾਨਣੁਸੰਸਾਰਿ॥
ਇਸ ਕਲਜੁਗੀ ਸੁਭਾਵ (-ਰੂਪ ਹਨੇਰੇ ਨੂੰ ਦੂਰ ਕਰਨ) ਲਈ (ਪ੍ਰਭੂ ਦੀ) ਸਿਫ਼ਤ-ਸਾਲਾਹ (ਸਮਰੱਥ) ਹੈ, (ਇਹ ਸਿਫ਼ਤ-ਸਾਲਾਹ) ਜਗਤ ਵਿਚ ਉੱਘਾ ਚਾਨਣ ਹੈ।
In this Dark Age of Kali Yuga, the Kirtan of the Lord's Praise has appeared as a Light in the world.
कलि कीरति परगटु चानणु संसारि ॥
LINE 03
ਗੁਰਮੁਖਿਕੋਈਉਤਰੈਪਾਰਿ॥
(ਪਰ) ਕੋਈ (ਵਿਰਲਾ) ਜੋ ਗੁਰੂ ਦੇ ਸਨਮੁਖ ਹੁੰਦਾ ਹੈ (ਇਸ ਚਾਨਣ ਦਾ ਆਸਰਾ ਲੈ ਕੇ ਇਸ ਹਨੇਰੇ ਵਿਚੋਂ) ਪਾਰ ਲੰਘਦਾ ਹੈ।
How rare are those few Gurmukhs who swim across to the other side!
गुरमुखि कोई उतरै पारि ॥
LINE 04
ਜਿਸਨੋਨਦਰਿਕਰੇਤਿਸੁਦੇਵੈ॥
ਪ੍ਰਭੂ ਜਿਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਇਹ ਕੀਰਤਿ-ਰੂਪ ਚਾਨਣ) ਦੇਂਦਾ ਹੈ।
The Lord bestows His Glance of Grace;
जिस नो नदरि करे तिसु देवै ॥
LINE 05
ਨਾਨਕਗੁਰਮੁਖਿਰਤਨੁਸੋਲੇਵੈ੨॥॥
ਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਰਤਨ ਲੱਭ ਲੈਂਦਾ ਹੈ ॥੨॥
O Nanak, the Gurmukh receives the jewel. ||2||
नानक गुरमुखि रतनु सो लेवै ॥२॥
GURBANI.WORLD