ਪਉੜੀ ੪

ਵਾਰ ੨੩ ਭਾਈ ਗੁਰਦਾਸ ਜੀ ਅੰਗ 23
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੪
पउड़ी ४
LINE 02
ਚਰਣੋਦਕੁਹੋਇਸੁਰਸਰੀਤਜਿਬੈਕੁੰਠਧਰਤਿਵਿਚਿਆਈ।
(ਲੋਕ ਪ੍ਰਸਿੱਧ ਕਥਾ ਹੈ ਕਿ) ਗੰਗਾ (ਬਾਵਨ ਦੇ ਚਰਨਾਂ) ਦਾ ਚਰਣਾਮ੍ਰਿਤ ਹੋਣ ਕਰ ਕੇ ਬੈਕੁੰਠ ਛਡ ਕੇ ਧਰਤੀ ਵਿਖੇ ਆਈ।
Ganges, the wash of the Lords' feet, left heavens and came down to arth.
चरणोदकु होइ सुरसरी तजि बैकुंठ धरति विचि आई ।
LINE 03
ਨਉਸੈਨਦੀਨੜਿੰਨਵੈਅਠਸਠਿਤੀਰਥਿਅੰਗਿਸਮਾਈ।
ਨੌਂ ਸੈ ਨੜਿੰਨਵੈ ਨਦੀ ਤੇ ਅਠਾਹਠ ਤੀਰਥਾਂ ਨੇ ਗੰਗਾ ਵਿਖੇ ਸਮਾਈ ਕੀਤੀ, (ਗੰਗਾ ਸ਼ਨਾਨ ਦਾ ਫਲ ਸਭ ਤੋਂ ਸ਼੍ਰੇਸ਼ਟ ਮੰਨਦੇ ਹਨ)।
Nine hundred ninety nine rivers and sixty eight pilgrimage centres erged in it.
नउ सै नदी नड़िंनवै अठसठि तीरथि अंगि समाई ।
LINE 04
ਤਿਹੁਲੋਈਪਰਵਾਣੁਹੈਮਹਾਦੇਵਲੈਸੀਸਚੜ੍ਹਾਈ।
ਤਿੰਨਾਂ ਲੋਕਾਂ ਵਿਖੇ ਪ੍ਰਮਾਣਿਕ ਹੋਈ (ਅਰਥਾਤ ਉਸ ਦੀਆਂ ਤਿੰਨ ਧਾਰਾਂ ਹੋ ਗਈਆਂ, ਪਾਤਾਲ ਧਾਰਾ ਦਾ ਨਾਮ ਭੋਗਾਵਤੀ, ਸ੍ਵਰਗ ਧਾਰਾ ਦਾ ਨਾਮ ਅਮਰਾਵਤੀ, ਅਰ ਭੁਲੋਕ ਵਿਖੇ ਗੰਗਾ ਨਾਮ ਕਹੀਦਾ ਹੈ) ਇਸੇ ਨੂੰ ਸ਼ਿਵ ਨੇ ਲੈਕੇ ਸਿਰ ਪੁਰ ਰੱਖਿਆ।
In all the three worlds, it is accepted as authentic and Mahadev ,iva) has borne it on his head.
तिहु लोई परवाणु है महादेव लै सीस चढ़ाई ।
LINE 05
ਦੇਵੀਦੇਵਸਰੇਵਦੇਜੈਜੈਕਾਰਵਡੀਵਡਿਆਈ।
ਦੇਵੀਆਂ ਅਰ ਦੇਵਤੇ ਸੇਂਵਦੇ ਹਨ, ਜੈ ਜੈ ਕਾਰ ਹੁੰਦੇ ਹਨ ਅਰ ਵੱਡ ਸ਼ੋਭਾ ਹੁੰਦੀ ਹੈ।
Gods and goddesses all worship it and hail s greatness.
देवी देव सरेवदे जै जैकार वडी वडिआई ।
LINE 06
ਸਣੁਗੰਗਾਬੈਕੁੰਠਲਖਲਖਬੈਕੁੰਠਨਾਥਿਲਿਵਲਾਈ।
(ਪਰ) ਲੱਖਾਂ ਬੈਕੁੰਠ, ਅਰ ਲੱਖਾਂ ਬੈਕੁੰਠਾਂ ਦੇ ਸ੍ਵਾਮੀ (ਇਸ) ਗੰਗਾ ਸਮੇਤ ਲਿਵ ਲਾਕੇ (ਧ੍ਯਾਨ ਕਰ ਕੇ ਇਹ ਗੱਲ ਆਖਦੇ ਹਨ ਕਿ)
Myriads of heavens and the master of heavens including the ranges, absorbed in meditation declare,
सणु गंगा बैकुंठ लख लख बैकुंठ नाथि लिव लाई ।
LINE 07
ਸਾਧੂਧੂੜਿਦੁਲੰਭਹੈਸਾਧਸੰਗਤਿਸਤਿਗੁਰੁਸਰਣਾਈ।
ਸੰਤਾਂ ਦੇ ਚਰਣਾਂ ਦੀ ਧੂੜ ਵੱਡੀ ਹੀ ਦੁਰਲੱਭ ਹੈ, (ਜੋ) ਸਤਿਗੁਰੂ ਅਤੇ ਸਾਧਸੰਗਤ (ਦੀ) ਸ਼ਰਨ ਆਉਣ (ਦਾ ਨਾਮ) ਹੈ।
That the dust of the feet of sadhu is rare and is obtainable only by coming under the shelter of the true Guru.
साधू धूड़ि दुलंभ है साधसंगति सतिगुरु सरणाई ।
LINE 08
ਚਰਨਕਵਲਦਲਕੀਮਨਪਾਈ੪।।
ਦਰਨ ਕਵਲਾਂ ਦੇ ਇੱਕ ਦਲ (ਪੱਤ੍ਰ) ਦੀ ਕੀਮਤ ਨਹੀਂ (ਕਿਸੇ) ਪਾਈ।
Value of even the one petal of the lotus feet is beyond assessment.
चरन कवल दल कीम न पाई ।४।
GURBANI.WORLD