ਗਉੜੀ ਮਹਲਾ ੩ ॥

ਰਾਗੁ ਗਉੜੀ ਗੁਰੂ ਅਮਰਦਾਸ ਜੀ ਅੰਗ 244
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਮਹਲਾ੩॥
Gauree, Third Mahalaa:
गउड़ी महला ३ ॥
LINE 02
ਪਿਰਬਿਨੁਖਰੀਨਿਮਾਣੀਜੀਉਬਿਨੁਪਿਰਕਿਉਜੀਵਾਮੇਰੀਮਾਈ॥
ਹੇ ਮੇਰੀ ਮਾਂ! ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਮੇਰੀ ਜਿੰਦ ਬਹੁਤ ਕੰਗਾਲ ਜਿਹੀ ਰਹਿੰਦੀ ਹੈ, ਪ੍ਰਭੂ-ਪਤੀ ਦੇ ਮੇਲ ਤੋਂ ਬਿਨਾ ਮੇਰੇ ਅੰਦਰ ਆਤਮਕ ਜੀਵਨ ਆ ਨਹੀਂ ਸਕਦਾ।
Without my Husband, I am utterly dishonored. Without my Husband Lord, how can I live, O my mother?
पिर बिनु खरी निमाणी जीउ बिनु पिर किउ जीवा मेरी माई ॥
LINE 03
ਪਿਰਬਿਨੁਨੀਦਨਆਵੈਜੀਉਕਾਪੜੁਤਨਿਨਸੁਹਾਈ॥
(ਹੇ ਮਾਂ!) ਪ੍ਰਭੂ-ਪਤੀ ਤੋਂ ਬਿਨਾ ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ, ਮੈਨੂੰ ਆਪਣੇ ਸਰੀਰ ਉਤੇ ਕੋਈ ਕੱਪੜਾ ਨਹੀਂ ਸੁਖਾਂਦਾ।
Without my Husband, sleep does not come, and my body is not adorned with my bridal dress.
पिर बिनु नीद न आवै जीउ कापड़ु तनि न सुहाई ॥
LINE 04
ਕਾਪਰੁਤਨਿਸੁਹਾਵੈਜਾਪਿਰਭਾਵੈਗੁਰਮਤੀਚਿਤੁਲਾਈਐ॥
(ਹੇ ਮਾਂ!) ਕੱਪੜਾ ਸਰੀਰ ਉਤੇ ਤਦੋਂ ਹੀ ਸੁਖਾਂਦਾ ਹੈ, ਜਦੋਂ ਮੈਂ ਪ੍ਰਭੂ-ਪਤੀ ਨੂੰ ਭਾ ਜਾਵਾਂ। (ਪਰ, ਹੇ ਮਾਂ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪ੍ਰਭੂ ਵਿਚ ਚਿੱਤ ਜੁੜ ਸਕਦਾ ਹੈ।
The bridal dress looks beautiful upon my body, when I am pleasing to my Husband Lord. Following the Guru's Teachings, my consciousness is focused on Him.
कापरु तनि सुहावै जा पिर भावै गुरमती चितु लाईऐ ॥
LINE 05
ਸਦਾਸੁਹਾਗਣਿਜਾਸਤਿਗੁਰੁਸੇਵੇਗੁਰਕੈਅੰਕਿਸਮਾਈਐ॥
ਜਦੋਂ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ, ਤਦੋਂ ਉਹ ਸਦਾ ਵਾਸਤੇ ਭਾਗਾਂ ਵਾਲੀ ਬਣ ਜਾਂਦੀ ਹੈ। (ਇਸ ਵਾਸਤੇ, ਹੇ ਮਾਂ!) ਗੁਰੂ ਦੀ ਗੋਦ ਵਿਚ ਹੀ ਟਿਕੇ ਰਹਿਣਾ ਚਾਹੀਦਾ ਹੈ।
I become His happy soul-bride forever, when I serve the True Guru; I sit in the Lap of the Guru.
सदा सुहागणि जा सतिगुरु सेवे गुर कै अंकि समाईऐ ॥
LINE 06
ਗੁਰਸਬਦੈਮੇਲਾਤਾਪਿਰੁਰਾਵੀਲਾਹਾਨਾਮੁਸੰਸਾਰੇ॥
(ਹੇ ਮਾਂ!) ਜਦੋਂ ਗੁਰੂ ਦੇ ਸ਼ਬਦ ਵਿਚ (ਮੇਰਾ ਚਿੱਤ) ਜੁੜਦਾ ਹੈ, ਤਦੋਂ ਮੈਂ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹਾਂ। (ਹੇ ਮਾਂ!) ਪ੍ਰਭੂ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ।
Through the Word of the Guru's Shabad, the soul-bride meets her Husband Lord, who ravishes and enjoys her. The Naam, the Name of the Lord, is the only profit in this world.
