ਪਉੜੀ ੧੭
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੭
पउड़ी १७
LINE 02
ਲਖਲਖਜੋਗਧਿਆਨਮਿਲਿਧਰਿਧਿਆਨੁਬਹੰਦੇ।
ਲਖਾਂ ਜੋਗੀ ਲੋਕ, ਲੱਖਾਂ ਧਿਆਨੀ ਮਿਲਕੇ ਧਿਆਨ ਲਾਕੇ ਬੈਠਦੇ ਹਨ।
If lacs of yogis sit in meditation jointly;
लख लख जोग धिआन मिलि धरि धिआनु बहंदे ।
LINE 03
ਲਖਲਖਸੁੰਨਸਮਾਧਿਸਾਧਿਨਿਜਆਸਣਸੰਦੇ।
ਲੱਖਾਂ ' ਸੁੰਨ ਸਮਾਧੀ' (ਅਫੁਰ ਸਮਾਧੀ ਵਾਲੇ) ਲਖਾਂ ਹੀ ਆਪੋ ਆਪਣੇ ਆਸਣਾਂ (ਕਰਮਾਂ) ਨੂੰ ਸਾਧਦੇ ਹਨ।
If lacs of sadhus in meditation of postures go into tranquil trances;
लख लख सुंन समाधि साधि निज आसण संदे ।
LINE 04
ਲਖਸੇਖਸਿਮਰਣਿਕਰਹਿਂਗੁਣਗਿਆਨਗਣੰਦੇ।
ਲੱਖਾਂ ਸ਼ੇਖਨਾਗ ਸਿਮਰਣ ਕਰਦੇ ਹਨ, ਲੱਖਾਂ ਗੁਣੀ ਲੋਕ ਗਿਆਨ ਕਰਨ ਲਈ (ਗਿਆਨ ਗੋਦੜੀਆਂ ਲਾਂਦੇ ਹਨ)
If lacs of Sesanags keep remembering and eulogizing the Lord;
लख सेख सिमरणि करहिं गुण गिआन गणंदे ।
LINE 05
ਮਹਿਮਾਂਲਖਮਹਾਤਮਾਂਜੈਕਾਰਕਰੰਦੇ।
ਲੱਖਾਂ ਮਹਾਤਮਾਂ (ਸ੍ਰੇਸ਼ਟ ਲੋਕ ਮਹਿਮਾ ਕਰਦੇ ਹਨ ਲਖਾਂ ਜੈ ਜੈ ਕਾਰ ਤੇ ਨਮਸਕਾਰ ਕਰਦੇ ਹਨ
If lacs of great souls cheerfully applaud Him;
महिमां लख महातमां जैकार करंदे ।
LINE 06
ਉਸਤਤਿਉਪਮਾਲਖਲਖਲਖਭਗਤਿਜਪੰਦੇ।
ਲੱਖਾਂ ਉਸਤਤ, ਲੱਖਾਂ ਉਪਮਾਂ (ਕੀਰਤਨ ਆਦਿ) ਤੇ ਲਖਾਂ ਭਗਤ ਜਾਪ ਜਪਦੇ ਹਨ।
If lacs of devotees eulogize His glories and perform lacs of recitations of His name,
उसतति उपमा लख लख लख भगति जपंदे ।
LINE 07
ਗੁਰਮੁਖਿਸੁਖਫਲੁਪਿਰਮਰਸੁਇਕਪਲੁਨਲਹੰਦੇ੧੭।।
(ਪਰੰਤੂ) ਗੁਰਮੁਖ ਪ੍ਰੇਮ ਰਸ ਦਾ ਸੁਖ ਫਲ ਦੇ ਇਕ ਪਲ ਨੂੰ ਬੀ ਨਹੀਂ ਲੈ ਸਕਦੇ।
Even then they all cannot withstand the one moment of loving delight of a gurmukh.
गुरमुखि सुख फलु पिरम रसु इक पलु न लहंदे ।१७।
GURBANI.WORLD