ਆਨ ਹਾਟ ਕੇ ਹਟੂਆ ਲੇਤ ਹੈ ਘਟਾਇ ਮੋਲ ਦੇਤ ਹੈ ਚੜਾਇ ਡਹਕਤ ਜੋਈ ਆਵੈ ਜੀ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 461
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਨਹਾਟਕੇਹਟੂਆਲੇਤਹੈਘਟਾਇਮੋਲਦੇਤਹੈਚੜਾਇਡਹਕਤਜੋਈਆਵੈਜੀ।
ਹੋਰਨਾਂ; ਹੱਟੀਆਂ ਦੇ ਹਟਵਾਣੀਏ, ਲੈਂਦੇ ਤਾਂ ਹਨ ਸੌਦਾ ਮੁੱਲ ਘਟਾ ਕੇ ਪਰ ਜਿਹੜਾ ਕੋਈ ਡਹਕਤ ਲੋੜਵੰਦ ਖ੍ਰੀਦਦਾਰ ਆ ਜਾਵੇ ਤਾਂ ਮੁੱਲ ਚੜ੍ਹਾ ਕੇ ਦਿੱਤਾ ਕਰਦੇ ਹਨ।
When a shopkeeper or a trader approaches another but a clever shopkeeper, the later sells his merchandise at a profit and manipulates to buy other's goods at a lesser price.
आन हाट के हटूआ लेत है घटाइ मोल देत है चड़ाइ डहकत जोई आवै जी ।
LINE 02
ਤਿਨਸੈਬਨਜਕੀਏਬਿੜਤਾਨਪਾਵੈਕੋਊਟੋਟਾਕੋਬਨਜਪੇਖਿਪੇਖਿਪਛੁਤਾਵੈਜੀ।
ਤਿਨਾਂ ਐਹੋ ਜਿਹਾਂ ਨਾਲ ਵਪਾਰ ਕੀਤਿਆਂ ਬਿੜਤਾ ਕਿਰਸੀ ਲੱਤ ਖੱਟੀ ਕਿਸੇ ਨੂੰ ਨਹੀਂ ਪ੍ਰਾਪਤ ਹੋਯਾ ਕਰਦੀ; ਜਿਹੜਾ ਕੋਈ ਸੋਦਾ ਖ੍ਰੀਦ ਬੈਠੇ ਓੜਕ ਨੂੰ ਟੋਟੇ ਵਾਲਾ ਦੇਖ ਦੇਖ, ਪਿਆ ਮਨ ਵਿਚ ਪਛੁਤਾਯਾ ਕਰਦਾ ਹੈ।
Dealing with such deceitful shopkeepers cannot be profitable. Every trader repents at conducting a deal at a loss.
तिन सै बनज कीए बिड़ता न पावै कोऊ टोटा को बनज पेखि पेखि पछुतावै जी ।
LINE 03
ਕਾਠਕੀਹੈਏਕੈਬਾਰਿਬਹੁਰਿਓਨਜਾਇਕੋਊਕਪਟਬਿਉਹਾਰਕੀਏਆਪਹਿਲਖਾਵੈਜੀ।
ਪਰ ਜਿਸ ਤਰ੍ਹਾਂ ਕਾਠ ਦੀ ਹਾਂਡੀ ਕੋਈ ਇਕੋ ਵਾਰ ਹੀ ਚੜ੍ਹਾ ਸਕਦਾ ਹੈ; ਕਪਟ ਦਾ ਵਿਹਾਰ ਆਪ ਤੇ ਆਪ ਹੀ ਪਿਆ ਲਖਾਇਆ ਸਭ ਨੂੰ ਜਣਾਯਾ ਕਰਦਾ ਹੈ; ਭਾਵ ਲੁਕਿਆ ਨਹੀਂ ਰਹਿ ਸਕਦਾ। ਬੱਸ! ਇਹ ਹਾਲ ਹੈ ਆਨ ਦੇਵ ਸੇਵ ਦਾ।
Just as a wooden pot can be used for cooking only once, similarly he who indulges in cheating in business exposes his self through his deceitful dealings.
काठ की है एकै बारि बहुरिओ न जाइ कोऊ कपट बिउहार कीए आपहि लखावै जी ।
LINE 04
ਸਤਿਗੁਰਸਾਹਗੁਨਬੇਚਅਵਗੁਨਲੇਤਸੁਨਿਸੁਨਿਸੁਜਸਜਗਤਉਠਿਧਾਵੈਜੀ੪੬੧।।
ਸਤਿਗੁਰੂ ਦੇਵ ਐਸੇ ਪੂਰਨ ਸ਼ਾਹ ਹਨ ਜੋ ਗੁਣਾਂ ਨੂੰ ਤਾਂ ਅਪਣੇ ਪਾਸੋਂ ਬੇਚਦੇ ਦਿੰਦੇ ਹਨ; ਤੇ ਲੈਂਦੇ ਹਨ ਮੁੱਲ ਵਜੋਂ ਸਿਖ ਖ੍ਰੀਦਾਰ ਦੇ ਔਗੁਣਾਂ ਨੂੰ ਜਿਸ ਕਰ ਕੇ ਓਨਾਂ ਸੁਜਸ ਸੁਕੀਰਤੀ ਸੁਣ ਸੁਣ ਕੇ ਸਾਰਾ ਜਗਤ ਹੀ ਓਨਾਂ ਵੱਲ ਉਠ ਉਠ ਦੌੜਿਆ ਔਂਦਾ ਹੈ ॥੪੬੧॥
Contrary to the dishonest and deceitful trading, the True Guru is the truthful trader of true commodity. He sells the commodity of Lord's name to the Sikhs who come to trade with Him. In the bargain, He takes away from them all the sins and vices that the
सतिगुर साह गुन बेच अवगुन लेत सुनि सुनि सुजस जगत उठि धावै जी ।४६१।
GURBANI.WORLD