गुर सबदै मेला ता पिरु रावी लाहा नामु संसारे ॥
LINE 07
ਨਾਨਕਕਾਮਣਿਨਾਹਪਿਆਰੀਜਾਹਰਿਕੇਗੁਣਸਾਰੇ੧॥॥
ਹੇ ਨਾਨਕ! ਜੀਵ-ਇਸਤ੍ਰੀ ਜਦੋਂ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦੀ ਹੈ, ਤਦੋਂ ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ॥੧॥
O Nanak, the soul-bride is loved by her Husband, when she dwells upon the Glorious Praises of the Lord. ||1||
नानक कामणि नाह पिआरी जा हरि के गुण सारे ॥१॥
LINE 08
ਸਾਧਨਰੰਗੁਮਾਣੇਜੀਉਆਪਣੇਨਾਲਿਪਿਆਰੇ॥
(ਹੇ ਮੇਰੀ ਮਾਂ!) ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਦਿਨ-ਰਾਤਿ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ,
The soul-bride enjoys the Love of her Beloved.
सा धन रंगु माणे जीउ आपणे नालि पिआरे ॥
LINE 09
ਅਹਿਨਿਸਿਰੰਗਿਰਾਤੀਜੀਉਗੁਰਸਬਦੁਵੀਚਾਰੇ॥
ਉਹ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਸਾਂਭਦੀ ਹੋਈ ਆਪਣੇ ਪ੍ਰਭੂ-ਪਤੀ ਦੇ ਮਿਲਾਪ ਵਿਚ ਆਤਮਕ ਆਨੰਦ ਮਾਣਦੀ ਹੈ,
Imbued with His Love night and day, she contemplates the Word of the Guru's Shabad.
अहिनिसि रंगि राती जीउ गुर सबदु वीचारे ॥
LINE 10
ਗੁਰਸਬਦੁਵੀਚਾਰੇਹਉਮੈਮਾਰੇਇਨਬਿਧਿਮਿਲਹੁਪਿਆਰੇ॥
(ਕਿਉਂਕਿ) ਜੇਹੜੀ ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਸਾਂਭਦੀ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ। (ਹੇ ਸਤਸੰਗੀ ਸਹੇਲੀਓ! ਤੁਸੀ ਭੀ) ਇਸ ਤਰ੍ਹਾਂ ਪ੍ਰਭੂ-ਪਿਆਰੇ ਨੂੰ ਮਿਲੋ।
Contemplating the Guru's Shabad, she conquers her ego, and in this way, she meets her Beloved.
गुर सबदु वीचारे हउमै मारे इन बिधि मिलहु पिआरे ॥
LINE 11
ਸਾਧਨਸੋਹਾਗਣਿਸਦਾਰੰਗਿਰਾਤੀਸਾਚੈਨਾਮਿਪਿਆਰੇ॥
(ਹੇ ਮਾਂ!) ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ ਸਦਾ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪ੍ਰੇਮ ਕਰਦੀ ਹੈ।
She is the happy soul-bride of her Lord, who is forever imbued with the Love of the True Name of her Beloved.
सा धन सोहागणि सदा रंगि राती साचै नामि पिआरे ॥
LINE 12
ਅਪੁਨੇਗੁਰਮਿਲਿਰਹੀਐਅੰਮ੍ਰਿਤੁਗਹੀਐਦੁਬਿਧਾਮਾਰਿਨਿਵਾਰੇ॥
(ਹੇ ਸਹੇਲੀਹੋ!) ਆਪਣੇ ਗੁਰੂ ਨੂੰ ਮਿਲੇ ਰਹਿਣਾ ਚਾਹੀਦਾ ਹੈ (ਗੁਰੂ ਪਾਸੋਂ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੈ ਸਕੀਦਾ ਹੈ। (ਜਿਸ ਨੂੰ ਇਹ ਨਾਮ-ਜਲ ਮਿਲ ਜਾਂਦਾ ਹੈ ਉਹ ਆਪਣੇ ਅੰਦਰੋਂ) ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ।
Abiding in the Company of our Guru, we grasp the Ambrosial Nectar; we conquer and cast out our sense of duality.
