ਪਉੜੀ ॥

ਰਾਗੁ ਜੈਤਸਰੀ ਗੁਰੂ ਅਰਜਨ ਦੇਵ ਜੀ ਅੰਗ 706
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਹਰਿਏਕੁਨਿਰੰਜਨੁਗਾਈਐਸਭਅੰਤਰਿਸੋਈ॥
ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ।
Sing the Praise of the One, the Immaculate Lord; He is contained within all.
हरि एकु निरंजनु गाईऐ सभ अंतरि सोई ॥
LINE 03
ਕਰਣਕਾਰਣਸਮਰਥਪ੍ਰਭੁਜੋਕਰੇਸੁਹੋਈ॥
ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ।
The Cause of causes, the Almighty Lord God; whatever He wills, comes to pass.
करण कारण समरथ प्रभु जो करे सु होई ॥
LINE 04
ਖਿਨਮਹਿਥਾਪਿਉਥਾਪਦਾਤਿਸੁਬਿਨੁਨਹੀਕੋਈ॥
ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ।
In an instant, He establishes and disestablishes; without Him, there is no other.
खिन महि थापि उथापदा तिसु बिनु नही कोई ॥
LINE 05
ਖੰਡਬ੍ਰਹਮੰਡਪਾਤਾਲਦੀਪਰਵਿਆਸਭਲੋਈ॥
ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।
He pervades the continents, solar systems, nether worlds, islands and all worlds.
खंड ब्रहमंड पाताल दीप रविआ सभ लोई ॥
LINE 06
ਜਿਸੁਆਪਿਬੁਝਾਏਸੋਬੁਝਸੀਨਿਰਮਲਜਨੁਸੋਈ੧॥॥
ਜਿਸ ਮਨੁੱਖ ਨੂੰ (ਇਹ) ਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੧॥
He alone understands, whom the Lord Himself instructs; he alone is a pure and unstained being. ||1||
जिसु आपि बुझाए सो बुझसी निरमल जनु सोई ॥१॥
GURBANI.WORLD