अपुने गुर मिलि रहीऐ अंम्रितु गहीऐ दुबिधा मारि निवारे ॥
LINE 13
ਨਾਨਕਕਾਮਣਿਹਰਿਵਰੁਪਾਇਆਸਗਲੇਦੂਖਵਿਸਾਰੇ੨॥॥
ਹੇ ਨਾਨਕ! ਉਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੇ ਦੁੱਖ ਭੁਲਾ ਲਏ ॥੨॥
O Nanak, the soul-bride attains her Husband Lord, and forgets all her pains. ||2||
नानक कामणि हरि वरु पाइआ सगले दूख विसारे ॥२॥
LINE 14
ਕਾਮਣਿਪਿਰਹੁਭੁਲੀਜੀਉਮਾਇਆਮੋਹਿਪਿਆਰੇ॥
(ਹੇ ਮਾਂ!) ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ (ਦੀ ਯਾਦ) ਤੋਂ ਖੁੰਝ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ (ਫਸ ਕੇ ਹੋਰਨਾਂ ਪਦਾਰਥਾਂ ਨੂੰ) ਪਿਆਰ ਕਰਨ ਲੱਗ ਪੈਂਦੀ ਹੈ।
The soul-bride has forgotten her Husband Lord, because of love and emotional attachment to Maya.
कामणि पिरहु भुली जीउ माइआ मोहि पिआरे ॥
LINE 15
ਝੂਠੀਝੂਠਿਲਗੀਜੀਉਕੂੜਿਮੁਠੀਕੂੜਿਆਰੇ॥
ਉਹ ਝੂਠੇ ਤੇ ਕੂੜੇ ਪਦਾਰਥਾਂ ਦੀ ਵਣਜਾਰਨ ਝੂਠੇ ਮੋਹ ਵਿਚ ਲੱਗੀ ਰਹਿੰਦੀ ਹੈ, ਕੂੜੇ ਮੋਹ ਵਿਚ ਠੱਗੀ ਜਾਂਦੀ ਹੈ।
The false bride is attached to falsehood; the insincere one is cheated by insincerity.
झूठी झूठि लगी जीउ कूड़ि मुठी कूड़िआरे ॥
LINE 16
ਕੂੜੁਨਿਵਾਰੇਗੁਰਮਤਿਸਾਰੇਜੂਐਜਨਮੁਨਹਾਰੇ॥
ਪਰ ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਮਤਿ ਨੂੰ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ, ਉਹ ਕੂੜੇ ਮੋਹ ਨੂੰ (ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ, (ਤੇ ਇਸ ਤਰ੍ਹਾਂ) ਆਪਣਾ ਜਨਮ ਵਿਅਰਥ ਨਹੀਂ ਗਵਾਂਦੀ।
She who drives out her falsehood, and acts according to the Guru's Teachings, does not lose her life in the gamble.
कूड़ु निवारे गुरमति सारे जूऐ जनमु न हारे ॥
LINE 17
ਗੁਰਸਬਦੁਸੇਵੇਸਚਿਸਮਾਵੈਵਿਚਹੁਹਉਮੈਮਾਰੇ॥
ਉਹ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਸੰਭਾਲਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ ਤੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਮੁਕਾਂਦੀ ਹੈ।
One who serves the Word of the Guru's Shabad is absorbed in the True Lord; she eradicates egotism from within.
गुर सबदु सेवे सचि समावै विचहु हउमै मारे ॥
LINE 18
ਹਰਿਕਾਨਾਮੁਰਿਦੈਵਸਾਏਐਸਾਕਰੇਸੀਗਾਰੋ॥
ਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲੈਂਦੀ ਹੈ-ਉਹ ਇਹੋ ਜਿਹਾ ਆਤਮਕ ਸਿੰਗਾਰ ਕਰਦੀ ਹੈ।
So let the Name of the Lord abide within your heart; decorate yourself in this way.
हरि का नामु रिदै वसाए ऐसा करे सीगारो ॥
LINE 19
ਨਾਨਕਕਾਮਣਿਸਹਜਿਸਮਾਣੀਜਿਸੁਸਾਚਾਨਾਮੁਅਧਾਰੋ੩॥॥
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਜਿਸ ਜੀਵ-ਇਸਤ੍ਰੀ ਦਾ ਜੀਵਨ-ਆਸਰਾ ਹੈ, ਉਹ ਜੀਵ-ਇਸਤ੍ਰੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੩॥
O Nanak, the soul-bride who takes the Support of the True Name is intuitively absorbed in the Lord. ||3||
नानक कामणि सहजि समाणी जिसु साचा नामु अधारो ॥३॥
LINE 20
ਮਿਲੁਮੇਰੇਪ੍ਰੀਤਮਾਜੀਉਤੁਧੁਬਿਨੁਖਰੀਨਿਮਾਣੀ॥
ਹੇ ਮੇਰੇ ਪ੍ਰੀਤਮ ਪ੍ਰਭੂ ਜੀ! ਮੈਨੂੰ ਮਿਲ, ਤੈਥੋਂ ਬਿਨਾ ਮੈਂ ਬੁਹਤ ਆਜਿਜ਼ ਹਾਂ।
Meet me, O my Dear Beloved. Without You, I am totally dishonored.
मिलु मेरे प्रीतमा जीउ तुधु बिनु खरी निमाणी ॥
LINE 21
ਮੈਨੈਣੀਨੀਦਨਆਵੈਜੀਉਭਾਵੈਅੰਨੁਨਪਾਣੀ॥
(ਹੇ ਪ੍ਰੀਤਮ ਜੀ!) ਤੈਥੋਂ ਬਿਨਾ ਮੇਰੀਆਂ ਅੱਖਾਂ ਵਿਚ ਨੀਂਦ ਨਹੀਂ ਆਉਂਦੀ, ਮੈਨੂੰ ਨਾਹ ਅੰਨ ਚੰਗਾ ਲੱਗਦਾ ਹੈ ਨਾਹ ਪਾਣੀ।
Sleep does not come to my eyes, and I have no desire for food or water.
मै नैणी नीद न आवै जीउ भावै अंनु न पाणी ॥
LINE 22
ਪਾਣੀਅੰਨੁਨਭਾਵੈਮਰੀਐਹਾਵੈਬਿਨੁਪਿਰਕਿਉਸੁਖੁਪਾਈਐ॥
(ਹੇ ਮਾਂ! ਪ੍ਰੀਤਮ-ਪ੍ਰਭੂ ਦੇ ਵਿਛੋੜੇ ਵਿਚ) ਅੰਨ ਪਾਣੀ ਚੰਗਾ ਨਹੀਂ ਲੱਗਦਾ, ਹਾਹੁਕਿਆਂ ਵਿਚ ਜਿੰਦ ਦੁੱਖੀ ਹੁੰਦੀ ਹੈ, ਪਤੀ-ਪ੍ਰਭੂ ਤੋਂ ਬਿਨਾ ਆਤਮਕ ਆਨੰਦ ਪ੍ਰਾਪਤ ਨਹੀਂ ਹੁੰਦਾ।
I have no desire for food or water, and I am dying from the pain of separation. Without my Husband Lord, how can I find peace?
पाणी अंनु न भावै मरीऐ हावै बिनु पिर किउ सुखु पाईऐ ॥
LINE 23
ਗੁਰਆਗੈਕਰਉਬਿਨੰਤੀਜੇਗੁਰਭਾਵੈਜਿਉਮਿਲੈਤਿਵੈਮਿਲਾਈਐ॥
(ਹੇ ਮਾਂ!) ਮੈਂ ਗੁਰੂ ਅੱਗੇ ਬੇਨਤੀ ਕਰਦੀ ਹਾਂ-ਹੇ ਗੁਰੂ! ਜੇ ਤੈਨੂੰ ਮੇਰੀ ਬੇਨਤੀ ਚੰਗੀ ਲੱਗੇ, ਤਾਂ ਜਿਵੇਂ ਹੋ ਸਕੇ ਮੈਨੂੰ (ਪ੍ਰੀਤਮ-ਪ੍ਰਭੂ) ਮਿਲਾ।
I offer my prayers to the Guru; if it pleases the Guru, He shall unite me with Himself.
गुर आगै करउ बिनंती जे गुर भावै जिउ मिलै तिवै मिलाईऐ ॥
LINE 24
ਆਪੇਮੇਲਿਲਏਸੁਖਦਾਤਾਆਪਿਮਿਲਿਆਘਰਿਆਏ॥
(ਹੇ ਮਾਂ!) ਸਾਰੇ ਸੁਖਾਂ ਦੇ ਦੇਣ ਵਾਲਾ ਪ੍ਰਭੂ-ਪ੍ਰੀਤਮ (ਜਿਸ ਨੂੰ ਮਿਲਾਂਦਾ ਹੈ) ਆਪ ਹੀ ਮਿਲਾ ਲੈਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਪ ਹੀ ਆ ਕੇ ਮਿਲ ਪੈਂਦਾ ਹੈ।
The Giver of peace has united me with Himself; He Himself has come to my home to meet me.
आपे मेलि लए सुखदाता आपि मिलिआ घरि आए ॥
LINE 25
ਨਾਨਕਕਾਮਣਿਸਦਾਸੁਹਾਗਣਿਨਾਪਿਰੁਮਰੈਨਜਾਏ੪੨॥॥॥
ਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ ਲਈ ਭਾਗਾਂ ਵਾਲੀ ਹੋ ਜਾਂਦੀ ਹੈ ਕਿਉਂਕਿ ਉਸ ਦਾ (ਇਹ ਪ੍ਰਭੂ-) ਖਸਮ ਨਾਹ ਕਦੇ ਮਰਦਾ ਹੈ ਨਾਹ ਉਸ ਤੋਂ ਵਿੱਛੁੜਦਾ ਹੈ ॥੪॥੨॥
O Nanak, the soul-bride is forever the Lord's favorite wife; her Husband Lord does not die, and He shall never leave. ||4||2||
नानक कामणि सदा सुहागणि ना पिरु मरै न जाए ॥४॥२॥
GURBANI.WORLD